ਆਖ਼ਰ ਸੋਨੀਆ ਗਾਂਧੀ ਨੇ ਨਵਜੋਤ ਸਿੱਧੂ ਨੂੰ  ਪੰਜਾਬ ਕਾਂਗਰਸ ਦਾ ਪ੍ਰਧਾਨ ਐਲਾਨਿਆ
Published : Jul 19, 2021, 12:31 am IST
Updated : Jul 19, 2021, 12:31 am IST
SHARE ARTICLE
image
image

ਆਖ਼ਰ ਸੋਨੀਆ ਗਾਂਧੀ ਨੇ ਨਵਜੋਤ ਸਿੱਧੂ ਨੂੰ  ਪੰਜਾਬ ਕਾਂਗਰਸ ਦਾ ਪ੍ਰਧਾਨ ਐਲਾਨਿਆ


ਨਾਲ ਵੱਖ-ਵੱਖ ਵਰਗਾਂ ਤੇ ਇਲਾਕਿਆਂ ਨਾਲ ਸਬੰਧਤ ਚਾਰ ਵਰਕਿੰਗ ਪ੍ਰਧਾਨ ਵੀ ਲਾਏ, ਗਿਲਜੀਆਂ, ਨਾਗਰਾ, ਡੈਨੀ ਅਤੇ ਪਵਨ ਗੋਇਲ ਹੋਣਗੇ ਵਰਕਿੰਗ ਪ੍ਰਧਾਨ

ਚੰਡੀਗੜ੍ਹ, 18 ਜੁਲਾਈ (ਗੁਰਉਪਦੇਸ਼ ਭੁੱਲਰ): ਆਖ਼ਰ ਸਾਰੀਆਂ ਚਰਚਾਵਾਂ ਦਾ ਅੰਤ ਕਰਦਿਆਂ ਅੱਜ ਆਲ ਇੰਡੀਆ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਨਵਜੋਤ ਸਿੰਘ ਸਿੱਧੂ ਨੂੰ  ਪੰਜਾਬ ਪ੍ਰਦੇਸ਼ ਕਾਂਗਰਸ ਦੀ ਕਮਾਨ ਸੌਂਪਣ ਦਾ ਐਲਾਨ ਕਰ ਦਿਤਾ ਹੈ | ਸਿੱਧੂ ਨੂੰ  ਪੰਜਾਬ ਕਾਂਗਰਸ ਦਾ ਸੁਨੀਲ ਜਾਖੜ ਦੀ ਥਾਂ ਪ੍ਰਧਾਨ ਨਿਯੁਕਤ ਕਰਨ ਤੋਂ ਇਲਾਵਾ ਉਨ੍ਹਾਂ ਨਾਲ ਚਾਰ ਵਰਕਿੰਗ ਪ੍ਰਧਾਨ ਲਾਉਣ ਬਾਰੇ ਸੋਨੀਆ ਗਾਂਧੀ ਦੀ ਪ੍ਰਵਾਨਗੀ ਬਾਅਦ ਪਾਰਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੂ ਗੋਪਾਲ ਵਲੋਂ ਬਕਾਇਦਾ ਅੱਜ ਰਾਤ ਪੱਤਰ ਜਾਰੀ ਕਰ ਦਿਤਾ ਗਿਆ | ਸਿੱਧੂ ਨਾਲ ਜਿਹੜੇ ਚਾਰ ਵਰਕਿੰਗ ਪ੍ਰਧਾਨ ਲਾਏ ਗਏ ਹਨ, ਉਨ੍ਹਾਂ ਵਿਚ ਸੰਗਤ ਸਿੰਘ ਗਿਲਜੀਆਂ, ਕੁਲਜੀਤ ਨਾਗਰਾ, ਸੁਖਵਿੰਦਰ ਸਿੰਘ ਡੈਨੀ ਅਤੇ ਪਵਨ ਗੋਇਲ ਸ਼ਾਮਲ ਹਨ |
ਇਨ੍ਹਾਂ ਵਿਚ ਵੱਖ ਵੱਖ ਜਾਤੀਆਂ ਤੇ ਇਲਾਕਿਆਂ ਦਾ ਸੰਤੁਲਨ ਬਣਾਇਆ ਗਿਆ ਹੈ | ਸੰਗਤ ਸਿੰਘ ਗਿਲਜੀਆਂ ਪਛੜੀਆਂ ਸ਼ੇ੍ਰਣੀਆ, ਕੁਲਜੀਤ ਨਾਗਰਾ ਜੱਟ ਸਿੱਖ, ਪਵਨ ਗੋਇਲ ਹਿੰਦੂ ਅਤੇ ਸੁਖਵਿੰਦਰ ਡੈਨੀ ਦਲਿਤ ਵਰਗ ਨਾਲ ਸਬੰਧਤ ਹਨ | ਇਹ ਸਾਰੇ ਮਾਲਵਾ, ਮਾਝਾ ਤੇ ਦੋਆਬਾ ਇਲਾਕੇ ਦੀ ਪ੍ਰਤੀਨਿਧਤਾ ਕਰਦੇ ਹਨ | ਜਾਰੀ ਕੀਤੇ ਪੱਤਰ ਵਿਚ ਅਹੁਦਾ ਛੱਡਣ ਵਾਲੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਵਲੋਂ ਕੀਤੇ ਕੰਮ ਦੀ ਤਾਰੀਫ਼ ਕੀਤੀ ਗਈ ਹੈ | ਕੁਲਜੀਤ ਨਾਗਰਾ ਨੂੰ  ਨਵਾਂ ਅਹੁਦਾ ਮਿਲਣ ਬਾਅਦ ਸਿੱਕਮ, ਨਾਗਾਲੈਂਡ ਅਤੇ ਤਿ੍ਪੁਰਾ ਕਾਂਗਰਸ ਦੇ ਇੰਚਾਰਜ ਪਦ ਤੋਂ ਮੁਕਤ ਕਰ ਦਿਤਾ ਗਿਆ ਹੈ | 
ਜ਼ਿਕਰਯੋਗ ਹੈ ਕਿ ਪੰਜਾਬ ਦੇ ਮੰਤਰੀ ਅਹੁਦੇ ਤੋਂ ਹਟਣ ਦੇ ਬਾਅਦ ਲਗਾਤਾਰ ਡੇਢ ਸਾਲ ਤੋਂ ਵੱਧ ਸਮਾਂ ਉਹ ਪਾਰਟੀ ਸਰਗਰਮੀਆਂ ਤੋਂ ਵੱਖ ਹੋ ਕੇ ਪੂਰੀ ਤਰ੍ਹਾਂ ਚੁੱਪ ਰਹੇ ਅਤੇ ਸ਼ਾਇਦ ਉਨ੍ਹਾਂ ਨੂੰ  ਇੰਨਾ ਲੰਮਾ ਸਮਾਂ ਚੁੱਪ ਰਹਿ ਕੇ ਕੀਤੇ ਸਬਰ ਦਾ ਹੀ ਪਾਰਟੀ ਹਾਈਕਮਾਨ ਵਲੋਂ ਫਲ ਮਿਲਿਆ ਹੈ | ਪਾਰਟੀ ਹਾਈਕਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ ਨੂੰ  ਵੀ ਪੂਰੀ ਤਰ੍ਹਾਂ ਦਰ ਕਿਨਾਰ ਕਰ ਦਿਤਾ ਹੈ | 
ਬੀਤੇ ਦਿਨੀਂ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਚੰਡੀਗੜ੍ਹ ਪਹੁੰਚ ਕੇ ਕੈਪਟਨ ਨੂੰ  ਮਨਾਉਣ ਦਾ ਵੀ ਯਤਨ ਕੀਤਾ ਸੀ ਪਰ ਕੈਪਟਨ ਨੇ ਹਾਈਕਮਾਨ ਦਾ ਫ਼ੈਸਲਾ ਮੰਨਣ ਦੀ ਗੱਲ ਤਾਂ ਆਖੀ ਸੀ ਪਰ ਨਾਲ ਹੀ ਮੰਗ ਰੱਖ ਦਿਤੀ ਸੀ ਕਿ ਸਿੱਧੂ ਪਿਛਲੇ ਸਮੇਂ ਵਿਚ ਉਨ੍ਹਾਂ ਬਾਰੇ ਕੀਤੀਆਂ ਟਿਪਣੀਆਂ ਦੀ ਜਨਤਕ ਤੌਰ 'ਤੇ ਮਾਫ਼ੀ ਮੰਗੇ ਪਰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਸਖ਼ਤ ਰੁਖ਼ ਅਪਨਾਉਂਦਿਆਂ ਬਿਨਾਂ ਕਿਸੇ ਵਿਰੋਧ ਦੀ ਪ੍ਰਵਾਹ ਕੀਤੇ ਅਪਣਾ ਫ਼ੈਸਲਾ ਅੱਜ ਸੁਣਾ ਦਿਤਾ | 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement