ਮੁੰਬਈ 'ਚ ਮੋਹਲੇਧਾਰ ਮੀਂਹ ਨੇ ਮਚਾਈ ਤਬਾਹੀ
Published : Jul 19, 2021, 12:28 am IST
Updated : Jul 19, 2021, 12:28 am IST
SHARE ARTICLE
image
image

ਮੁੰਬਈ 'ਚ ਮੋਹਲੇਧਾਰ ਮੀਂਹ ਨੇ ਮਚਾਈ ਤਬਾਹੀ


ਕਈ ਘਰ ਹੋਏ ਢਹਿ ਢੇਰੀ, 25 ਲੋਕਾਂ ਦੀ ਮੌਤ

ਮੁੰਬਈ, 18 ਜੁਲਾਈ : ਮੁੰਬਈ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਐਤਵਾਰ ਤੜਕੇ ਭਾਰੀ ਮੀਂਹ ਪੈਣ ਕਾਰਨ ਵੱਖ-ਵੱਖ ਘਟਨਾਵਾਂ 'ਚ 25 ਲੋਕਾਂ ਦੀ ਮੌਤ ਹੋ ਗਈ | ਇਸ ਦੇ ਨਾਲ ਹੀ ਵਿੱਤੀ ਰਾਜਧਾਨੀ 'ਚ ਮਹੋਲੇਧਾਰ ਮੀਂਹ ਕਾਰਨ ਕਈ ਥਾਈਾ ਪਾਣੀ ਭਰ ਗਿਆ ਜਿਸ ਦੇ ਚਲਦੇ ਲੋਕਲ ਟਰੇਨ ਸੇਵਾ ਅਤੇ ਆਵਾਜਾਈ ਵੀ ਪ੍ਰਭਾਵਤ ਹੋਈ | ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ | 
ਮੁੰਬਈ 150 ਮਿਲੀਮੀਟਰ ਤੋਂ 200 ਮਿਲੀਮੀਟਰ ਤੋਂ ਵੱਧ ਮੋਹਲੇਧਾਰ ਮੀਂਹ ਨਾਲ ਕਈ ਇਲਾਕੇ ਪਾਣੀ-ਪਾਣੀ ਹੋ ਗਏ ਜਿਸ ਕਾਰਨ ਸੜਕ ਅਤੇ ਰੇਲ ਆਵਾਜਾਈ 'ਤੇ ਅਸਰ ਪਿਆ | ਉਧਰ ਬੀ. ਐਮ. ਸੀ. ਆਫ਼ਤ ਸੈਲ ਅਤੇ ਐਨ. ਡੀ. ਆਰ. ਐਫ. ਮੁਤਾਬਕ ਚੈਂਬੂਰ ਇਲਾਕੇ ਦੇ ਵਾਸ਼ੀਨਾਕਾ ਵਿਚ ਤੜਕੇ ਕਰੀਬ 1 ਵਜੇ ਇਕ ਦਰੱਖ਼ਤ ਡਿਗਣ ਨਾਲ ਉਸ ਨਾਲ ਲਗਦੀ ਕੰਧ ਢਹਿ ਗਈ, ਜਿਸ ਨਾਲ 17 ਲੋਕਾਂ ਦੀ ਮੌਤ ਹੋ ਗਈ | 
ਇਕ ਹੋਰ ਘਟਨਾ ਵਿਚ ਵਿਕਰੋਲੀ ਪੂਰਬ ਦੇ ਸੂਰਈਆ ਨਗਰ 'ਚ ਦੇਰ ਰਾਤ ਢਾਈ ਵਜੇ 6 ਕੱਚੇ ਮਕਾਨਾਂ ਦੇ ਢਹਿ ਜਾਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਅਤੇ 2 ਜ਼ਖ਼ਮੀ ਹੋ ਗਏ | ਦੋਹਾਂ ਘਟਨਾਵਾਂ ਵਿਚ ਜ਼ਖ਼ਮੀ ਹੋਏ ਲੱਗਭਗ 7-8 ਲੋਕਾਂ ਨੂੰ  ਘਾਟਕੋਪਰ ਦੇ ਰਾਜਾਵਾੜੀ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ | ਰੀਪੋਰਟ ਮੁਤਾਬਕ ਚੈਂਬੂਰ ਇਲਾਕੇ ਵਿਚ ਕੰਧ ਦੇ ਮਲਬੇ ਹੇਠਾਂ ਕੁਝ ਹੋਰ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ | ਘਟਨਾ ਵਾਲੀ ਥਾਂ 'ਤੇ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿਤਾ ਗਿਆ ਹੈ | ਕੰਧ ਦਾ ਮਲਬਾ ਹਟਾਉਣ ਦੀ ਕੋਸ਼ਿਸ਼ ਹੋ ਰਹੀ ਹੈ |
ਮੁੰਬਈ 'ਚ ਕਈ ਘੰਟੇ ਮੀਂਹ ਪੈਣ ਕਾਰਨ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਨੂੰ  ਇਕ ਥਾਂ ਤੋਂ ਦੂਜੀ ਥਾਂ ਜਾਣ 'ਚ ਮੁਸ਼ਕਲ ਆ ਰਹੀ ਹੈ | 

ਮੁੰਬਈ ਵਿਚ ਬੀਤੀ ਰਾਤ ਮੋਹਲੇਧਾਰ ਮੀਂਹ ਪੈਂਦਾ ਰਿਹਾ | 
ਰੇਲਵੇ ਦੇ ਅਧਿਕਾਰੀਆਂ ਨੇ ਦਸਿਆ ਕਿ ਪੂਰੀ ਰਾਤ ਪਏ ਮੀਂਹ ਕਾਰਨ ਪਟੜੀਆਂ ਵਿਚ ਪਾਣੀ ਭਰ ਜਾਣ ਕਾਰਨ ਵਿੱਤੀ ਰਾਜਧਾਨੀ ਵਿਚ ਮੱਧ ਰੇਲਵੇ ਅਤੇ ਪਛਮੀ ਰੇਲਵੇ ਦੀ ਉੱਪ ਨਗਰੀ ਟਰੇਨ ਸੇਵਾਵਾਂ ਨੂੰ  ਮੁਅੱਤਲ ਕਰ ਦਿਤਾ ਗਿਆ ਹੈ | ਐਤਵਾਰ ਦਾ ਦਿਨ ਹੋਣ ਕਾਰਨ ਜ਼ਿਆਦਾਤਰ ਲੋਕ ਘਰਾਂ ਅੰਦਰ ਹੀ ਰਹੇ, ਕਿਉਂਕਿ ਸਵੇਰ ਤੋਂ ਬਾਅਦ ਮੀਂਹ ਦੀ ਤੀਬਰਤਾ ਘੱਟ ਹੋ ਗਈ ਸੀ | ਭਾਰਤੀ ਮੌਸਮ ਵਿਗਿਆਨ ਮਹਿਕਮੇ ਨੇ ਭਾਰੀ ਮੀਂਹ ਪੈਣ ਕਾਰਨ ਮੁੰਬਈ ਲਈ ਰੈੱਡ ਅਲਰਟ ਜਾਰੀ ਕੀਤਾ ਹੈ | 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement