ਕਾਲੇਖੇਤੀ ਕਾਨੂੰਨਾਂਬਾਅਦ ਕੇਂਦਰ ਦੀਰਾਜਸੀ ਮੈਲੀ ਅੱਖ ਸੂਬਿਆਂਅਧੀਨ ਸਹਿਕਾਰੀਮੰਤਰਾਲਿਆਂ ਤੇ ਬ੍ਰਹਮਪੁਰਾ
Published : Jul 19, 2021, 12:37 am IST
Updated : Jul 19, 2021, 12:37 am IST
SHARE ARTICLE
image
image

ਕਾਲੇ ਖੇਤੀ ਕਾਨੂੰਨਾਂ ਬਾਅਦ ਕੇਂਦਰ ਦੀ ਰਾਜਸੀ ਮੈਲੀ ਅੱਖ ਸੂਬਿਆਂ ਅਧੀਨ ਸਹਿਕਾਰੀ ਮੰਤਰਾਲਿਆਂ 'ਤੇ : ਬ੍ਰਹਮਪੁਰਾ

ਅੰਮਿ੍ਤਸਰ, 18 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਰੋਜ਼ਾਨਾ ਸਪੋਕਸਮੈਨ ਨਾਲ ਖਾਸ ਗੱਲਬਾਤ ਕਰਦਿਆਂ ਕੇਂਦਰ ਵਲੋਂ ਵੱਖਰਾ ਸਹਿਕਾਰਤਾ ਮੰਤਰਾਲਾ ਬਣਾਉਣ 'ਤੇ ਸ਼ੰਕਾ ਜ਼ਾਹਰ ਕਰਦਿਆਂ ਕਿਹਾ ਕਿ ਉਹ ਕਾਲੇ ਖੇਤੀ ਕਾਨੂੰਨਾਂ ਬਾਅਦ ਰਾਜਸੀ ਮੈਲੀ ਅੱਖ ਸੂਬਿਆਂ ਦੇ ਅਧਿਕਾਰ ਖੇਤਰ 'ਚ ਆਉਂਦੇ ਸਹਿਕਾਰੀ ਮੰਤਰਾਲਿਆਂ 'ਤੇ ਰੱਖ ਰਹੀ ਹੈ | ਅਜਿਹਾ ਕਰ ਕੇ ਉਹ ਸੂਬਿਆਂ ਦੇ ਅਧਿਕਾਰ ਖੇਤਰ 'ਚ ਦਖ਼ਲ ਦੇ ਰਹੀ ਹੈ | 
ਸ. ਬ੍ਰਹਮਪੁਰਾ ਮੁਤਾਬਕ ਮਹਾਂਰਾਸ਼ਟਰ, ਗੁਜਰਾਤ, ਪੰਜਾਬ, ਕੇਰਲਾ, ਪੱਛਮੀ-ਬੰਗਾਲ, ਤਾਮਿਲਨਾਡੂ ਅਤੇ ਮੱਧ ਪ੍ਰਦੇਸ਼ ਵਿਚ ਸਹਿਕਾਰੀ ਸਭਾਵਾਂ, ਬੈਂਕ ਤੇ ਹੋਰ ਸੰਸਥਾਵਾਂ ਬਹੁਤ ਮਜ਼ਬੂਤ ਹਨ | ਉਨ੍ਹਾਂ ਦਸਿਆ ਕਿ ਨਾਬਾਰਡ ਦੀ ਰੀਪੋਰਟ ਮੁਤਾਬਕ ਦੇਸ਼ ਭਰ 'ਚ ਖੇਤੀ ਨਾਲ ਸਬੰਧਤ ਸਹਿਕਾਰੀ ਸਭਾਵਾਂ ਦੀ ਗਿਣਤੀ 95,000 ਤੋਂ ਵੱਧ ਹੈ | ਦੁੁੱਧ, ਬੇਕਿੰਗ, ਖੰਡ ਦੇ ਖੇਤਰਾਂ ਵਿਚ ਸਹਿਕਾਰੀ ਸਭਾਵਾਂ ਦਾ ਹਿੱਸਾ ਕਾਫ਼ੀ ਵੱਡਾ ਹੈ | ਦੁੁੱਧ ਤੇ ਡੇਅਰੀ ਫ਼ਾਰਮਿੰਗ ਨਾਲ ਸਹਿਕਾਰੀ ਸਭਾਵਾਂ ਦੀ ਗਿਣਤੀ ਸਬੰਧਤ ਸਭਾਵਾਂ ਤੋਂ ਡਬਲ ਹੈ | ਸੂਬਾ ਪੱਧਰ 'ਤੇ 33 ਸਹਿਕਾਰੀ ਬੈਂਕਾਂ ਕੋਲ ਲੋਕਾਂ ਦਾ 1.33 ਲੱਖ ਕਰੋੜ ਰੁਪਏ ਜਮਾਂ ਹਨ | ਇਸ ਵਿਰੁਧ ਪੰਜਾਬ ਸਰਕਾਰ ਨੂੰ  ਵੀ ਆਵਾਜ਼ ਬੁਲੰਦ ਕਰਨ ਦੀ ਲੋੜ ਹੈ | ਉਨ੍ਹਾਂ ਦਸਿਆ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ  ਇਹ ਨਵਾਂ ਮੰਤਰਾਲਾ ਦਿਤਾ ਗਿਆ ਜਦਕਿ ਇਸ ਦਾ ਸਰੋਕਾਰ ਖੇਤੀ ਨਾਲ ਸਬੰਧਤ ਹੈ | ਖੇਤੀ ਕਾਨੂੰਨਾਂ ਵਾਂਗ ਹੀ ਚੁੱਪ–ਚਾਪ ਇਹ ਮੰਤਰਾਲਾ ਬਣਾ ਦਿਤਾ ਹੈ ਤੇ ਸੂਬੇ ਪਹਿਲਾਂ ਹੀ ਡਰੇ ਹਨ ਕਿ ਆਉਣ ਵਾਲੇ ਦਿਨਾਂ 'ਚ ਵਿਵਾਦ ਖੜਾ ਹੋ ਸਕਦਾ ਹੈ  |
ਕੈਪਸ਼ਨ—  ਏ ਐਸ ਆਰ ਬਹੋੜੂ— 18— 4— ਰਣਜੀਤ ਸਿੰਘ ਬ੍ਰਹਮਪੁਰਾ |


 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement