ਬੇਨ ਸਟੋਕਸ ਦਾ ਇਕ ਰੋਜ਼ਾ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ, ਦਖਣੀ ਅਫ਼ਰੀਕਾ ਵਿਰੁਧ ਖੇਡਣਗੇ ਆਖ਼ਰੀ ਮੈਚ
Published : Jul 19, 2022, 12:24 am IST
Updated : Jul 19, 2022, 12:24 am IST
SHARE ARTICLE
image
image

ਬੇਨ ਸਟੋਕਸ ਦਾ ਇਕ ਰੋਜ਼ਾ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ, ਦਖਣੀ ਅਫ਼ਰੀਕਾ ਵਿਰੁਧ ਖੇਡਣਗੇ ਆਖ਼ਰੀ ਮੈਚ

ਨਵੀਂ ਦਿੱਲੀ, 18 ਜੁਲਾਈ : ਇੰਗਲੈਂਡ ਦੀ ਟੈਸਟ ਟੀਮ ਦੇ ਕਪਤਾਨ ਬੇਨ ਸਟੋਕਸ ਨੇ ਇਕ ਹੈਰਾਨ ਕਰਨ ਵਾਲਾ ਫ਼ੈਸਲਾ ਕੀਤਾ ਹੈ। ਇੰਗਲਿਸ਼ ਆਲਰਾਊਂਡਰ ਨੇ ਇਕ ਰੋਜ਼ਾ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿਤਾ ਹੈ। ਦਖਣੀ ਅਫ਼ਰੀਕਾ ਵਿਰੁਧ ਮੰਗਲਵਾਰ ਨੂੰ ਖੇਡਿਆ ਜਾਣ ਵਾਲਾ ਪਹਿਲਾ ਵਨ-ਡੇ ਉਨ੍ਹਾਂ ਦਾ ਆਖ਼ਰੀ ਵਨ-ਡੇ ਮੁਕਾਬਲਾ ਹੋਵੇਗਾ।
ਸਟੋਕਸ ਨੇ ਐਲਾਨ ਕਰਦੇ ਹੋਏ ਕਿਹਾ, ‘ਇਹ ਫ਼ੈਸਲਾ ਲੈਣਾ ਜਿੰਨਾ ਮੁਸ਼ਕਲ ਸੀ, ਉਸ ਤੱਥ ਤੋਂ ਨਜਿੱਠਣਾ ਓਨਾ ਮੁਸ਼ਕਲ ਨਹੀਂ ਹੈ ਕਿ ਮੈਂ ਅਪਣੇ ਸਾਥੀਆਂ ਨੂੰ ਹੁਣ ਇਸ ਫ਼ਾਰਮੈਟ ’ਚ ਅਪਣਾ 100 ਫ਼ੀ ਸਦੀ ਨਹੀਂ ਦੇ ਸਕਦਾ।’ 31 ਸਾਲ ਦੇ ਸਟਾਰ ਆਲਰਾਊਂਡਰ ਨੇ ਇੰਗਲੈਂਡ ਲਈ 104 ਵਨ-ਡੇ ਮੈਚ ਖੇਡੇ ਹਨ ਤੇ ਇਸ ਦੌਰਾਨ ਉਨ੍ਹਾਂ ਟੀਮ ਦੀ ਜਿੱਤ ’ਚ ਕਈ ਵਾਰ ਅਹਿਮ ਯੋਗਦਾਨ ਦਿਤਾ । ਉਨ੍ਹਾਂ ਨੇ 2019 ’ਚ ਇੰਗਲੈਂਡ ਨੂੰ ਵਨ-ਡੇ ਵਿਸ਼ਵ ਕੱਪ ’ਚ ਜਿੱਤ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਈ ਸੀ ਤੇ ਲਾਰਡਜ਼ ’ਚ ਖੇਡੇ ਗਏ ਫ਼ਾਈਨਲ ’ਚ ਪਲੇਅਰ ਆਫ਼ ਦੀ ਮੈਚ ਰਹੇ ਸਨ।
 ਸਟੋਕਸ ਨੇ ਉਸ ਮੈਚ ’ਚ ਨਿਊਜ਼ੀਲੈਂਡ ਵਿਰੁਧ 84 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ ਤੇ ਇਕ ਰੋਮਾਂਚਕ ਮੈਚ ’ਚ ਟੀਮ ਨੂੰ ਜਿੱਤ ਦਿਵਾਈ ਸੀ। ਸਟੋਕਸ ਅਪਣਾ ਆਖ਼ਰੀ ਵਨ-ਡੇ ਮੈਚ ਮੰਗਲਵਾਰ ਨੂੰ ਦਖਣੀ ਅਫ਼ਰੀਕਾ ਵਿਰੁਧ ਅਪਣੇ ਘਰੇਲੂ ਮੈਦਾਨ ’ਤੇ ਖੇਡਣਗੇ। 
ਉਨ੍ਹਾਂ ਨੇ 2011 ’ਚ ਆਇਰਲੈਂਡ ਵਿਰੁਧ ਅਪਣਾ ਵਨ-ਡੇ ਡੈਬਿਊ ਕੀਤਾ ਸੀ। ਸਟੋਕਸ ਨੇ ਇਸ ਤੋਂ ਬਾਅਦ ਅਪਣੇ ਵਨ-ਡੇ ਕਰੀਅਰ ’ਚ 2919 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ ਤਿੰਨ ਸੈਂਕੜੇ ਤੇ 21 ਅਰਧ ਸੈਂਕੜੇ ਨਿਕਲੇ। (ਏਜੰਸੀ)

SHARE ARTICLE

ਏਜੰਸੀ

Advertisement

ਨਵਜੋਤ ਸਿੱਧੂ ਦੇ ਤੇਵਰ ਕਾਂਗਰਸ ਲਈ ਮੁਸੀਬਤ! ਢੀਂਡਸਾ ਪਰਿਵਾਰ ਨੇ ਖਿੱਚੀਆਂ ਤਲਵਾਰਾਂ, ਡਰੇ ਅਕਾਲੀ!

19 Apr 2024 11:05 AM

ਬੇਗਾਨੇ ਮੁੰਡੇ ਨਾਲ ਕਾਰ ’ਚ ਬੈਠੀ ਪਤਨੀ ਨੂੰ ਕੁੱਟਣ ਵਾਲਾ ਪਤੀ ਬੁਰੀ ਤਰ੍ਹਾਂ ਫਸਿਆ! ਅਜਿਹੀ ਗਲਤੀ ਨਾਲੋਂ ਚੰਗਾ ਸੀ..

19 Apr 2024 9:49 AM

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM
Advertisement