PUNBUS ਬੱਸਾਂ ਦੀ ਬਾਡੀ ਲਗਵਾਉਣ ਦਾ ਮਾਮਲਾ : ਸਾਬਕਾ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਲੈ ਕੇ ਸਰਕਾਰ ਦੇ ਹੱਥ ਖ਼ਾਲੀ!
Published : Jul 19, 2022, 4:19 pm IST
Updated : Jul 19, 2022, 4:52 pm IST
SHARE ARTICLE
Amarinder Singh Raja Warring and Minister Laljit Singh Bhullar
Amarinder Singh Raja Warring and Minister Laljit Singh Bhullar

ਬੱਸਾਂ ਨੂੰ ਲਗਵਾਈ ਬਾਡੀ ਦੀ ਗੁਣਵੱਤਾ ਬਹੁਤ ਖ਼ਰਾਬ ਹੈ ਜਿਸ ਕਾਰਨ ਨਹੀਂ ਦਿਤੀ ਗਈ ਕਲੀਨ ਚਿੱਟ - ਲਾਲਜੀਤ ਸਿੰਘ ਭੁੱਲਰ  

ਚੰਡੀਗੜ੍ਹ : ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ ਅਤੇ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਪਨਬਸ ਦੀਆਂ 842 ਬੱਸਾਂ ਦੀ ਬਾਡੀ ਲਗਵਾਉਣ ਦੇ ਮਾਮਲੇ ਵਿੱਚ ਬੇਨਿਯਮੀਆਂ ਦੇ ਦੋਸ਼ ਲਗਾਏ ਹਨ ਪਰ ਜਾਂਚ ਤੋਂ ਬਾਅਦ ਸਰਕਾਰ ਦੇ ਹੱਥ ਖ਼ਾਲੀ ਹਨ। ਬੱਸਾਂ ਦੀ ਬਾਡੀ ਲਗਵਾਉਣ ਸਬੰਧੀ ਵਿਭਾਗੀ ਜਾਂਚ ਵਿੱਚ ਕੋਈ ਖ਼ਾਮੀ ਸਾਹਮਣੇ ਨਾ ਆਉਣ ਕਾਰਨ ਸਰਕਾਰ ਦੇ ਹੱਥ ਖ਼ਾਲੀ ਹਨ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਸਾਬਕਾ ਮੰਤਰੀ 'ਤੇ  ਇਲਜ਼ਾਮ ਲਗਾਉਣ ਮਗਰੋਂ ਸਕਰਾਰ ਦੇ ਪੈਰ ਖਿੱਚਣੇ ਪਏ ਹੋਣ।

Kuldeep DhaliwalKuldeep Dhaliwal

ਇਸ ਤੋਂ ਪਹਿਲਾਂ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਾਬਕਾ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ 'ਤੇ ਚੋਣਾਂ ਤੋਂ ਇੱਕ ਦਿਨ ਬਾਅਦ 11 ਮਾਰਚ ਨੂੰ ਗੁਰਦਾਸਪੁਰ ਵਿਚ ਜ਼ਮੀਨ ਵੇਚਣ ਦਾ ਦੋਸ਼ ਲਗਾਇਆ ਸੀ। ਬਾਅਦ ਵਿਚ ਸਰਕਾਰ ਨੇ ਬਾਜਵਾ ਨੂੰ ਇਕ ਤਰ੍ਹਾਂ ਨਾਲ ਕਲੀਨ ਚਿੱਟ ਦੇ ਦਿਤੀ ਸੀ। ਇਸ ਤਰ੍ਹਾਂ ਹੀ ਪਨਬਸ ਬੱਸਾਂ ਦੀ ਬਾਡੀ ਲਗਵਾਉਣ ਨੂੰ ਲੈ ਕੇ ਸਾਬਕਾ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ 'ਆਪ' ਸਰਕਾਰ ਦੇ ਨਿਸ਼ਾਨੇ 'ਤੇ ਆ ਗਏ ਸਨ।

Amarinder Singh Raja WarringAmarinder Singh Raja Warring

ਵੜਿੰਗ ਦੇ ਕਾਰਜਕਾਲ ਦੌਰਾਨ ਜਿਸ ਕੰਪਨੀ ਤੋਂ 842 ਬੱਸਾਂ ਦੀ ਬਾਡੀ ਲਗਵਾਈ ਗਈ ਸੀ ਉਸ ਕੰਪਨੀ ਨੇ ਉੱਤਰ ਪ੍ਰਦੇਸ਼ ਦੀਆਂ 148 ਬੱਸਾਂ 'ਤੇ ਬਾਡੀ ਲਗਾਈ ਸੀ। ਉੱਤਰ ਪ੍ਰਦੇਸ਼ ਤੋਂ ਕੰਪਨੀ ਨੇ ਪ੍ਰਤੀ ਬੱਸ ਬਾਡੀ ਲਗਵਾਉਣ ਲਈ ਲਗਭਗ ਦੋ ਲੱਖ ਰੁਪਏ ਘੱਟ ਵਸੂਲੇ ਪਰ ਪੰਜਾਬ ਦੇ ਖਜ਼ਾਨੇ ਨੂੰ ਕਰੀਬ 16.84 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਸੀ। ਸਰਕਾਰ ਨੇ ਇਸ ਮਾਮਲੇ ਦੀ ਵਿਭਾਗੀ ਜਾਂਚ ਕਰਵਾਈ। ਇਸ ਜਾਂਚ ਵਿਚ ਪਾਇਆ ਗਿਆ ਕਿ ਬਾਡੀ ਲਗਵਾਉਣ ਨੂੰ ਲੈ ਕੇ ਤੈਅ ਨਿਯਮਾਂ ਅਨੁਸਾਰ 16 ਮੈਂਬਰੀ ਕਮੇਟੀ ਬਣੀ ਸੀ।

 Laljit Singh BhullarLaljit Singh Bhullar

ਇਸ ਕਮੇਟੀ ਨੇ ਬਾਡੀ ਦੀ ਗੁਣਵੱਤਾ ਤੈਅ ਕੀਤੀ ਅਤੇ ਅੰਤ ਵਿਚ ਇਸ ਕਮੇਟੀ ਨੇ ਗੁਣਵੱਤਾ ਨੂੰ ਚੈੱਕ ਕਰ ਕੇ ਡਲਿਵਰੀ ਲਈ। ਉਧਰ, ਬਾਡੀ ਬਣਾਉਣ ਵਾਲੀ ਕੰਪਨੀ ਨਾਲ ਇਹ ਵੀ ਕਰਾਰ ਹੋਇਆ ਕਿ ਜੇਕਰ ਡੇਢ ਸਾਲ ਵਿਚ ਬਾਡੀ 'ਚ ਕੋਈ ਖ਼ਾਮੀ ਪਈ ਗਈ ਤਾਂ ਉਸ ਦੀ ਰਿਪੇਅਰ ਕੰਪਨੀ ਕਰੇਗੀ। ਇਹੀ ਨਹੀਂ ਸਗੋਂ ਇਸ ਲਈ ਸਰਕਾਰ ਨੇ ਕੰਪਨੀ ਦੀ 10 ਫ਼ੀਸਦੀ ਅਦਾਇਗੀ ਵੀ ਰੋਕੀ ਹੋਈ ਹੈ।

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਅਸੀਂ ਕਿਸੇ ਨੂੰ ਵੀ ਕਲੀਨ ਚਿੱਟ ਨਹੀਂ ਦੇ ਰਹੇ ਹਾਂ ਪਰ ਇਹ ਵੀ ਠੀਕ ਹੈ ਕਿ ਬਾਡੀ ਲਗਵਾਉਣ ਲਈ ਸਰਕਾਰੀ ਨਿਯਮਾਂ ਦੀ ਪਾਲਣਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਾਡੀ ਲਗਵਾਈ ਗਈ ਸੀ ਭਾਵੇਂ ਕਿ ਸਰਕਾਰੀ ਪ੍ਰੀਕਿਰਿਆ ਪੂਰੀ ਕੀਤੀ ਗਈ ਹੋਵੇ ਪਰ ਬਾਡੀ ਦੀ ਗੁਣਵੱਤਾ ਬਹੁਤ ਹੀ ਖ਼ਰਾਬ ਹੈ। ਇਹੀ ਕਾਰਨ ਹੈ ਕਿ ਅਜੇ ਤੱਕ ਕਿਸੇ ਨੂੰ ਵੀ ਕਲੀਨ ਚਿੱਟ ਨਹੀਂ ਦਿਤੀ ਜਾ ਸਕਦੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement