ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਡਿਸਟ੍ਰੀਬਿਊਸ਼ਨ
ਪਟਿਆਲਾ, (ਸ.ਸ.ਸ.) : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਡਿਸਟ੍ਰੀਬਿਊਸ਼ਨ ਅਤੇ ਜਨਰੇਸ਼ਨ ਖੇਤਰਾਂ ਵਿਚ ਖਪਤਕਾਰਾਂ ਨੂੰ ਹਰ ਸੰਭਵ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ ਅਤੇ ਇਸ ਦੇ ਬਹੁਤ ਹੀ ਸਾਰਥਕ ਨਤੀਜੇ ਸਾਡੇ ਸਾਰਿਆਂ ਸਾਹਮਣੇ ਆ ਰਹੇ ਹਨ। ਕਾਰਪੋਰੇਸ਼ਨ ਨੇ ਡਿਜੀਟਲ ਤਰੀਕਿਆਂ ਨਾਲ ਬਿਜਲੀ ਖਪਤਕਾਰਾਂ ਦੇ ਬਿਜਲੀ ਦੇ ਬਿਲਾਂ ਦੀ ਵਸੂਲੀ ਵਿਚ ਵੱਡੀਆਂ ਪ੍ਰਾਪਤੀਆਂ ਕਰ ਕੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ।
ਇਹ ਜਾਣਕਾਰੀ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਬਿਜਲੀ ਮੰਤਰੀ ਨੇ ਅੱਜ ਇਥੇ ਇਕ ਪ੍ਰੈਸ ਨੋਟ ਰਾਹੀਂ ਦਿਤੀ। ਸ੍ਰੀ ਕਾਂਗੜ ਨੇ ਦਸਿਆ ਕਿ ਪਾਵਰ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਡਿਜੀਟਲ ਤਰੀਕਿਆਂ ਰਾਹੀਂ ਨੇ 16 ਅਗੱਸਤ ਨੂੰ 216 ਕਰੋੜ ਰੁਪਏ ਅਤੇ 17 ਅਗੱਸਤ ਨੂੰ 124 ਕਰੋੜ ਰੁਪਏ ਤੋਂ ਵੱਧ ਵਸੂਲੀ ਕੀਤੀ ਹੈ।
ਇਥੇ ਵਰਣਨਯੋਗ ਹੈ
ਕਿ ਪੀ.ਐਸ.ਪੀ.ਸੀ.ਐਲ. ਨੇ 13 ਜੁਲਾਈ ਨੂੰ 100 ਕਰੋੜ ਰੁਪਏ ਅਤੇ 16 ਜੁਲਾਈ 220 ਕਰੋੜ ਰੁਪਏ ਬਿਜਲੀ ਬਿਲਾਂ ਦੀ ਵਸੂਲੀ ਕਰ ਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਸੀ। ਉਨ੍ਹਾਂ ਕਿਹਾ ਕਿ ਕਾਰਪੋਰੇਸ਼ਨ ਦੀਆਂ ਇਨ੍ਹਾਂ ਪ੍ਰਾਪਤੀਆਂ ਲਈ ਕਾਰਪੋਰੇਸ਼ਨ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਇੰਜੀਨੀਅਰ, ਵਿੱਤ ਖੇਤਰ ਦੇ ਉਚ ਅਧਿਕਾਰੀ, ਅਫ਼ਸਰ ਤੇ ਕਰਮਚਾਰੀ ਸਾਰੇ ਹੀ ਵਧਾਈ ਦੇ ਪਾਤਰ ਹਨ।