ਬੇਬਸ ਮਾਂ ਨੂੰ ਮਰਨ ਲਈ ਛੱਡਣ ਵਾਲੇ ਲੀਡਰ ਪੁੱਤ ਨੂੰ ਢੀਂਡਸਾ ਨੇ ਪਾਰਟੀ 'ਚੋਂ ਕੱਢਿਆ ਬਾਹਰ
Published : Aug 19, 2020, 8:38 am IST
Updated : Aug 19, 2020, 8:38 am IST
SHARE ARTICLE
Rajinder Singh Raja
Rajinder Singh Raja

ਸੁਖਦੇਵ ਸਿੰਘ ਢੀਂਡਸਾ ਨੇ ਰਾਜਿੰਦਰ ਸਿੰਘ ਰਾਜਾ ਮੁਕਤਸਰ ਨੂੰ ਆਪਣੀ ਮਾਂ ਨਾਲ ਮਾੜਾ ਵਿਵਹਾਰ ਕਰਨ ਕਰਕੇ ਪਾਰਟੀ ਵਿੱਚੋਂ ਕੱਢ ਦਿੱਤਾ ਅਤੇ ਪਾਰਟੀ ਵਰਕਰਾਂ ਨੂੰ ਉਨ੍ਹਾਂ...

ਚੰਡੀਗੜ੍ਹ- ਸੁਖਦੇਵ ਸਿੰਘ ਢੀਂਡਸਾ ਨੇ ਰਾਜਿੰਦਰ ਸਿੰਘ ਰਾਜਾ ਮੁਕਤਸਰ ਨੂੰ ਆਪਣੀ ਮਾਂ ਨਾਲ ਮਾੜਾ ਵਿਵਹਾਰ ਕਰਨ ਕਰਕੇ ਪਾਰਟੀ ਵਿੱਚੋਂ ਕੱਢ ਦਿੱਤਾ ਅਤੇ ਪਾਰਟੀ ਵਰਕਰਾਂ ਨੂੰ  ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧ ਨਾ ਰੱਖਣ ਦੀ ਹਦਾਇਤ ਕੀਤੀ ਹੈ। ਮਣੀ ਅਕਾਲੀ ਦਲ (ਡੀ) ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਨੇ ਇਕ ਬਿਆਨ ਰਾਹੀਂ ਰਾਜਿੰਦਰ ਸਿੰਘ ਪਾਰਟੀ ਵਿੱਚੋਂ ਕੱਢ ਦਿੱਤਾ ਹੈ।

File PhotoFile Photo

ਢੀਂਡਸਾ ਨੇ ਦੱਸਿਆ ਕਿ ਜਦੋਂ ਮੈਂ ਅਤੇ ਮੇਰੇ ਸਾਥੀ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲਾਂ ਤੋਂ ਮੁਕਤ ਕਰਾਉਣ ਲਈ ਤੁਰੇ, ਮੈਂ ਪੰਜਾਬ ਵਾਸੀਆਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਤਾਂ ਬਹੁਤ ਸਾਰੇ ਲੋਕ ਮੇਰੇ ਵਿਚਾਰਾਂ ਨਾਲ ਸਹਿਮਤ ਹੁੰਦੇ ਹੋਏ ਸੰਪਰਕ ਕਰਕੇ ਨਾਲ ਤੁਰਨ ਲੱਗੇ ਅਤੇ ਅੱਜ ਵੀ ਤੁਰ ਰਹੇ ਹਨ। ਉਸ ਸਮੇਂ ਹੀ ਰਾਜਿੰਦਰ ਸਿੰਘ ਰਾਜਾ ਮੁਕਤਸਰ ਨੇ ਮੇਰੇ ਨਾਲ ਸੰਪਰਕ ਕਰਕੇ ਪਾਰਟੀ ਵਿੱਚ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਅਤੇ ਮੈਂ ਉਸ ਨੂੰ ਪਾਰਟੀ ਵਿੱਚ ਸ਼ਾਮਲ ਕਰ ਲਿਆ।

Rajinder Singh RajaRajinder Singh Raja

ਪਰ ਅੱਜ ਹੀ ਮੇਰੇ ਧਿਆਨ ਵਿਚ ਆਇਆ ਕੇ ਇਸ ਵਿਅਕਤੀ ਨੇ ਆਪਣੀ ਮਾਂ ਨੂੰ ਘਰੋਂ ਕੱਢਿਆ ਹੋਇਆ ਅਤੇ ਉਹ ਬਹੁਤ ਬੁਰੀ ਹਾਲਤਾਂ ਵਿਚ ਹੈ। ਅਸੀਂ ਤਾਂ ਲੋਕਾਂ ਦੇ ਦੁੱਖ ਦਰਦ ਦੇ ਸਾਥੀ ਰਹੇ ਹਾਂ ਅਤੇ ਅੱਗੇ ਵੀ ਰਹਿਣਾ ਇਸ ਕਰਕੇ ਜਿਹੜਾ ਬੰਦਾ ਆਪਣੀ ਮਾਂ ਦਾ ਨਹੀਂ ਉਹ ਲੋਕਾਂ ਦਾ ਕਿਵੇਂ ਹੋ ਸਕਦਾ। ਸਾਡੀ ਪਾਰਟੀ ਵਿਚ ਇਸ ਤਰ੍ਹਾਂ ਦੇ ਕਿਰਦਾਰ ਵਾਲੇ ਲੋਕ ਨਹੀਂ ਰਹਿ ਸਕਦੇ।

Sukhdev Singh DhindsaSukhdev Singh Dhindsa

ਕੋਈ ਵੀ ਪਾਰਟੀ ਵਰਕਰ ਰਾਜਿੰਦਰ ਸਿੰਘ ਰਾਜਾ ਮੁਕਤਸਰ ਨਾਲ ਕੋਈ ਸਬੰਧ  ਨਾ ਰੱਖਣ ਕਿਉਂਕਿ ਉਸ ਦਾ ਹੁਣ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਤੋਂ ਦਿਲ ਨੂੰ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਸੀ, ਜਿਥੇ ਇੱਕ ਬਜ਼ੁਰਗ ਮਾਂ ਨੂੰ ਉਹਨਾਂ ਦੇ ਕਲਯੁੱਗੀ ਪੁੱਤਾਂ ਨੇ ਮਰਨ ਲਈ ਛੱਡ ਦਿੱਤਾ ਸੀ। ਅਤੇ ਉਸ ਦੇ ਸਿਰ  'ਚ ਕੀੜੇ ਪੈ ਗਏ ਸਨ।

Sukhdev Singh DhindsaSukhdev Singh Dhindsa

ਜਿਸ ਦੌਰਾਨ ਉਸ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਇਹਨਾਂ ਪੁੱਤਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਜਦੋ ਇਸ ਮਾਮਲੇ ਬਾਰੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੂੰ ਸੂਚਨਾ ਮਿਲੀ ਤਾਂ ਉਹਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਨੂੰ ਰਿਪੋਰਟ ਤਲਬ ਕੀਤੀ ਤੇ ਜਲਦ ਤੋਂ ਜਲਦ ਜਵਾਬ ਮੰਗਿਆ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement