ਆਕਲੈਂਡ 'ਚ ਅੰਮ੍ਰਿਤਧਾਰੀ ਟਰੱਕ ਡਰਾਈਵਰ ਨੂੰ ਸ੍ਰੀ ਸਾਹਿਬ ਪਾ ਕੇ ਕੰਮ ਕਰਨ ਦੀ ਮਿਲੀ ਇਜਾਜ਼ਤ
Published : Aug 19, 2020, 8:26 pm IST
Updated : Aug 19, 2020, 8:26 pm IST
SHARE ARTICLE
image
image

ਆਕਲੈਂਡ 'ਚ ਅੰਮ੍ਰਿਤਧਾਰੀ ਟਰੱਕ ਡਰਾਈਵਰ ਨੂੰ ਸ੍ਰੀ ਸਾਹਿਬ ਪਾ ਕੇ ਕੰਮ ਕਰਨ ਦੀ ਮਿਲੀ ਇਜਾਜ਼ਤ

ਆਕਲੈਂਡ, 18 ਅਗੱਸਤ (ਹਰਜਿੰਦਰ ਸਿੰਘ ਬਸਿਆਲਾ): ਆਕਲੈਂਡ ਵਿਚ ਅੰਮਿਤਧਾਰੀ ਟਰੱਕ ਡਰਾਈਵਰ ਨੂੰ ਸੀ ਸਾਹਿਬ ਪਾ ਕੇ ਕੰਮ ਕਰਨ ਦੀ ਇਜਾਜ਼ਤ ਮਿਲ ਗਈ ਹੈ। ਆਕਲੈਂਡ ਦੀ ਇਕ ਟਰੱਕ ਕੰਪਨੀ ਨੇ ਇਕ ਅੰਮ੍ਰਿਤਧਾਰੀ ਡਰਾਈਵਰ ਸ. ਅਮਨਦੀਪ ਸਿੰਘ ਨੂੰ ਪਿਛਲੇ ਦਿਨੀਂ ਬਿਨਾਂ ਕ੍ਰਿਪਾਨ ਪਹਿਨ ਕੇ ਕੰਮ ਕਰਨ ਲਈ ਕਿਹਾ ਸੀ ਜਾਂ ਫਿਰ ਕ੍ਰਿਪਾਨ ਪਹਿਨਣ ਦਾ ਹੱਕ ਕਾਨੂੰਨੀ ਤੌਰ 'ਤੇ ਦਸਣ ਲਈ ਪੁਲਿਸ ਦੀ ਚਿੱਠੀ ਲਿਆਉਣ ਲਈ ਕਿਹਾ ਸੀ। ਸ. ਅਮਨਦੀਪ ਸਿੰਘ ਨੇ ਇਹ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਸੀ ਅਤੇ ਚਿੱਠੀ ਦੀ ਮੰਗ ਕੀਤੀ ਸੀ, ਜੋ ਕਿ ਅਜੇ ਵੀ ਪੂਰੀ ਨਹੀਂ ਹੋਈ। ਇਸ ਦਰਮਿਆਨ 'ਸਿੱਖ ਅਵੇਅਰ ਨਿਊਜ਼ੀਲੈਂਡ' ਨੇ ਇਹ ਮੁੱਦਾ ਅਪਣੇ ਹੱਥਾਂ ਵਿਚ ਲੈ ਕੇ ਟਰੱਕ ਕੰਪਨੀ ਨਾਲ ਚਿੱਠੀ ਪੱਤਰ ਕੀਤਾ। ਸ. ਅਮਨਦੀਪ ਸਿੰਘ ਨੇ ਇਹ ਮਾਮਲਾ ਸਥਾਨਕ ਗੁਰਦੁਆਰਾ ਕਮੇਟੀ ਕੋਲ ਵੀ ਉਠਾਇਆ।

imageimage


ਇਸ ਸਬੰਧੀ ਖ਼ਬਰਾਂ ਛਪਣੀਆਂ ਸ਼੍ਰੁਰੂ ਹੋ ਗਈਆਂ ਅਤੇ ਮਾਮਲਾ ਸ਼੍ਰੋਮਣੀ ਕਮੇਟੀ ਦੇ ਧਿਆਨ ਵਿਚ ਆਇਆ ਅਤੇ ਉਨ੍ਹਾਂ ਇਕ ਅਜਿਹੀ ਪੋਸਟ ਵੀ ਪਾਈ ਕਿ ਭਾਰਤ ਸਰਕਾਰ ਇਸ ਮਾਮਲੇ ਵਿਚ ਦਖ਼ਲ ਦੇਵੇ।


'ਸਿੱਖ ਅਵੇਅਰ' ਸੰਸਥਾ ਨੇ ਇਸ ਮਾਮਲੇ ਨੂੰ ਟਰੱਕ ਕੰਪਨੀ ਨਾਲ ਵਿਚਾਰਿਆ, ਟ੍ਰੇਡ ਯੂਨੀਅਨ ਨਾਲ ਗੱਲ ਹੋਈ ਅਤੇ ਰੁਜ਼ਗਾਰ ਦਾਤਾ ਨੂੰ ਅਹਿਸਾਸ ਦਿਵਾਇਆ ਕਿ ਇਹ ਇੰਪਲਾਇਮੈਂਟ ਰਿਲੇਸ਼ਨ ਐਕਟ ਅਤੇ ਹਿਊਮਨ ਰਾਈਟਸ ਐਕਟ ਦੀ ਉਲੰਘਣਾ ਹੈ। ਉਨ੍ਹਾਂ ਟਰੱਕ ਕੰਪਨੀ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਉਤੇ ਕਾਨੂੰਨੀ ਸਲਾਹ ਲੈਣ। ਮੌਜੂਦਾ ਕਾਨੂੰਨ ਅਤੇ ਹੱਕਾਂ ਦੀ ਤਰਜ਼ਮਾਨੀ ਕਰਦੇ ਸਾਰੇ ਸਬੂਤ ਜਦੋਂ ਕੰਪਨੀ ਨੇ ਵਿਚਾਰੇ ਤਾਂ ਉਨ੍ਹਾਂ ਹੁਣ ਸ. ਅਮਨਦੀਪ ਸਿੰਘ ਨੂੰ ਦੁਬਾਰਾ ਸ੍ਰੀ ਸਾਹਿਬ ਪਾ ਕੇ ਕੰਮ ਉਤੇ ਆਉਣ ਲਈ ਕਹਿ ਦਿਤਾ ਹੈ।  ਕੰਪਨੀ ਨੇ ਸ. ਅਮਨਦੀਪ ਸਿੰਘ ਨੂੰ ਉਹ 4 ਦਿਨਾਂ ਦੀ ਤਨਖ਼ਾਹ ਵੀ ਦਿਤੀ ਹੈ ਜਿਸ ਦੌਰਾਨ ਉਹ ਕੰਮ 'ਤੇ ਇਸ ਕਰ ਕੇ ਨਹੀਂ ਗਿਆ ਸੀ ਕਿ ਉਹ ਬਿਨਾਂ ਕਿਰਪਾਨ ਪਹਿਨ ਕੰਮ 'ਤੇ ਨਹੀਂ ਜਾਣਾ ਚਾਹੁੰਦਾ ਸੀ।
ਸਿੱਖ ਅਵੇਅਰ ਨੇ ਲੇਬਰ ਪਾਰਟੀ ਦੀ ਉਮੀਦਵਾਰ ਬਲਜੀਤ ਕੌਰ ਦਾ ਵੀ ਧਨਵਾਦ ਕੀਤਾ ਹੈ ਜਿਨ੍ਹਾਂ ਨੇ ਸਥਾਨਕ ਸਾਂਸਦ ਲੂਈਸਾ ਵਾਲ ਅਤੇ ਪੁਲਿਸ ਨਾਲ ਇਸ ਮਾਮਲੇ ਵਿਚ ਤਾਲਮੇਲ ਬਣਾਇਆ। ਅੱਗੇ ਤੋਂ ਅਜਿਹੀ ਮੁਸ਼ਕਲ ਕਿਸੇ ਨੂੰ ਪੇਸ਼ ਨਾ ਆਵੇ ਇਸ ਕਰ ਕੇ ਪੁਲਿਸ ਦਾ ਉਤਰ ਵੀ ਉਡੀਕਿਆ ਜਾ ਰਿਹਾ ਹੈ ਤਾਕਿ ਉਸ ਨੂੰ ਭਵਿੱਖ ਲਈ ਵਰਤਿਆ ਜਾ ਸਕੇ। ਸੋ ਸਿੱਖ ਅਵੇਅਰ ਦੀ ਸਹਾਇਤਾ ਨਾਲ ਸ੍ਰੀ ਸਾਹਿਬ ਪਹਿਨ ਕੇ ਕੰਮ ਕਰਨ ਦਾ ਮੌਜੂਦਾ ਹੱਕ ਬਰਕਰਾਰ ਰਿਹਾ ਅਤੇ ਬਿਨਾਂ ਕਿਸੇ ਧਾਰਮਕ ਵਿਤਕਰੇ ਦੇ ਕੰਮ ਕਰਨ ਨੂੰ ਉਤਸ਼ਾਹ ਮਿਲਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement