'ਵਿਸ਼ੇਸ਼ ਜਾਂਚ ਟੀਮ' ਨੇ ਕੋਟਕਪੂਰਾ ਹਿੰਸਾ ਮਾਮਲੇ 'ਚ ਸਿੱਖ ਪ੍ਰਚਾਰਕਾਂ ਨੂੰ ਬੇਗੁਨਾਹ ਕਰਾਰ ਦਿਤਾ
Published : Aug 19, 2020, 10:42 pm IST
Updated : Aug 19, 2020, 10:42 pm IST
SHARE ARTICLE
image
image

ਪੁਲਿਸ ਨੇ ਇਨਸਾਫ਼ ਮੰਗਣ ਵਾਲਿਆਂ ਵਿਰੁਧ ਹੀ ਕਰ ਦਿਤਾ ਸੀ ਮਾਮਲਾ ਦਰਜ

ਕੋਟਕਪੂਰਾ, 19 ਅਗੱਸਤ (ਗੁਰਿੰਦਰ ਸਿੰਘ) : 12 ਅਕਤੂਬਰ 2015 ਨੂੰ ਬਰਗਾੜੀ ਵਿਖੇ ਵਾਪਰੇ ਬੇਅਦਬੀ ਕਾਂਡ ਤੋਂ ਬਾਅਦ ਬੱਤੀਆਂ ਵਾਲਾ ਚੌਕ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਦੌਰਾਨ ਦੋ ਨੌਜਵਾਨਾਂ ਦੀ ਗੋਲੀ ਲੱਗਣ ਨਾਲ ਮੌਤ, ਅਨੇਕਾਂ ਦੇ ਜ਼ਖ਼ਮੀ ਹੋਣ, ਪੁਲਿਸ ਵਲੋਂ ਕੋਟਕਪੂਰਾ ਅਤੇ ਬਾਜਾਖ਼ਾਨਾ ਵਿਖੇ ਸੰਗਤਾਂ ਅਤੇ ਪ੍ਰਚਾਰਕਾਂ ਵਿਰੁਧ ਝੂਠੇ ਪੁਲਿਸ ਮਾਮਲੇ ਦਰਜ ਕਰਨ, ਦੇਸ਼-ਵਿਦੇਸ਼ 'ਚ ਹੋਏ ਵਿਰੋਧ ਕਾਰਨ ਬਾਦਲ ਸਰਕਾਰ ਵਲੋਂ ਦੋਵੇਂ ਪਰਚੇ ਰੱਦ ਕਰਨ ਸਬੰਧੀ ਕੀਤੇ ਗਏ ਐਲਾਨ ਵੀ ਹੁਣ ਉਸ ਵੇਲੇ ਸ਼ੱਕੀ ਹੋ ਗਏ, ਜਦੋਂ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਐਸ.ਆਈ.ਟੀ. ਨੇ ਪ੍ਰਗਟਾਵਾ ਕਰ ਦਿਤਾ ਕਿ ਭਾਈ ਪੰਥਪ੍ਰੀਤ ਸਿੰਘ ਅਤੇ ਰਣਜੀਤ ਸਿੰਘ ਢਡਰੀਆਂ ਸਮੇਤ 18 ਹੋਰ ਉੱਘੇ ਸਿੱਖ ਪ੍ਰਚਾਰਕਾਂ ਨੂੰ ਐਸ.ਆਈ.ਟੀ. ਨੇ ਲੰਮੀ ਜਾਂਚ-ਪੜਤਾਲ ਦੀ ਪ੍ਰਕਿਰਿਆ 'ਚੋਂ ਗੁਜਰਦਿਆਂ ਪ੍ਰਮੁੱਖ ਗਵਾਹੀਆਂ ਦੇ ਆਧਾਰ 'ਤੇ ਬੇਕਸੂਰ ਕਰਾਰ ਦਿਤਾ ਹੈ।


ਪ੍ਰਾਪਤ ਜਾਣਕਾਰੀ ਅਨੁਸਾਰ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.ਪੀ) ਕੁੰਵਰਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ 23 ਲੋਕਾਂ ਦੇ ਨਾਮ 2015 ਦੇ ਕੋਟਕਪੂਰਾ ਹਿੰਸਾ ਮਾਮਲੇ 'ਚੋਂ ਮੁਲਜ਼ਮ ਵਜੋਂ ਹਟਾ ਦਿਤੇ ਹਨ।

imageimage
ਐਸਆਈਟੀ ਵਲੋਂ ਕੋਟਕਪੂਰਾ ਦੇ ਤਤਕਾਲੀ ਡੀਐਸਪੀ ਬਲਜੀਤ ਸਿੰਘ ਸਿੱਧੂ ਅਤੇ ਐਸਐਚਓ ਗੁਰਦੀਪ ਸਿੰਘ ਪੰਧੇਰ ਵਿਰੁਧ ਫ਼ਰੀਦਕੋਟ ਅਦਾਲਤ 'ਚ ਚਾਰਜਸ਼ੀਟ ਦਾਇਰ ਕਰਨ ਦੇ ਨਾਲ-ਨਾਲ ਇਹ ਕਦਮ ਲਿਆ ਹੈ। ਇਸ ਕੇਸ ਅਨੁਸਾਰ ਸਿੱਖ ਪ੍ਰਚਾਰਕਾਂ ਭਾਈ ਪੰਥਪ੍ਰੀਤ ਸਿੰਘ, ਭਾਈ ਰਣਜੀਤ ਸਿੰਘ ਢਡਰੀਆਂ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਹਰਜਿੰਦਰ ਸਿੰਘ ਮਾਝੀ ਅਤੇ ਹੋਰ ਪੰਥਦਰਦੀ ਬਰਗਾੜੀ ਕਾਂਡ ਨੂੰ ਲੈ ਕੇ ਤਤਕਾਲੀਨ ਬਾਦਲ ਸਰਕਾਰ ਵਿਰੁਧ ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਸਨ। ਪੁਲਿਸ ਨੇ 14 ਅਕਤੂਬਰ 2015 ਨੂੰ ਸਿਟੀ ਥਾਣਾ ਕੋਟਕਪੂਰਾ ਵਿਖੇ 15 ਸਿੱਖ ਪ੍ਰਚਾਰਕਾਂ ਅਤੇ ਅਣਪਛਾਤੇ ਵਿਅਕਤੀਆਂ ਵਿਰੁਧ ਐਫ਼ਆਈਆਰ ਦਰਜ ਕੀਤੀ ਸੀ ਜਿਸ 'ਚ ਕਥਿਤ ਤੌਰ 'ਤੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਅਤੇ ਪੁਲਿਸ 'ਤੇ ਗੋਲੀਆਂ ਚਲਾਉਣ ਲਈ ਉਕਸਾਉਣ ਦਾ ਦੋਸ਼ ਲਾਇਆ ਗਿਆ ਸੀ।

image
ਕੋਟਕਪੂਰਾ ਦੇ ਉਸ ਸਮੇਂ ਦੇ ਐਸਐਚਓ ਗੁਰਦੀਪ ਸਿੰਘ ਪੰਧੇਰ ਦੀ ਸ਼ਿਕਾਇਤ 'ਤੇ ਕੇਸ 307 (ਕਤਲ ਦੀ ਕੋਸ਼ਿਸ਼), 120-ਬੀ (ਅਪਰਾਧਕ ਸਾਜ਼ਸ਼) ਅਤੇ ਆਈਪੀਸੀ ਸਮੇਤ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਭਾਈ ਪੰਥਪ੍ਰੀਤ ਸਿੰਘ, ਮੰਦਰ ਸਿੰਘ, ਰਛਪਾਲ ਸਿੰਘ, ਬਲਪ੍ਰੀਤ ਸਿੰਘ ਅਤੇ 5 ਹੋਰਾਂ ਨੁੰ ਪੁਲਿਸ ਨੇ ਇਸ ਕੇਸ 'ਚ ਗ੍ਰਿਫ਼ਤਾਰ ਕਰ ਲਿਆ ਸੀ, ਫ਼ਰੀਦਕੋਟ ਦੀ ਅਦਾਲਤ ਨੇ ਦੋ ਦਿਨ ਬਾਅਦ ਸਿੱਖ ਪ੍ਰਚਾਰਕਾਂ ਨੂੰ 16 ਅਕਤੂਬਰ 2015 ਨੂੰ ਰਿਹਾਅ ਕਰ ਦਿਤਾ ਸੀ। ਐਸਆਈਟੀ ਨੇ ਵੀ ਇਸ ਕੇਸ 'ਚ ਸਿੱਖ ਪ੍ਰਚਾਰਕਾਂ ਦੇ ਬਿਆਨ ਦਰਜ ਕੀਤੇ ਸਨ। ਪੜਤਾਲ 'ਚ ਪਾਇਆ ਗਿਆ ਕਿ ਪ੍ਰਚਾਰਕ ਅਤੇ ਹੋਰ ਲੋਕ ਬਰਗਾੜੀ ਕਾਂਡ ਨੂੰ ਲੈ ਕੇ ਸ਼ਾਂਤੀਪੂਰਵਕ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਐਸਆਈਟੀ ਨੇ ਦਾਅਵਾ ਕੀਤਾ ਕਿ ਤਤਕਾਲੀ ਡੀਐਸਪੀ ਬਲਜੀਤ ਸਿੰਘ ਸਿੱਧੂ ਅਤੇ ਐਸਐਚਓ ਗੁਰਦੀਪ ਸਿੰਘ ਪੰਧੇਰ ਨੇ ਹਿੰਸਾ ਦੇ ਕੇਸ 'ਚ ਕਈ ਨਿਰਦੋਸ਼ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਹੈ।

imageimage

ਐਸਆਈਟੀ ਨੇ ਕਿਹਾ ਕਿ ਪੰਧੇਰ ਅਤੇ ਸਿੱਧੂ ਨੇ 11 ਸਬੂਤਾਂ ਦੇ ਟੁਕੜਿਆਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ, ਕੇਸ ਦੇ ਮਹੱਤਵਪੂਰਨ ਤੱਥਾਂ ਨਾਲ ਹੇਰਾ-ਫੇਰੀ ਕਰਦਿਆਂ ਮਨਘੜਤ ਸਬੂਤ ਬਣਾਏ।

imageimage

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement