
ਬੰਗਾਲ ਕੇਡਰ ਦੇ ਸੀਨੀਅਰ ਅਧਿਕਾਰੀ ਐਸਆਈਟੀ ਜਾਂਚ ਲਈ ਟੀਮ ਦਾ ਹਿੱਸਾ ਹੋਣਗੇ।
ਕੋਲਕਾਤਾ: ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਵੱਡਾ ਝਟਕਾ ਦਿੰਦਿਆਂ ਕੋਲਕਾਤਾ ਹਾਈ ਕੋਰਟ ਨੇ ਵੀਰਵਾਰ ਨੂੰ ਪੱਛਮੀ ਬੰਗਾਲ ਵਿੱਚ ਚੋਣਾਂ ਤੋਂ ਬਾਅਦ ਹੋਈ ਹਿੰਸਾ ਦੀ ਜਾਂਚ ਸੀਬੀਆਈ ਨੂੰ ਸੌਂਪੀ। ਆਦੇਸ਼ ਦਿੰਦੇ ਹੋਏ ਹਾਈਕੋਰਟ ( High Court) ਨੇ ਕਿਹਾ ਕਿ ਸੀਬੀਆਈ ਸਿਰਫ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਕਰੇਗੀ।
Mamata Banerjee
ਹਾਈਕੋਰਟ ( High Court)ਨੇ ਅੱਗੇ ਕਿਹਾ ਕਿ ਕਤਲ ਅਤੇ ਬਲਾਤਕਾਰ ਦੇ ਮਾਮਲਿਆਂ ਦੀ ਜਾਂਚ ਸੀਬੀਆਈ ਕਰੇਗੀ, ਜਦੋਂ ਕਿ ਹੋਰ ਮਾਮਲਿਆਂ ਦੀ ਜਾਂਚ ਐਸਆਈਟੀ ਕਰੇਗੀ। ਹਾਈਕੋਰਟ ( High Court) ਨੇ ਕਿਹਾ ਕਿ ਬੰਗਾਲ ਕੇਡਰ ਦੇ ਸੀਨੀਅਰ ਅਧਿਕਾਰੀ ਐਸਆਈਟੀ ਜਾਂਚ ਲਈ ਟੀਮ ਦਾ ਹਿੱਸਾ ਹੋਣਗੇ।
Mamata Banerjee
ਦੱਸ ਦਈਏ ਕਿ 3 ਅਗਸਤ ਨੂੰ ਕੋਲਕਾਤਾ ਹਾਈ ਕੋਰਟ ਦੇ ਪੰਜ ਮੈਂਬਰੀ ਬੈਂਚ ਨੇ ਹਿੰਸਾ ਨਾਲ ਜੁੜੀਆਂ ਜਨਹਿਤ ਪਟੀਸ਼ਨਾਂ 'ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਹਾਈਕੋਰਟ ( High Court) ਨੇ ਸਬੰਧਤ ਧਿਰਾਂ ਨੂੰ ਉਸੇ ਦਿਨ ਤੱਕ ਕੋਈ ਵਾਧੂ ਦਸਤਾਵੇਜ਼ ਪੇਸ਼ ਕਰਨ ਲਈ ਵੀ ਕਿਹਾ ਸੀ।
Mamata Banerjee
ਹਾਈਕੋਰਟ ( High Court) ਨੇ ਰਾਜ ਸਰਕਾਰ ਨੂੰ ਇਹ ਵੀ ਪੁੱਛਿਆ ਸੀ ਕਿ ਕੀ 13 ਜੁਲਾਈ ਨੂੰ ਸੌਂਪੀ ਗਈ ਐਨਐਚਆਰਸੀ ਦੀ ਅੰਤਿਮ ਰਿਪੋਰਟ ਵਿੱਚ ਕਿਸੇ ਵੀ ਓਵਰਲੈਪਿੰਗ ਮਾਮਲੇ ਵਿੱਚ ਕੋਈ ਖੁਦ ਨੋਟਿਸ ਲਿਆ ਗਿਆ ਸੀ।