
IPS ਪਰਵੀਰ ਰੰਜਨ ਦਿੱਲੀ ਪੁਲਿਸ ਵਿਚ ਵਿਸ਼ੇਸ਼ ਕਮਿਸ਼ਨਰ ਵਜੋਂ ਤਾਇਨਾਤ ਸਨ।
ਚੰਡੀਗੜ੍ਹ: ਪਰਵੀਰ ਰੰਜਨ ਨੇ ਵੀਰਵਾਰ ਨੂੰ ਚੰਡੀਗੜ੍ਹ ਦੇ ਨਵੇਂ ਡੀਜੀਪੀ (Chandigarh DGP) ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ (Home Ministry) ਨੇ ਪਰਵੀਰ ਰੰਜਨ ਨੂੰ ਚੰਡੀਗੜ੍ਹ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਹੈ, ਜੋ ਪਿਛਲੇ ਐਤਵਾਰ ਨੂੰ ਦਿੱਲੀ ਤੋਂ ਰਿਲੀਵ ਹੋਏ ਸਨ। ਆਈਪੀਐਸ ਪਰਵੀਰ ਰੰਜਨ ਦਿੱਲੀ ਪੁਲਿਸ ਵਿਚ ਵਿਸ਼ੇਸ਼ ਕਮਿਸ਼ਨਰ ਵਜੋਂ ਤਾਇਨਾਤ ਸਨ। AGMUT ਕੈਡਰ 1993 ਬੈਚ ਦੇ IPS ਪਰਵੀਰ ਰੰਜਨ ਦਿੱਲੀ ਦੰਗਿਆਂ ਵਿਚ ਬਣੀ SIT ਦੇ ਮੁੱਖੀ ਵੀ ਰਹੇ ਸਨ।
Praveer Ranjan
ਇਸ ਦੌਰਾਨ ਸਾਬਕਾ ਡੀਜੀਪੀ ਸੰਜੇ ਬੈਨੀਵਾਲ (Sanjay Baniwal) ਨੂੰ ਸਨਮਾਨ ਨਾਲ ਵਿਦਾਇਗੀ ਦਿੱਤੀ ਗਈ। ਬੈਨੀਵਾਲ ਨੂੰ ਉਨ੍ਹਾਂ ਦਾ ਤਿੰਨ ਸਾਲ ਦਾ ਕਾਰਜਕਾਲ ਪੂਰਾ ਹੋਣ 'ਤੇ ਚੰਡੀਗੜ੍ਹ ਤੋਂ ਦਿੱਲੀ ਵਾਪਸ ਬੁਲਾ ਲਿਆ ਗਿਆ ਹੈ। ਫਿਲਹਾਲ ਸੰਜੇ ਬੈਨੀਵਾਲ ਦੀ ਨਵੀਂ ਨਿਯੁਕਤੀ ਦੇ ਆਦੇਸ਼ ਪੈਂਡਿੰਗ ਰੱਖੇ ਗਏ ਹਨ। ਸੰਜੇ ਬੈਨੀਵਾਲ ਜੂਨ 2018 ਤੋਂ ਚੰਡੀਗੜ੍ਹ ਦੇ ਡੀਜੀਪੀ ਸਨ। ਬੈਨੀਵਾਲ ਦਾ ਵਿਦਾਇਗੀ ਸਮਾਰੋਹ ਸੈਕਟਰ -26 ਪੁਲਿਸ ਲਾਈਨਜ਼ ਵਿਚ ਹੋਇਆ ਸੀ।
Sanjay Baniwal
ਅਮਰਾਓ ਸਿੰਘ ਡੀਐਸਪੀ (ਸੁਰੱਖਿਆ) ਦੀਆਂ 8 ਫੌਜਾਂ ਨੇ ਵਿਦਾਇਗੀ ਪਰੇਡ ਕਰਦੇ ਹੋਏ ਬੈਨੀਵਾਲ ਨੂੰ ਸਲਾਮੀ ਦਿੱਤੀ। ਇਸ ਮੌਕੇ ਡੀਆਈਜੀ ਓਮਵੀਰ ਸਿੰਘ ਬਿਸ਼ਨੋਈ, ਐਸਐਸਪੀ ਕੁਲਦੀਪ ਸਿੰਘ ਚਾਹਲ, ਟ੍ਰੈਫ਼ਿਕ ਐਸਐਸਪੀ ਮਨੀਸ਼ਾ ਚੌਧਰੀ, ਏਐਸਪੀ ਹੈੱਡਕੁਆਰਟਰ ਮਨੋਜ ਕੁਮਾਰ ਮੀਨਾ, ਐਸਪੀ ਸਿਟੀ ਕੇਤਨ ਬਾਂਸਲ ਅਤੇ ਹੋਰ ਪੁਲਿਸ ਕਰਮਚਾਰੀ ਮੌਜੂਦ ਸਨ।