
Jalandhar News: ਮ੍ਰਿਤਕ ਹਿਮਾਚਲ ਵਿਚ ਸ਼ਿੰਗਾਰ ਦਾ ਸਮਾਨ ਵੇਚਦਾ ਸੀ
Brother died in a terrible accident in Jalandhar News: ਜਲੰਧਰ 'ਚ ਰੱਖੜੀ ਦਾ ਤਿਉਹਾਰ ਮਨਾਉਣ ਘਰ ਆਏ 22 ਸਾਲਾ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਗੁਰਾਇਆ ਦੇ ਪਿੰਡ ਰੁੜਕਾ ਕਲਾਂ ਦੇ ਰਹਿਣ ਵਾਲੇ 22 ਸਾਲਾ ਗੌਰਵ ਰੌਲੀ ਨੂੰ ਇਲਾਜ ਲਈ ਪੀਜੀਆਈ ਰੈਫਰ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਗੌਰਵ ਹਿਮਾਚਲ ਪ੍ਰਦੇਸ਼ ਤੋਂ ਆਪਣੀ ਭੈਣ ਕੋਲ ਰੱਖੜੀ ਬੰਨਵਾਉਣ ਲਈ ਆਇਆ ਸੀ। ਹਿਮਾਚਲ ਵਿੱਚ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਸ਼੍ਰੀ ਮਾਤਾ ਚਿੰਤਪੁਰਨੀ ਜੀ ਦੇ ਮੇਲੇ ਵਿੱਚ ਸ਼ਿੰਗਾਰ ਦੀਆਂ ਵਸਤੂਆਂ ਵੇਚਣ ਦਾ ਸਟਾਲ ਲਗਾ ਰਿਹਾ ਸੀ। ਉਹ ਘਰ ਰੱਖੜੀ ਬੰਨਵਾਉਣ ਆਇਆ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਗੌਰਵ ਕੱਲ੍ਹ ਆਪਣੇ ਮੋਟਰਸਾਈਕਲ ’ਤੇ ਪਿੰਡ ਰੁੜਕਾ ਕਲਾਂ ਵੱਲ ਆ ਰਿਹਾ ਸੀ। ਇਸ ਦੌਰਾਨ ਉਸ ਦੀ ਬਾਈਕ ਬੇਕਾਬੂ ਹੋ ਕੇ ਕੰਧ ਨਾਲ ਜਾ ਟਕਰਾਈ। ਘਟਨਾ 'ਚ ਗੌਰਵ ਨੂੰ ਗੰਭੀਰ ਸੱਟਾਂ ਲੱਗੀਆਂ। ਰਾਹਗੀਰਾਂ ਵੱਲੋਂ ਤੁਰੰਤ ਗੌਰਵ ਦੇ ਪਰਿਵਾਰ ਨੂੰ ਮਾਮਲੇ ਦੀ ਸੂਚਨਾ ਦਿੱਤੀ ਗਈ ਅਤੇ ਉਸ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਗੌਰਵ ਨੂੰ ਡੀਐਮਸੀ ਤੋਂ ਪੀਜੀਆਈ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਗੌਰਵ ਦੇ ਪਰਿਵਾਰ ਵਿੱਚ ਦੋ ਭੈਣਾਂ ਅਤੇ ਇੱਕ ਭਰਾ ਹੈ। ਪਰਿਵਾਰਕ ਮੈਂਬਰਾਂ ਨੇ ਗੌਰਵ ਦਾ ਅੰਤਿਮ ਸਸਕਾਰ ਉਸ ਦੇ ਜੱਦੀ ਪਿੰਡ ਵਿੱਚ ਕਰ ਦਿੱਤਾ ਹੈ। ਗੌਰਵ ਮੇਲਿਆਂ ਵਿੱਚ ਮਨਿਹਾਰੀ ਦਾ ਸਮਾਨ ਵੇਚਦਾ ਸੀ।