Canada News: ਪੰਜਾਬ ਦੀ ਧੀ ਨੇ ਕੈਨੇਡਾ ਵਿੱਚ ਮਾਪਿਆ ਦਾ ਨਾਂਅ ਕੀਤਾ ਰੌਸ਼ਨ, ਬਣੀ ਜੇਲ੍ਹ ਸੁਪਰਡੈਂਟ
Published : Aug 19, 2024, 7:04 pm IST
Updated : Aug 19, 2024, 7:07 pm IST
SHARE ARTICLE
Sangrur's daughter named mother in Canada Roshan
Sangrur's daughter named mother in Canada Roshan

ਪੰਜਾਬ ਦੀ ਧੀ ਨੇ ਕੈਨੇਡਾ ਵਿੱਚ ਜੇਲ੍ਹ ਸੁਪਰਡੈਂਟ ਬਣ ਕੇ ਨਾਂਅ ਰੌਸ਼ਨ ਕੀਤਾ ਹੈ।

Canada News: ਸੰਗਰੂਰ ਦੇ ਨੇੜਲੇ ਪਿੰਡ ਬਡਰੁੱਖਾਂ ਦੀ ਦੋਹਤੀ ਸਤਵੀਰ ਕੌਰ ਅਤਰ ਸਿੰਘ ਵਾਲਾ ਨੇ ਕੈਨੇਡਾ ਦੀ ਪੁਲੀਸ ਵਿਚ ਬਤੌਰ ਜੇਲ੍ਹ ਸੁਪਰਡੈਂਟ ਭਰਤੀ ਹੋ ਕੇ ਆਪਣੇ ਦਾਦਕਿਆਂ/ਨਾਨਕਿਆਂ ਅਤੇ ਪੰਜਾਬ ਸਮੇਤ ਪੂਰੇ ਭਾਰਤ ਦਾ ਸਿਰ ਮਾਣ ਨਾਲ ਉਚਾ ਕੀਤਾ ਹੈ। ਕੋਈ ਸਮਾਂ ਸੀ ਜਦੋਂ ਲੋਕ ਲੜਕੀ ਦੇ ਜਨਮ ਲੈਣ ਨੂੰ ਬਹੁਤ ਹੀ ਮੰਦਭਾਗਾ ਸਮਝਦੇ ਸਨ। ਪਰੰਤੂ ਜਿਊ ਜਿਊ ਸਮਾਂ ਬਦਲਦਾ ਗਿਆ ਤਾਂ ਧੀਆਂ ਨੇ ਤਰੱਕੀ ਦੀਆਂ ਅਜਿਹੀਆਂ ਬੁਲੰਦੀਆਂ ਛੂੰਹੀਆਂ ਕਿ ਅੱਜ ਹਰ ਕੋਈ ਇਕ ਕਾਮਯਾਬ ਧੀ ਦਾ ਬਾਪ ਹੋਣਾ ਆਪਣੇ ਆਪ ਨੂੰ ਕਿਸਮਤ ਵਾਲਾ ਮੰਨਦਾ ਹੈ।

ਅਜਿਹੀ ਹੀ ਕਹਾਣੀ ਹੈ ਨੇੜਲੇ ਪਿੰਡ ਬਡਰੁੱਖਾਂ ਦੀ ਜਿੱਥੋਂ ਦੀ ਦੋਹਤੀ ਸਤਵੀਰ ਕੌਰ ਜੋ ਕਿ 2018 ਵਿਚ ਕੈਨੇਡਾ ਗਈ ਸੀ ਅਤੇ ਪੜਾਈ ਉਪਰੰਤ ਉਸਨੂੰ ਸਰਕਾਰੀ ਬੱਸ ਡਰਾਈਵਰ ਦੀ ਨੌਕਰੀ ਮਿਲ ਗਈ। ਲੜਕੀ ਦੇ ਮਾਮੇ ਨੇ ਦੱਸਿਆ ਕਿ ਜਦੋਂ ਸਾਡੀ ਭਾਣਜੀ ਸਾਨੂੰ ਵੀਡੀਓ ਭੇਜਦੀ ਤਾਂ ਅਸੀਂ ਉਸਨੂੰ ਬੱਸ ਚਲਾਉਂਦੀ ਦੇਖਕੇ ਹੈਰਾਨ ਹੋ ਜਾਂਦੇ ਕਿ ਇਹਨੀ ਵੱਡੀ ਬੱਸ ਸਾਡੀ ਲੜਕੀ ਚਲਾ ਰਹੀ ਹੈ। ਉਹਨਾਂ ਦੱਸਿਆ ਸਤਵੀਰ ਕੌਰ ਪੜਾਈ ਵਿਚ ਬਹੁਤ ਹੀ ਮਿਹਨਤੀ ਅਤੇ ਹੋਣਹਾਰ ਸੀ। ਉਸਨੇ ਡਾਕਟਰੀ ਦੀ ਪੜਾਈ ਵੀ ਕੀਤੀ ਸੀ।

ਲੜਕੀ ਦੇ ਪਿਤਾ ਜੋ ਕਿ ਆਪ ਵੀ ਪੁਲੀਸ ਦੇ ਜੇਲ੍ਹ ਵਿਭਾਗ ਵਿਚ ਸੇਵਾਵਾਂ ਨਿਭਾਵਾਂ ਚੁੱਕੇ ਨੇ ਦੱਸਿਆ ਕਿ ਉਹ 3 ਧੀਆਂ ਅਤੇ ਇਕ ਪੁੱਤ ਦਾ ਪਿਤਾ ਹੈ। ਪਰੰਤੂ ਉਸਨੂੰ ਜੋ ਮਾਨ ਉਸਦੀ ਧੀ ਨੇ ਦਿੱਤਾ ਹੈ ਸਾਇਦ ਹੀ ਉਸਦਾ ਪੁੱਤ ਦੇ ਸਕੇ। ਉਸਨੇ ਕਿਹਾ ਕਿ ਸਾਨੂੰ ਧੀਆਂ ਦੇ ਪੈਦਾ ਹੋਣ ਤੇ ਖੁਸ਼ੀ ਮਹਿਸੂਸ ਕਰਨੀ ਚਾਹੀਦੀ ਹੈ। ਉਸਨੇ ਦੱਸਿਆ ਉਹ ਆਪਣੇ ਆਪ ਨੂੰ ਭਾਗੀਸ਼ਾਲੀ ਸਮਝਦਾ ਹੈ ਕਿ ਉਸਦੀ ਧੀ ਨੇ ਆਪਣੀ ਮਿਹਨਤ ਨਾਲ ਜਿੱਥੇ ਮੈਨੂੰ 10 ਲੱਖ ਦੀ ਗੱਡੀ ਲੈ ਕੇ ਦਿੱਤੀ ਅਤੇ ਆਪਣੇ ਲਈ ਵੀ 43 ਲੱਖ ਰੁਪਏ ਦੀ ਕਾਰ ਖਰੀਦੀ। ਉਸਦੀ ਲੜਕੀ ਜਦੋਂ ਸਰਕਾਰੀ ਬੱਸ ਚਲਾਉਂਦੀ ਸੀ ਤਾਂ ਉਸਨੂੰ ਪੁਲੀਸ ਵਿਚ ਜੇਲ੍ਹ ਵਿਭਾਗ ਦੀ ਨੌਕਰੀ ਕੈਨੇਡਾ ਦੇ ਵਿੱਨੀਪੈੱਗ ਦੇ ਸਮੁੰਦਰ ਵਿਚ ਮਿਲ ਗਈ ਸੀ ਪਰੰਤੂ ਉਸਦਾ ਇਹ ਨੌਕਰੀ ਕਰਨ ਲਈ ਦਿਲ ਨਹੀਂ ਮੰਨਿਆ। 3 ਮਹੀਨਿਆਂ ਬਾਅਦ ਫਿਰ ਉਸਨੂੰ ਇਹ ਨੌਕਰੀ ਪ੍ਰਾਪਤ ਹੋਈ ਅਤੇ ਉਸਨੇ ਆਪਣੇ ਮਾਪਿਆਂ ਨਾਲ ਸਲਾਹ ਕਰਕੇ ਇਸ ਨੌਕਰੀ ਨੂੰ ਪ੍ਰਾਪਤ ਕੀਤਾ। ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸਦੀ ਲੜਕੀ ਹੁਣ ਬਰੰਪਟਨ ਵਿਚ ਜੇਲ੍ਹ ਸੁਪਰਡੈਂਟ ਲਈ ਚੁਣੀ ਗਈ ਹੈ ਅਤੇ 9 ਸਤੰਬਰ ਨੂੰ ਉਹ ਆਪਣਾ ਅਹੁਦਾ ਸੰਭਾਲਣ ਜਾ ਰਹੀ ਹੈ।

ਲੜਕੀ ਦੇ ਪਿਤਾ ਨੇ ਦੱਸਿਆ ਕਿ ਸਤਵੀਰ ਕੌਰ ਦਾ ਜਨਮ 2000 ਵਿਚ ਹੋਇਆ ਉਸ ਸਮੇਂ ਮੈਂ ਸੰਗਰੂਰ ਤਾਇਨਾਤ ਸੀ, 2005 ਵਿਚ ਬਠਿੰਡਾ ਆ ਗਏ ਜਿੱਥੇ ਪੰਜਾਬ ਪੁਲੀਸ ਦੇ ਸਕੂਲ ਵਿਚ ਉਸਨੇ 2 ਸਾਲ ਪੜਾਈ ਕੀਤੀ। 2008 ਵਿਚ ਮੈਂ ਆਪਣੇ ਪਿੰਡ ਆ ਗਿਆ ਜਿੱਥੇ ਸਤਵੀਰ ਕੌਰ ਨੇ ਦਸਵੀਂ ਦੀ ਪੜਾਈ ਕੀਤੀ ਅਤੇ ਬਾਰਵੀਂ ਦੀ ਪੜਾਈ ਉਸਨੇ ਬਰਨਾਲਾ ਵਿਖੇ ਕਾਲਜ ਵਿਚ ਮੈਡੀਕਲ ਨਾਲ ਕੀਤੀ। ਇਸਤੋਂ ਇਕ 2018 ਵਿਚ ਚੰਡੀਗੜ੍ਹ ਆਈ ਲੈਟਸ ਦਾ ਕੋਰਸ ਕਰਕੇ ਕੈਨੇਡਾ ਦੇ ਵਿੱਨੀਪੈਗ ਵਿਚ ਚਲੀ ਗਈ। ਉਸਨੇ ਦੱਸਿਆ ਕਿ ਉਸਦੇ ਤਿੰਨ ਧੀਆਂ ਹਨ ਅਤੇ ਮੈਂ ਤਿੰਨੋਂ ਬੇਟੀਆਂ ਦੇ ਜਨਮ ਮੌਕੇ ਬਰਫੀ ਵੰਡਦਾ ਰਿਹਾ।

Location: India, Punjab

SHARE ARTICLE

ਏਜੰਸੀ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement