Punjab News: ਜਲ੍ਹਿਆਂਵਾਲਾ ਬਾਗ਼ ਐਕਸਪ੍ਰੈੱਸ ’ਚ ਜਲੰਧਰ ਤੋਂ ਬਿਹਾਰ ਭੇਜਦੇ ਰਹੇ ਸ਼ਰਾਬ, ਕਈ ਵੱਡੇ ਅਫ਼ਸਰ ਵੀ ਸ਼ਾਮਲ
Published : Aug 19, 2024, 8:02 am IST
Updated : Aug 19, 2024, 8:02 am IST
SHARE ARTICLE
Liquor was being sent from Jalandhar to Bihar in the Jallianwala Bagh Express, including many senior officials
Liquor was being sent from Jalandhar to Bihar in the Jallianwala Bagh Express, including many senior officials

Punjab News: ਖ਼ੁਫ਼ੀਆ ਏਜੰਸੀਆਂ ਆਈਆਂ ਹਰਕਤ ’ਚ

 

Punjab News: ਜਲ੍ਹਿਆਂਵਾਲਾ ਬਾਗ਼ ਐਕਸਪ੍ਰੈੱਸ ਦੀ ਪੈਂਟਰੀ ਕਾਰ ’ਚ ਜਲੰਧਰ ਤੋਂ ਬਿਹਾਰ ਨੂੰ ਸ਼ਰਾਬ ਦੀ ਖੇਪ ਭੇਜਣ ਦੇ ਮਾਮਲੇ ਵਿਚ ਅੰਮ੍ਰਿਤਸਰ ਦੇ ਸੀਐਮਆਈ ਸਮੇਤ ਇਕ ਉਚ ਪੁਲਿਸ ਅਧਿਕਾਰੀ ਦਾ ਨਾਂਅ ਸਾਹਮਣੇ ਆਉਣ ਤੋਂ ਬਾਅਦ ਹੁਣ ਖ਼ੁਫ਼ੀਆ ਏਜੰਸੀਆਂ ਹਰਕਤ ’ਚ ਆ ਗਈਆਂ ਹਨ। ਏਜੰਸੀਆਂ ਇਹ ਪਤਾ ਲਾ ਰਹੀਆਂ ਹਨ ਕਿ ਪੰਜਾਬ ਤੋਂ ਬਿਹਾਰ ਨੂੰ ਸ਼ਰਾਬ ਭੇਜਣ ਦਾ ਇਹ ਘੁਟਾਲਾ ਕਿੰਨੇ ਸਮੇਂ ਤੋਂ ਰੇਲ ਗੱਡੀਆਂ ਵਿਚ ਚਲਦਾ ਆ ਰਿਹਾ ਹੈ ਅਤੇ ਇਸ ਵਿਚ ਰੇਲਵੇ ਦੇ ਕਿਹੜੇ-ਕਿਹੜੇ ਅਧਿਕਾਰੀ ਤੇ ਮੁਲਾਜ਼ਮ ਸ਼ਾਮਲ ਹਨ।

ਟਿਕਟ ਚੈਕਰਾਂ ਦਾ ਦਾਅਵਾ ਹੈ ਕਿ ਰੇਲਗੱਡੀ ’ਚ ਚੈਕਿੰਗ ਲਈ, ਜੀਆਰਪੀ ਬਿਹਾਰ ਦੀ ਐਸਕੋਰਟ ਪਾਰਟੀ ਨੇ ਪੈਂਟਰੀ ਕਾਰ ਵਿੱਚੋਂ ਸ਼ਰਾਬ ਦੀਆਂ ਪੇਟੀਆਂ ਜ਼ਬਤ ਕਰਨ ਤੋਂ ਬਾਅਦ ਧਨਬਾਦ ਸਟੇਸ਼ਨ ’ਤੇ ਜਾਲ ਵਿਛਾ ਕੇ ਦੋ ਮੁਲਜ਼ਮਾਂ ਨੂੰ ਫੜ ਲਿਆ ਸੀ। ਫੜੇ ਗਏ ਦੋਵੇਂ ਮੁਲਜ਼ਮ ਸਰਕਾਰੀ ਮੁਲਾਜ਼ਮ ਸਨ। ਇਨ੍ਹਾਂ ਮੁਲਜ਼ਮਾਂ ਨੇ ਬਿਹਾਰ ਦੇ ਇੱਕ ਉੱਚ ਪੁਲਿਸ ਅਧਿਕਾਰੀ ਦਾ ਨਾਂ ਲਿਆ ਸੀ, ਜਿਸ ਤੋਂ ਬਾਅਦ ਜੀਆਰਪੀ ਨੇ ਮੁਲਜ਼ਮਾਂ ਨੂੰ ਸ਼ਰਾਬ ਦੀਆਂ ਪੇਟੀਆਂ ਸਮੇਤ ਕੁਮਾਰਡੂਬੀ ਸਟੇਸ਼ਨ ’ਤੇ ਸੁੱਟ ਕੇ ਮਾਮਲੇ ਤੋਂ ਛੁਟਕਾਰਾ ਪਾ ਲਿਆ।  5 ਅਗੱਸਤ ਦੀ ਸਵੇਰ ਨੂੰ ਜਿਵੇਂ ਹੀ ਗੱਡੀ ਬਿਹਾਰ  ’ਚ ਦਾਖ਼ਲ ਹੋਈ, ਤਾਂ ਜੀਆਰਪੀ ਬਿਹਾਰ ਦੀ ਐਸਕਾਰਟ ਪਾਰਟੀ ਨੇ ਪੰਡਿਤ ਦੀਨ ਦਿਆਲ ਉਪਾਧਿਆਏ ਅਤੇ ਗਯਾ ਜੰਕਸ਼ਨ ਦੇ ਵਿਚਕਾਰ ਰੇਲਗੱਡੀ ਦੀ ਚੈਕਿੰਗ ਕੀਤੀ ਤਾਂ ਪੈਂਟਰੀ ਕਾਰ ਵਿਚੋਂ ਦੋ ਪੇਟੀਆਂ ਸ਼ਰਾਬ ਬਰਾਮਦ ਕੀਤੀ।

ਕੀ ਕਹਿੰਦੇ ਹਨ ਅਧਿਕਾਰੀ?

ਫ਼ਿਰੋਜ਼ਪੁਰ ਰੇਲਵੇ ਡਿਵੀਜ਼ਨ ਦੇ ਸੀਨੀਅਰ ਡੀਸੀਐਮ ਪਰਮਦੀਪ ਸੈਣੀ ਤੋਂ ਜਦੋਂ ਇਸ ਬਾਰੇ ਪੁਛਿਆ ਗਿਆ, ਤਾਂ ਉਨ੍ਹਾਂ ਕਿਹ ਕਿ ਇਸ ਮਾਮਲੇ ’ਚ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੀਆਰਪੀ ਤੇ ਆਰਪੀਐਫ ਮਾਮਲੇ ਦੀ ਜਾਂਚ ਕਰ ਰਹੇ ਹਨ। ਜਾਂਚ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਦੇ ਪੱਖ ਤੋਂ ਰਿਪੋਰਟ ਪੇਸ਼ ਕੀਤੀ ਜਾਵੇਗੀ। ਰਿਪੋਰਟ ਦੇ ਆਧਾਰ ’ਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਜਲੰਧਰ ਜੀਆਰਪੀ ਦੇ ਐਸਐਚਓ ਪਲਵਿੰਦਰ ਸਿੰਘ ਨੇ ਕਿਹਾ ਕਿ ਸਾਡੇ ਕੋਲ ਅਜਿਹੇ ਕਿਸੇ ਵੀ ਮਾਮਲੇ ਦੀ ਕੋਈ ਜਾਂਚ ਨਹੀਂ ਹੈ। ਸਾਨੂੰ ਮਾਮਲੇ ਦੀ ਜਾਂਚ ਲਈ ਕੋਈ ਆਦੇਸ਼ ਨਹੀਂ ਮਿਲੇ ਹਨ।  (ਏਜੰਸੀ)

SHARE ARTICLE

ਏਜੰਸੀ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement