
ਲੁਧਿਆਣਾ ਦੇ ਰਹਿਣ ਵਾਲੇ ਧਰਮਿੰਦਰ ਕੁਮਾਰ ਨੂੰ ਸਪੈਸ਼ਲ ਸੈੱਲ ਅਤੇ NIA ਨੇ ਸਾਂਝੇ ਆਪਰੇਸ਼ਨ ’ਚ ਕੀਤਾ ਗ੍ਰਿਫਤਾਰ
VHP leader murder case : ਦਿੱਲੀ ਪੁਲਿਸ ਨੇ ਵਿਸ਼ਵ ਹਿੰਦੂ ਪ੍ਰੀਸ਼ਦ (ਵੀ.ਐੱਚ.ਪੀ.) ਦੀ ਨੰਗਲ ਇਕਾਈ ਦੇ ਪ੍ਰਧਾਨ ਦੇ ਕਤਲ ਮਾਮਲੇ ’ਚ ਲੋੜੀਂਦੇ 22 ਸਾਲ ਦੇ ਹਥਿਆਰ ਸਪਲਾਈਕਰਤਾ ਨੂੰ ਗ੍ਰਿਫਤਾਰ ਕਰ ਲਿਆ ਹੈ।
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਕ ਬਿਆਨ ’ਚ ਕਿਹਾ ਕਿ ਲੁਧਿਆਣਾ ਦੇ ਰਹਿਣ ਵਾਲੇ ਧਰਮਿੰਦਰ ਕੁਮਾਰ ਨੂੰ ਸਪੈਸ਼ਲ ਸੈੱਲ ਅਤੇ ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਸਾਂਝੇ ਆਪਰੇਸ਼ਨ ’ਚ ਗ੍ਰਿਫਤਾਰ ਕੀਤਾ ਹੈ।
ਕੁਸ਼ਵਾਹ ਨੇ ਕਿਹਾ ਕਿ ਕੁਮਾਰ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਨੰਗਲ ਇਕਾਈ ਦੇ ਪ੍ਰਧਾਨ ਵਿਕਾਸ ਪ੍ਰਭਾਕਰ ਦੀ ਹੱਤਿਆ ਵਿਚ ਵਰਤੇ ਗਏ ਹਥਿਆਰ ਮੱਧ ਪ੍ਰਦੇਸ਼ ਤੋਂ ਖਰੀਦੇ ਸਨ।
ਅਧਿਕਾਰੀਆਂ ਨੇ ਦਸਿਆ ਕਿ 13 ਅਪ੍ਰੈਲ ਨੂੰ ਪ੍ਰਭਾਕਰ ਦੀ ਪੰਜਾਬ ਦੇ ਨੰਗਲ ’ਚ ਉਸ ਦੀ ਦੁਕਾਨ ’ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਸੀ।
ਅਧਿਕਾਰੀ ਨੇ ਦਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਸਪੈਸ਼ਲ ਸੈੱਲ ਅਤੇ ਐਨ.ਆਈ.ਏ. ਦੀ ਸਾਂਝੀ ਟੀਮ ਨੇ ਧਰਮਿੰਦਰ ਕੁਮਾਰ ਨੂੰ ਲੁਧਿਆਣਾ ਦੀ ਬਾਲਮੀਕੀ ਕਲੋਨੀ ਤੋਂ ਗ੍ਰਿਫਤਾਰ ਕੀਤਾ।