
ਆਡੀਉ ਨਾਲ ਛੇੜਛਾੜ ਕਰਨ ਦੀ ਕਥਿਤ ਕੋਸ਼ਿਸ਼
AAP MLA Vijay Singla's Corruption Case Will Be Reopened Latest News in Punjabi ਮੋਹਾਲੀ : ਸਾਬਕਾ ਸਿਹਤ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਜੇ ਸਿੰਗਲਾ ਦਾ ਭ੍ਰਿਸ਼ਟਾਚਾਰ ਕੇਸ ਦੁਬਾਰਾ ਖੁੱਲ੍ਹਣ ਜਾ ਰਿਹਾ ਹੈ ਕਿਉਂਕਿ ਮੋਹਾਲੀ ਵਿਚ ਦਰਜ ਇਕ ਹੋਰ ਐਫ਼.ਆਈ.ਆਰ. ਵਿਚ ਵਿਜੇ ਸਿੰਗਲਾ ਮਾਮਲੇ ਦਾ ਜ਼ਿਕਰ ਹੈ।
ਦਸਿਆ ਜਾ ਰਿਹਾ ਹੈ ਕਿ ਵਿਜੇ ਸਿੰਗਲਾ ਦੇ ਕਥਿਤ ਆਡੀਉ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੂਤਰਾਂ ਅਨੁਸਾਰ, ਸਾਬਕਾ ਐਫ਼.ਐਸ.ਐਲ. ਡਾਇਰੈਕਟਰ ਅਸ਼ਵਨੀ ਕਾਲੀਆ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਸੂਤਰਾਂ ਅਨੁਸਾਰ, ਸਾਬਕਾ ਐਫ਼.ਐਸ.ਐਲ. ਡਾਇਰੈਕਟਰ ਅਸ਼ਵਨੀ ਕਾਲੀਆ ਨੇ ਆਡੀਉ ਸ਼ਾਖਾ ਦੀ ਮਹਿਲਾ ਅਧਿਕਾਰੀ ਤੋਂ ਅਧਿਕਾਰਤ ਮੋਹਰ ਮੰਗੀ ਅਤੇ ਜਦੋਂ ਉਨ੍ਹਾਂ ਵਲੋਂ ਮੋਹਰ ਨਾ ਦਿਤੀ ਗਈ ਤਾਂ ਅਸ਼ਵਨੀ ਕਾਲੀਆ ਨੇ ਉਕਤ ਮਹਿਲਾ ਅਧਿਕਾਰੀ ਨੂੰ ਜਾਤੀਵਾਦੀ ਸ਼ਬਦ ਕਹੇ। ਸੂਤਰਾਂ ਅਨੁਸਾਰ, ਇਹ ਉਹੀ ਮਹਿਲਾ ਅਧਿਕਾਰੀ ਸੀ ਜਿਸ ਨੇ ਵਿਜੇ ਸਿੰਗਲਾ ਦੀ ਆਡੀਉ ਨਾਲ ਮੇਲ ਖਾਂਦੀ ਰਿਪੋਰਟ ਭੇਜੀ ਸੀ।
ਸੂਤਰਾਂ ਅਨੁਸਾਰ, ਕੀ ਸਾਬਕਾ ਐਫ਼.ਐਸ.ਐਲ. ਡਾਇਰੈਕਟਰ ਅਸ਼ਵਨੀ ਕਾਲੀਆ ਨੇ ਅਸਲ ਰਿਪੋਰਟ ਬਦਲ ਦਿਤੀ ਸੀ? ਹੁਣ ਪੁਲਿਸ ਮਾਮਲੇ ਦੀ ਜਾਂਚ ਕਰੇਗੀ। ਅਸ਼ਵਨੀ ਕਾਲੀਆ 'ਤੇ ਐਸ.ਸੀ/ਐਸ.ਟੀ ਐਕਟ ਲਗਾਇਆ ਗਿਆ ਹੈ ਅਤੇ ਪੁਲਿਸ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ। ਜਿਸ ਤੋਂ ਬਾਅਦ ਵੱਡੇ ਖ਼ੁਲਾਸੇ ਹੋਣਗੇ।
ਦੱਸ ਦਈਏ ਕਿ ਸਾਬਕਾ ਮੰਤਰੀ ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਮਾਮਲੇ ਵਿਚ ਕਲੀਨ ਚਿੱਟ ਮਿਲ ਗਈ ਹੈ। ਦਸਿਆ ਜਾ ਰਿਹਾ ਹੈ ਕਿ ਪਿਛਲੇ ਮਹੀਨੇ ਮੋਹਾਲੀ ਪੁਲਿਸ ਨੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਅਤੇ ਉਨ੍ਹਾਂ ਦੇ ਓ.ਐਸ.ਡੀ. ਪ੍ਰਦੀਪ ਕੁਮਾਰ ਵਿਰੁਧ ਫੇਜ਼-8 ਥਾਣਾ ਮੋਹਾਲੀ ਵਿਚ ਭ੍ਰਿਸ਼ਟਾਚਾਰ ਐਕਟ ਦੀ ਧਾਰਾ 7 ਅਤੇ 8 ਤਹਿਤ ਦਰਜ ਕੀਤੇ ਗਏ ਮਾਮਲੇ ਵਿਚ ਸਿੰਗਲਾ ਨੂੰ ਕਲੀਨ ਚਿੱਟ ਦੇ ਦਿਤੀ ਸੀ। ਜਿਸ ਤੋਂ ਬਾਅਦ ਕੇਸ ਰੱਦ ਕਰਨ ਲਈ ਮੋਹਾਲੀ ਅਦਾਲਤ ਵਿਚ ਕਲੋਜ਼ਰ ਰਿਪੋਰਟ ਦਾਇਰ ਕੀਤੀ ਗਈ ਸੀ।
(For more news apart from AAP MLA Vijay Singla's Corruption Case Will Be Reopened Latest News in Punjabi stay tuned to Rozana Spokesman.)