
ਦੀਪਤੀ ਗਰਗ ਨੇ ਨਕਲੀ ਆਈਪੀਐਸ ਬਣ ਕੇ ਰਾਏ ਸਿੰਘ ਨਾਲ ਮਾਰੀ 6 ਕਰੋੜ ਰੁਪਏ ਦੀ ਠੱਗੀ
ਮਾਨਸਾ : ਮਾਨਸਾ ਪੁਲਿਸ ਨੇ ਵੱਡੇ ਧੋਖਾਧੜੀ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਨਕਲੀ ਆਈਪੀਐਸ ਅਧਿਕਾਰੀ ਬਣੀ ਦੀਪਤੀ ਗਰਗ ਨੇ ਇਕ ਵਿਅਕਤੀ ਨਾਲ 6.30 ਕਰੋੜ ਰੁਪਏ ਦੀ ਠੱਗੀ ਮਾਰੀ। ਇਸ ਗਿਰੋਹ ਨੇ ਦੀਪਤੀ ਗਰਗ ਆਈਪੀਐਸ ਦੇ ਨਾਮ ’ਤੇ ਇਕ ਇੰਸਟਾਗ੍ਰਾਮ ਆਈਡੀ ਬਣਾਈ ਅਤੇ ਰਾਏ ਸਿੰਘ ਨਾਮੀ ਵਿਅਕਤੀ ਨਾਲ ਦੋਸਤੀ ਕੀਤੀ ਗਈ। ਇਸ ਨਕਲੀ ਆਈਪੀਐਸ ਨੇ ਰਾਏ ਸਿੰਘ ਨੇ 6.30 ਕਰੋੜ ਰੁਪਏ ਦੀ ਠੱਗੀ ਮਾਰੀ।
ਜਦੋਂ ਪੀੜਤ ਨੂੰ ਪਤਾ ਲੱਗਾ ਕਿ ਉਸ ਕੋਲੋਂ ਪੈਸੇ ਠੱਗਣ ਵਾਲੀ ਆਈਪੀਐਸ ਅਧਿਕਾਰੀ ਨਹੀਂ ਸਗੋਂ ਸੋਨੂੰ ਹੈ ਅਤੇ ਉਸ ਹੋਰ ਕਈ ਵਿਅਕਤੀ ਸ਼ਾਮਲ ਹੈ। ਉਸ ਤੋਂ ਬਾਅਦ ਰਾਏ ਸਿੰਘ ਨੇ ਮਾਨਸਾ ਪੁਲਿਸ ਕੋਲ ਮੁਲਜ਼ਮਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਅਤੇ ਪੁਲਿਸ ਨੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਕਾਰਵਾਈ ਕਰਦੇ ਹੋਏ ਇਸ ਠੱਗੀਆਂ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।