ਸ੍ਰੀ ਦਰਬਾਰ ਸਾਹਿਬ 'ਤੇ ਫ਼ੌਜੀ ਹਮਲੇ ਤੇ ਸਿੱਖਾਂ ਦੀ ਨਸਲਕੁਸ਼ੀ ਲਈ ਆਰ.ਐਸ.ਐਸ ਜ਼ੁੰਮੇਵਾਰ : ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ
Published : Aug 19, 2025, 9:11 am IST
Updated : Aug 19, 2025, 9:11 am IST
SHARE ARTICLE
RSS responsible for military attack on Sri Darbar Sahib and genocide of Sikhs: Khalra Mission Organization
RSS responsible for military attack on Sri Darbar Sahib and genocide of Sikhs: Khalra Mission Organization

ਹੁਣ ਆਰ.ਐਸ.ਐਸ. ਸਿੱਖਾਂ ਦੀ ਘਰ ਵਾਪਸੀ ਦੀ ਰਚ ਰਹੀ ਹੈ ਨਵੀਂ ਚਾਲ

ਅੰਮ੍ਰਿਤਸਰ: ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਅਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਨੇ ਆਖਿਆ ਹੈ ਕਿ ਆਰ.ਐਸ.ਐਸ. ਨਿਰਦੋਸ਼ ਲੋਕਾਂ ਦੇ ਕਤਲੇਆਮ ਕਰਾਉਣ ਵਾਲਾ ਸੰਗਠਨ ਹੈ ਅਤੇ ਇਸੇ ਸੰਗਠਨ ਨੇ ਕਾਂਗਰਸ ਨਾਲ ਰਲ ਕੇ 1947 ਵਿਚ 10 ਲੱਖ ਤੋਂ ਵੱਧ ਲੋਕਾਂ ਦਾ ਕਤਲੇਆਮ ਕਰਵਾਇਆ। ਉਨ੍ਹਾਂ ਕਿਹਾ ਕਿ ਇਸੇ ਸੰਗਠਨ ਨੇ 1984 ਵਿਚ ਕਾਂਗਰਸ ਪਾਰਟੀ ਨਾਲ ਰਲ ਕੇ ਸ੍ਰੀ ਦਰਬਾਰ ਸਾਹਿਬ ਉਪਰ ਤੋਪਾਂ ਟੈਂਕਾਂ ਨਾਲ ਫ਼ੌਜੀ ਹਮਲੇ ਦਾ ਪਾਪ ਕੀਤਾ, ਹਜ਼ਾਰਾਂ ਨਿਰਦੋਸ਼ ਸਿੱਖਾਂ ਦੀਆਂ ਲਾਸ਼ਾਂ ਉਪਰ ਭੰਗੜਾ ਪਾਇਆ। ਇਨ੍ਹਾਂ ਨਵੰਬਰ-84 ਵਿਚ ਵੀ ਕਾਂਗਰਸ ਪਾਰਟੀ ਨਾਲ ਰਲ ਕੇ ਦਿੱਲੀ ਤੇ ਹੋਰ ਥਾਵਾਂ ’ਤੇ ਸਿੱਖਾਂ ਦੀ ਕੁਲਨਾਸ਼ ਵਰਗਾ ਪਾਪ ਕਮਾਇਆ। ਉਨ੍ਹਾਂ ਕਿਹਾ ਕਿ 2002 ਦਾ ਕਤਲੇਆਮ ਕਿਸ ਤੋਂ ਭੁੱਲਿਆ ਹੈ।

ਰਵਨੀਤ ਬਿੱਟੂ ਨੇ ਬਿਆਨ ਦਿਤਾ ਹੈ ਕਿ ਆਰ.ਐਸ.ਐਸ. ਸਿੱਖਾਂ ਦੀ ਘਰ ਵਾਪਸੀ ਕਰਵਾਏਗੀ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਜੂਨ-84 ਵਿਚ ਜਦੋਂ ਸਿੱਖ ਨਤਮਸਤਕ ਹੋਣ ਲਈ ਆਏ ਸਨ ਤਾਂ ਇਸ ਸੰਗਠਨ ਨੇ ਉਨ੍ਹਾਂ ਦੀ ਜਿਊਂਦੇ ਘਰ ਵਾਪਸੀ ਨਹੀਂ ਹੋਣ ਦਿਤੀ। ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਵੀ ਘਰ ਵਾਪਸ ਨਹੀਂ ਆਉਣ ਦਿਤੀਆਂ ਗਈਆਂ। ਹੋਰ ਤਾਂ ਹੋਰ ਕਾਂਗਰਸ ਨਾਲ ਰਲ ਕੇ ਨਾਗਪੁਰ ਹੈੱਡਕੁਆਟਰ 25 ਹਜ਼ਾਰ ਤੋਂ ਉਪਰ ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿਚ ਘਰਾਂ ਤੋਂ ਚੁਕ ਕੇ ਕਤਲ ਕਰਾਉਂਦੇ ਰਹੇ, ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਵੀ ਘਰ ਵਾਪਸ ਨਹੀਂ ਆਉਣ ਦਿਤੀਆਂ। ਹੁਣ ਆਰ.ਐਸ.ਐਸ. ਸਿੱਖਾਂ ਦੀ ਘਰ ਵਾਪਸੀ ਦਾ ਨਵਾਂ ਛੜਯੰਤਰ ਰਚ ਰਹੀ ਹੈ। ਉਨ੍ਹਾਂ ਕਿਹਾ ਕਿ ਖ਼ਬਰਾਂ ਹਨ ਬਾਦਲ-ਦਲ ਦੀ ਨਵੀਂ ਤੇ ਪੁਰਾਣੀ ਕੰਪਨੀ ਧਰਮ ਯੁੱਧ ਮੋਰਚੇ ਦੇ ਗ਼ਦਾਰ ਲੌਂਗੋਵਾਲ ਦੀ ਬਰਸੀ ਮਨਾਉਣ ਜਾ ਰਹੀ ਹੈ ਜਿਸ ਨੇ ਰਾਜੀਵ ਨਾਲ ਸਮਝੌਤੇ ਵਿਚ ਐਸ.ਵਾਈ.ਐਲ. ਨਹਿਰ ਮੁਕੰਮਲ ਕਰ ਕੇ ਦੇਣੀ ਮੰਨੀ ਸੀ। ਉਨ੍ਹਾਂ ਕਿਹਾ ਕਿ ਆਰ.ਐਸ.ਐਸ. ਘਰ ਵਾਪਸੀ ਦਾ ਛੜਯੰਤਰ ਰਚ ਕੇ ਅੰਮ੍ਰਿਤਸਰ ਨਾਲੋਂ ਤੋੜ ਕੇ ਨਾਗਪੁਰ ਖੜਨਾ ਚਾਹੁੰਦਾ ਹੈ।  ਇਹ ਬਿਆਨ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ, ਹਰਮਨਦੀਪ ਸਿੰਘ ਸਰਹਾਲੀ, ਕਾਬਲ ਸਿੰਘ ਜੋਧਪੁਰ, ਸਤਵਿੰਦਰ ਸਿੰਘ ਪਲਾਸੌਰ, ਗੋਪਾਲ ਸਿੰਘ ਖਾਲੜਾ ਨੇ ਜਾਰੀ ਕੀਤਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement