
ਹਰਸਿਮਰਤ ਬਾਦਲ ਦੇ ਅਸਤੀਫ਼ੇ ਤੋਂ ਬਾਅਦ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਖੋਲ੍ਹਿਆ ਅਸਲ ਰਾਜ਼
ਚੰਡੀਗੜ੍ਹ ( ਹਰਦੀਪ ਸਿੰਘ ਭੋਗਲ) - ਕੇਂਦਰ ਦੇ ਕਿਸਾਨ ਵਿਰੋਧੀ ਮੰਨੇ ਜਾਂਦੇ ਵਿਵਾਦਤ ਖੇਤੀ ਆਰਡੀਨੈਂਸਾਂ ਦੇ ਮੁੱਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਰ ਪਾਰ ਦੀ ਲੜਾਈ ਦਾ ਇਕ ਤਰ੍ਹਾਂ ਐਲਾਨ ਕਰ ਦਿੱਤਾ ਹੈ ਜਿਸ ਤਹਿਤ ਬਠਿੰਡਾ ਤੋਂ ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਅਸਤੀਫ਼ੇ ਦਾ ਐਲਾਨ ਕਰ ਦਿੱਤਾ ਸੀ। ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਬੇਸ਼ਕ ਹਰਸਿਮਰਤ ਕੌਰ ਬਾਦਲ ਖੁਦ ਨੂੰ ਕਿਸਾਨਾਂ ਦੀ ਧੀ ਅਤੇ ਭੈਣ ਦੱਸਣ ਦਾ ਦਾਅਵਾ ਕਰ ਰਹੀ ਹੈ ਪਰ ਇਹਨਾਂ ਦਾਅਵਿਆਂ ਦੀ ਪੋਲ ਉਹਨਾਂ ਦੀ ਆਪਣੀ ਭਾਈਵਾਲ ਪਾਰਟੀ ਦੇ ਪੰਜਾਬ ਪ੍ਰਧਾਨ ਨੇ ਕਰ ਦਿੱਤੀ ਹੈ।
Ashwani Kumar Sharma
ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਨੇ ਰੋਜ਼ਾਨਾ ਸਪੋਕਸਮੈਨ ਨਾਲ ਉਚੇਚੀ ਗੱਲਬਾਤ ਦੌਰਾਨ ਇਸ ਗੱਲ ਤੋਂ ਪਰਦਾ ਚੁੱਕਿਆ ਕਿ ਓਹਨਾਂ ਕੇਂਦਰ ਸਰਕਾਰ ਤੇ ਆਪਣੀ ਭਾਈਵਾਲ ਪਾਰਟੀਆਂ ਦੇ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਹੀ ਖੇਤੀਬਾੜੀ ਬਿੱਲ ਲਿਆਂਦੇ ਸਨ ਜਿਹਨਾਂ ਨੂੰ ਲੋਕ ਸਭਾ ਵਿੱਚ ਪਾਸ ਕੀਤਾ ਗਿਆ ਹੈ। ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਉੱਤੇ ਦੇਸ਼ ਅਤੇ ਦੇਸ਼ ਦੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਵਿਸ਼ਵਾਸ ਹੈ ਤੇ ਜੋ ਖੇਤੀ ਆਰਡੀਨੈਂਸ ਦੇ ਤਿੰਨ ਬਿੱਲ ਪਾਸ ਕੀਤੇ ਗਏ ਹਨ ਇਹ ਕਿਸਾਨਾਂ ਨੂੰ ਸੁਰੱਖਿਆ ਦੇਣ ਵਾਲੇ ਅਤੇ ਕਿਸਾਨਾਂ ਦੀ ਅਜ਼ਾਦੀ ਲਈ ਹਨ।
Ashwani Kumar
ਇਸ ਨਾਲ ਕਿਸਾਨਾਂ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ। ਉਹਨਾਂ ਕਿਹਾ ਕਿ ਪਿਛਲੇ ਸਾਢੇ 3 ਸਾਲ ਤੋਂ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਹੈ ਪਰ ਇਹਨਾਂ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਅਤੇ ਕੋਰੋਨਾ ਮਹਾਂਮਾਰੀ ਦੌਰਾਨ ਅਨੇਕਾਂ ਹੀ ਭ੍ਰਿਸ਼ਟਾਚਾਰ ਦੇ ਇਲਜ਼ਾਮ ਇਸ ਸਰਕਾਰ 'ਤੇ ਲੱਗ ਚੁੱਕੇ ਹਨ। ਫਿਰ ਚਾਹੇ ਬੀਜ ਘੋਟਾਲੇ ਦਾ ਮਾਮਲਾ ਹੋਵੇ ਜਾਂ ਮਾਈਨਿੰਗ ਘੋਟਾਲਾ ਜਾਂ ਫਿਰ ਜ਼ਹਿਰੀਲੀ ਸ਼ਰਾਬ ਦਾ ਮਾਮਲਾ ਹੋਵੇ।
MSP
ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਭੋਲੇ ਭਾਲੇ ਕਿਸਾਨਾਂ ਦੇ ਮਨ ਅੰਦਰ ਵਹਿਮ ਭਰ ਦਿੱਤਾ ਹੈ ਕਿ ਇਸ ਬਿੱਲ ਨਾਲ ਐਮਐੱਸਪੀ ਖ਼ਤਮ ਹੋ ਰਹੀ ਹੈ ਤੇ ਜਦੋਂ ਇਹ ਬਿੱਲ ਪਾਸ ਹੋਏ ਤਾਂ ਖੇਤੀਬਾੜੀ ਮੰਤਰੀ ਨੇ ਸਪੱਸ਼ਟ ਤੌਰ ਤੇ ਕਹਿ ਦਿੱਤਾ ਸੀ ਕਿ ਐੱਮਐੱਸਪੀ ਅਤੇ ਸਰਕਾਰੀ ਖਰੀਦ ਜਾਰੀ ਰਹੇਗੀ। ਖੇਤੀਬਾੜੀ ਮੰਤਰੀ ਤੋਂ ਬਾਅਦ ਪੀਐੱਮ ਮੋਦੀ ਨੇ ਵੀ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਐੱਮਐੱਸਪੀ ਤੇ ਖਰੀਦ ਜਾਰੀ ਰਹੇਗੀ ਤੇ ਮੋਦੀ ਜੀ ਨੇ ਇਹ ਵੀ ਕਿਹਾ ਸੀ ਕਿ ਕੁੱਝ ਲੋਕ ਕਿਸਾਨਾਂ ਦੇ ਮਨ ਵਿਚ ਵਹਿਮ ਭਰ ਰਹੇ ਹਨ ਕਿਸਾਨਾਂ ਨੂੰ ਉਹਨਾਂ ਤੋਂ ਬਚਣਾ ਚਾਹੀਦਾ ਹੈ
Farmers Protest
ਇਹ ਬਿੱਲ ਕਿਸਾਨਾਂ ਦੇ ਹੱਕ ਵਿਚ ਹੀ ਹਨ ਤੇ ਭਾਜਪਾ ਸਰਕਾਰ ਹਮੇਸ਼ਾਂ ਕਿਸਾਨਾਂ ਦੇ ਹੱਕ ਵਿਚ ਹੀ ਖੜ੍ਹੀ ਹੈ। ਅਸ਼ਵਨੀ ਕੁਮਾਰ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਜੋ ਵੀ ਨੀਤੀ ਬਣਾਈ ਹੈ ਉਹ ਗਰੀਬਾਂ ਅਤੇ ਕਿਸਾਨਾਂ ਦੇ ਹੱਕ ਵਿਚ ਹੀ ਬਣਾਈ ਹੈ ਜਿਸ ਨਾਲ ਲੋਕਾਂ ਨੂੰ ਫਾਇਦਾ ਹੋ ਸਕੇ। ਉਹਨਾਂ ਕਿਹਾ ਕਿ ਖੇਤੀ ਆਰਡੀਨੈਂਸ ਦੇ ਤਿੰਨੋਂ ਬਿੱਲਾਂ ਦਾ ਜਦੋਂ ਪੰਜਾਬ ਵਿਚ ਅਸਰ ਹੋਣਾ ਸ਼ੁਰੂ ਹੋਵੇਗਾ ਤਦ ਕਿਸਾਨਾਂ ਨੂੰ ਕਾਫ਼ੀ ਫਾਇਦਾ ਹੋਵੇਗਾ ਅਤੇ ਉਸ ਸਮੇਂ ਹੀ ਕਿਸਾਨਾਂ ਨੂੰ ਸਮਝ ਆਵੇਗਾ ਕਿ ਇਹ ਬਿੱਲ ਉਹਨਾਂ ਦੇ ਹੱਕ ਵਿਚ ਹਨ।
Farmer
ਅਸ਼ਵਨੀ ਕੁਮਾਰ ਨੇ ਕਿਹਾ ਕਿ ਆਰਡੀਨੈਂਸ ਲਿਆਉਣ ਤੋਂ ਪਹਿਲਾਂ ਉਹਨਾਂ ਨੇ ਆਪਣੀਆਂ ਭਾਈਵਾਲ ਪਾਰਟੀਆਂ ਨਾਲ ਬੈਠ ਕੇ ਸਹਿਜ ਮਤੇ ਨਾਲ ਰਾਇ ਲਈ ਸੀ ਪਰ ਉਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਇਸ ਬਿੱਲ ਵਿਚ ਅਜਿਹੀ ਕਿਹੜੀ ਚੀਜ਼ ਹੈ ਜਿਸ ਨਾਲ ਵਿਰੋਧੀ ਪਾਰਟੀਆਂ ਨੂੰ ਲੱਗਦਾ ਹੈ ਕਿ ਇਹ ਕਿਸਾਨ ਵਿਰੋਧੀ ਬਿੱਲ ਹਨ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਜ਼ਮੀਨੀ ਸੁਰੱਖਿਆ ਮਿਲੀ ਹੈ ਅਤੇ ਇਕ ਅਫਵਾਹ ਫੈਲਾਈ ਜਾ ਰਹੀ ਹੈ ਕਿ ਇਹ ਕਾਨੂੰਨ ਆਉਣ ਤੋਂ ਬਾਅਦ ਕਿਸਾਨਾਂ ਦੀ ਜ਼ਮੀਨ ਹੜੱਪ ਲਈ ਜਾਵੇਗੀ।
Harsimrat Badal
ਉਹਨਾਂ ਕਿਹਾ ਕਿ ਜੋ ਐਗਰੀਮੈਂਟ ਹੈ ਉਹ ਜ਼ਮੀਨ ਤੇ ਨਹੀਂ ਹੈ ਫਸਲ ਤੇ ਹੈ ਫਿਰ ਜਮੀਨ ਕਿਵੇਂ ਹੜੱਪੀ ਜਾਵੇਗੀ। ਜਦੋਂ ਉਹਨਾਂ ਨੂੰ ਹਰਸਿਮਰਤ ਬਾਦਲ ਦੇ ਅਸਤੀਫ਼ੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦਾ ਐਨਡੀਏ ਨਾਲ ਚੰਗਾ ਗਠਜੋੜ ਹੈ ਤੇ ਅਕਾਲੀ ਦਲ ਇਕ ਰਾਜਨੀਤਿਕ ਪਾਰਟੀ ਹੈ ਤੇ ਉਸ ਨੂੰ ਆਪਣੇ ਫੈਸਲੇ ਲੈਣ ਦਾ ਪੂਰਾ ਹੱਕ ਹੈ ਜੋ ਉਹਨਾਂ ਨੇ ਲੈ ਲਿਆ ਹੈ। ਜਦੋਂ ਉਹਨਾਂ 2022 ਦੀ ਰਣਨੀਤੀ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਹਮੇਸ਼ਾਂ ਗਰੀਬਾਂ ਤੇ ਕਿਸਾਨਾਂ ਦੇ ਹੱਕ ਵਿਚ ਖੜ੍ਹੀ ਹੋਈ ਹੈ ਤੇ ਉਹ ਹਮੇਸ਼ਾਂ ਦੇਸ਼ ਦੇ ਲੋਕਾਂ ਨੂੰ ਆਪਣੇ ਨਾਲ ਲੈ ਕੇ ਚੱਲੇਗੀ ਤੇ ਪਾਰਟੀ ਲੋਕਾਂ ਦੇ ਹਰ ਸ਼ੰਕੇ ਨੂੰ ਦੂਰ ਕਰਨ ਲਈ ਹਰ ਢੁਕਵਾਂ ਕਦਮ ਚੁੱਕੇਗੀ।
BJP
ਉਹਨਾਂ ਕਿਹਾ ਕਿ ਬੀਜੇਪੀ ਦੀ ਇਹ ਪਹੁੰਚ ਰਹੇਗੀ ਕਿ ਉਹ ਸਾਰੇ ਹਲਕਿਆਂ ਅਤੇ ਸਾਰੇ ਮੁੱਦਿਆਂ ਨੂੰ ਆਪਣੇ ਨਾਲ ਲੈ ਕੇ ਚੱਲੇਗੀ ਅਤੇ ਹਰ ਇਕ ਮੁੱਦੇ ਲਈ ਢੁਕਵਾਂ ਕਦਮ ਚੁੱਕੇਗੀ। ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਨੇ ਇਹ ਵੀ ਆਖਿਆ ਕਿ ਭਾਜਪਾ ਪੰਜਾਬ ਵਿਚ ਆਪਣਾ ਆਧਾਰ ਮਜ਼ਬੂਤ ਕਰ ਰਹੀ ਹੈ ਅਤੇ 117 ਹਲਕਿਆਂ ਵਿੱਚ ਹੀ ਲੋਕਾਂ ਤਕ ਪਹੁੰਚ ਕਰ ਰਹੀ ਹੈ ਅਤੇ ਅਜਿਹੇ ਵਿੱਚ ਉਹ ਕਿਸਾਨਾਂ ਦੇ ਵਿਰੋਧ ਚ ਕੋਈ ਫੈਸਲਾ ਨਹੀਂ ਕੇ ਸਕਦੇ।