Advertisement
  ਖ਼ਬਰਾਂ   ਪੰਜਾਬ  19 Sep 2020  ਸ਼ੋਪੀਆਂ ਮੁਕਾਬਲੇ 'ਚ ਜਵਾਨਾਂ ਨੇ ਕੀਤੀ ਸੀ ਨਿਯਮਾਂ ਦੀ ਉਲੰਘਣਾ, ਕਾਰਵਾਈ ਦੇ ਆਦੇਸ਼

ਸ਼ੋਪੀਆਂ ਮੁਕਾਬਲੇ 'ਚ ਜਵਾਨਾਂ ਨੇ ਕੀਤੀ ਸੀ ਨਿਯਮਾਂ ਦੀ ਉਲੰਘਣਾ, ਕਾਰਵਾਈ ਦੇ ਆਦੇਸ਼

ਏਜੰਸੀ
Published Sep 19, 2020, 1:13 am IST
Updated Sep 19, 2020, 1:13 am IST
ਸ਼ੋਪੀਆਂ ਮੁਕਾਬਲੇ 'ਚ ਜਵਾਨਾਂ ਨੇ ਕੀਤੀ ਸੀ ਨਿਯਮਾਂ ਦੀ ਉਲੰਘਣਾ, ਕਾਰਵਾਈ ਦੇ ਆਦੇਸ਼
image
 image

ਨਵੀਂ ਦਿੱਲੀ, 18 ਸਤੰਬਰ : ਫ਼ੌਜ ਨੇ ਅੱਜ ਇਕ ਵੱਡਾ ਫ਼ੈਸਲਾ ਲੈਂਦੇ ਹੋਏ ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ ਇਕ ਮੁਕਾਬਲੇ ਦੌਰਾਨ ਨਿਯਮਾਂ ਦੀ ਉਲੰਘਣਾ 'ਤੇ ਅਨੁਸ਼ਾਸਨਾਤਮਕ ਕਾਰਵਾਈ ਕਰਨ ਦਾ ਆਦੇਸ਼ ਦਿਤਾ ਹੈ। ਫ਼ੌਜ ਦੀ ਕੋਰਟ ਆਫ਼ ਇਨਕੁਆਰੀ ਨੇ ਜਵਾਨਾਂ ਨੂੰ ਦੋਸ਼ੀ ਮੰਨਦੇ ਹੋਏ ਉਨ੍ਹਾਂ ਵਿਰੁਧ ਕਾਰਵਾਈ ਦਾ ਆਦੇਸ਼ ਦਿਤਾ ਹੈ।
ਸ਼ੋਪੀਆਂ ਦੀ ਘਟਨਾ ਜੁਲਾਈ 2020 ਦੀ ਹੈ। ਇਸ ਮੁਕਾਬਲੇ 'ਚ ਜਿੰਨੇ ਜਵਾਨ ਸ਼ਾਮਲ ਸਨ, ਉਨ੍ਹਾਂ ਵਿਰੁਧ ਅਨੁਸ਼ਾਸਨਾਤਮਕ ਕਾਰਵਾਈ ਹੋਵੇਗੀ। ਫ਼ੌਜ ਨੇ ਇਸ ਦਾ ਆਦੇਸ਼ ਦਿਤਾ ਹੈ। ਫ਼ੌਜ ਵਲੋਂ ਕਿਹਾ ਗਿਆ ਹੈ ਕਿ ਪਹਿਲੀ ਨਜ਼ਰ 'ਚ ਅਜਿਹਾ ਲਗਦਾ ਹੈ ਕਿ ਮੁਕਾਬਲੇ 'ਚ ਸ਼ਾਮਲ ਜਵਾਨਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ।
 ਜ਼ਿਕਰਯੋਗ ਹੈ ਕਿ ਇਸ ਘਟਨਾ ਦੇ ਪੀੜਤਾਂ ਨੇ ਫ਼ੌਜ ਦੀ ਕਾਰਵਾਈ 'ਤੇ ਸਵਾਲ ਚੁੱਕਿਆ ਸੀ ਅਤੇ ਤਿੰਨ ਲੋਕਾਂ  ਦੇ ਪੀੜਤ ਪਰਵਾਰ ਦਾ ਦੋਸ਼ ਹੈ ਕਿ ਇਹ ਫ਼ਰਜ਼ੀ ਮੁਕਾਬਲਾ ਸੀ। ਇਸ ਘਟਨਾ 'ਚ ਜਿਨ੍ਹਾਂ ਲੋਕਾਂ ਨੂੰ ਮਾਰਿਆ ਗਿਆ ਉਨ੍ਹਾਂ ਦਾ ਅਤਿਵਾਦ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਜੋ ਤਿੰਨ ਲੋਕ ਮਾਰੇ ਗਏ ਸਨ ਉਨ੍ਹਾਂ ਦਾ ਡੀ.ਐਨ.ਏ. ਰਿਪੋਰਟ ਵੀ ਅਜੇ ਆਉਣੀ ਬਾਕੀ ਹੈ। ਫ਼ੌਜ ਮੁਤਾਬਕ ਸਬੂਤ ਮਿਲੇ ਹਨ ਕਿ ਜਵਾਨਾਂ ਨੇ ਸ਼ੋਪੀਆਂ ਮੁਕਾਬਲੇ 'ਚ ਅਫਸਪਾ ਤਹਿਤ ਮਿਲੀ ਤਾਕਤ ਦੀ ਉਲੰਘਣਾ ਕੀਤੀ।  (ਏਜੰਸੀ)imageimage

Advertisement
Advertisement

 

Advertisement
Advertisement