ਜਰਨੈਲ ਸਿੰਘ ਨਿਊਜ਼ੀਲੈਂਡ ਦੇ ਅੰਦਰੂਨੀ ਵਿਭਾਗ' ਵਲੋਂ ਆਜ਼ਾਦ 'ਮੈਰਿਜ ਸੈਲੀਬ੍ਰੰਟ' ਨਿਯੁਕਤ
Published : Sep 19, 2020, 1:40 am IST
Updated : Sep 19, 2020, 1:40 am IST
SHARE ARTICLE
image
image

ਜਰਨੈਲ ਸਿੰਘ ਨਿਊਜ਼ੀਲੈਂਡ ਦੇ ਅੰਦਰੂਨੀ ਵਿਭਾਗ' ਵਲੋਂ ਆਜ਼ਾਦ 'ਮੈਰਿਜ ਸੈਲੀਬ੍ਰੰਟ' ਨਿਯੁਕਤ

ਆਕਲੈਂਡ 18 ਸਤੰਬਰ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ 'ਚ  ਵਿਆਹ ਨੂੰ ਵਿਧੀਪੂਰਵਕ ਰਜਿਸਟਰ ਕਰਨਾ ਹੋਵੇ ਤਾਂ ਦੇਸ਼ ਦਾ 'ਇੰਟਰਨਲ ਵਿਭਾਗ' ਅਹਿਮ ਭੂਮਿਕਾ ਅਦਾ ਕਰਦਾ ਹੈ। ਇਸ ਕਾਰਜ ਲਈ ਦੇਸ਼ ਦੇ ਇੰਟਰਨਲ (ਅੰਦਰੂਨੀ) ਵਿਭਾਗ ਵਲੋਂ ਮੈਰਿਜ ਸੈਲੀਬ੍ਰੈਂਟ ਨਿਯੁਕਤ ਕੀਤੇ ਜਾਂਦੇ ਹਨ। ਆਕਲੈਂਡ ਤੋਂ ਲਗਭਗ 430 ਕਿਲੋਮੀਟਰ ਦੂਰ ਪੰਜਾਬੀਆਂ ਦੀ ਵੱਡੀ ਆਬਾਦੀ ਰੱਖਣ ਵਾਲੇ ਸ਼ਹਿਰ ਹੇਸਟਿੰਗਜ਼ ਅਤੇ ਨਾਲ ਲਗਦੇ ਨਗਰਾਂ  ਹੈਵਲਾਕ ਨਾਰਥ, ਵਾਇਪੁੱਕਾਰਾਓ ਅਤੇ ਨੇਪੀਅਰ ਵਸਦੇ ਭਾਰਤੀਆਂ ਲਈ ਖੁਸ਼ੀ ਭਰੀ ਖਬਰ ਹੈ।
ਸ. ਜਰਨੈਲ ਸਿੰਘ ਹੇਸਟਿੰਗਜ਼ ਜਿਥੇ ਬੀਤੇ ਕਈ ਸਾਲਾਂ ਤੋਂ ਜਸਟਿਸ ਆਫ਼ ਦਾ ਪੀਸ (ਜੇ.ਪੀ.) ਦੀਆਂ ਸੇਵਾਵਾਂ ਕਮਿਊਨਿਟੀ ਨੂੰ ਦੇ ਰਹੇ ਹਨ ਉਥੇ ਅੱਜ ਉਨ੍ਹਾਂ ਨੂੰ ਨਿਊਜ਼ੀਲੈਂਡ ਦੇ ਅੰਦਰੂਨੀ ਵਿਭਾਗ ਵਲੋਂ ਆਜ਼ਾਦ ਮੈਰਿਜ ਸੈਲੀਬ੍ਰੰਟ ਵੀ ਨਿਯੁਕਤ ਕਰ ਦਿਤਾ ਗਿਆ ਹੈ। ਉਨ੍ਹਾਂ ਦਾ ਜੱਦੀ ਪਿੰਡ ਹਜ਼ਾਰਾ ਨੇੜੇ ਜੰਡੂਸਿੰਘਾ ਹੈ ਅਤੇ ਉਹ ਪਿਛਲੇ 32 ਸਾਲਾਂ ਤੋਂ ਇਥੇ ਰਹਿ ਰਹੇ ਹਨ। ਜ਼ਿਕਰਯੋਗ ਹੈ ਕਿ ਸ. ਜਰਨੈਲ ਸਿੰਘ ਇਲਾਕੇ ਦੇ ਵਿਚ ਇੰਟਰਪ੍ਰੇਟਰ ਦੀਆਂ ਸੇਵਾਵਾਂ ਵੀ ਨਿਭਾਉਂਦੇ ਆ ਰਹੇ ਹਨ। ਇਸ ਵੇਲੇ ਉਹ ਮਿਲਕਬਾਰ ਦੇ ਨਾਲ-ਨਾਲ ਰੀਅਲ ਇਸਟੇਟ ਬਿਜ਼ਨਸ ਵੀ ਕਰਦੇ ਹਨ।
ਮੈਰਿਜ ਸੈਲੀਬ੍ਰੰਟ ਦੀ  ਇਹ ਨਿਯੁਕਤੀ ਮੈਰਿਜ ਐਕਟ 1955 ਦੇ ਸੈਕਸ਼ਨ 11 ਅਧੀਨ ਹੁੰਦੀ ਹੈ। ਨਿਊਜ਼ੀਲੈਂਡ ਦੇ ਵਿਚ ਕਾਨੂੰਨੀ ਵਿਆਹ ਸ਼ਾਦੀ ਦੇ ਲਈ ਇੰਟਰਨਲ ਵਿਭਾਗ ਨਾਲ ਸੰਪਰਕ ਕਰਨਾ ਹੁੰਦਾ ਹੈ ਅਤੇ ਮੈਰਿਜ ਸੈਲੀਬ੍ਰੰਟ ਇਸ ਵਿਆਹ ਨੂੰ ਦੋ ਗਵਾਹੀਆਂ ਦੇ ਅਧਾਰ ਉਤੇ ਤਸਦੀਕ ਕਰਕੇ ਸਹੀ ਪਾਉਂਦਾ ਹੈ। ਮੈਰਿਜ ਸੈਲੀਬ੍ਰੰਟ ਦੋਹਾਂ ਪਾਰਟੀਆਂ ਦੇ ਨਾਵਾਂ ਆਦਿ ਦੀ ਸੰਤੁਸ਼ਟੀ ਤੋਂ ਬਾਅਦ ਵਿਆਹ ਵਾਲੇ ਲਾਇਸੰਸ ਉਤੇ ਅਪਣੀ ਸਹੀ ਪਾਉਂਦਾ ਹੈ ਅਤੇ ਵਿਆਹ ਕਾਨੂੰਨੀ ਰੂਪ ਲੈ ਲੈਂਦਾ ਹੈ।  ਮੈਰਿਜ ਸੈਲੀਬ੍ਰੰਟ ਇਨ੍ਹਾਂ ਸ਼ਾਦੀ ਵਿਆਹਾਂ ਦੀ ਰਜਿਸਟ੍ਰੇਸ਼ਨ 'ਬਰਥ, ਡੈਥ ਅਤੇ ਮੈਰਿਜ਼ਜ' ਵਿਭਾਗ ਕੋਲ ਕਰਾਉਣ ਲਈ ਜਰੂਰੀ ਕਾਗਜ਼ੀ ਕਾਰਵਾਈ ਪੂਰੀ ਕਰਦਾ ਹੈ। ਇਥੇ ਵਿਆਹ ਦੇ ਲਈ ਤੁਸੀਂ ਨਿੱਜੀ ਸਮਾਗਮ ਕਰ ਸਕਦੇ ਹੋ ਅਤੇ ਪ੍ਰਤਿਗਿਆ ਜਾਂ ਸੰਕਲਪ ਵਾਲੀ ਲਾਈਨ ਆਪਣੀ ਚੁਣ ਸਕਦੇ ਹੋ। ਇਸ ਤੋਂ ਇਲਾਵਾ ਰਜਿਸਟ੍ਰੀ ਸਮਾਗਮ ਵੀ ਹੁੰਦਾ ਹੈ ਜੋ ਕਿ ਹਫਤੇ ਦੇ ਕੰਮ ਵਾਲੇ ਦਿਨਾਂ ਦੇ ਵਿਚ ਨਿਰਧਾਰਤ ਜਗ੍ਹਾ 'ਤੇ ਹੀ ਹੋ ਸਕਦਾ ਹੈ ਅਤੇ ਇਹ ਵੀਕਐਂਡ ਜਾਂ ਜਨਤਕ ਛੁੱਟੀ ਵਾਲੇ ਦਿਨ ਨਹੀਂ ਹੁੰਦਾ। ਇਥੇ ਸਮਾਗਮ ਦੇ ਲਈ 20 ਮਹਿਮਾਨਾਂ ਦੀ ਹੱਦ ਤੈਅ ਹੁੰਦੀ ਹੈ। ਇਸਦੇ ਲਈ ਨਿਸ਼ਚਤ ਪ੍ਰਤਿਗਿਆ ਅਤੇ ਸੰਕਲਪ ਵਾਲੀਆਂ ਲਾਈਨਾਂ ਹੁੰਦੀਆਂ ਹਨ। ਪੰਜਾਬੀ ਮੀਡੀਆ ਕਰਮੀਆਂ ਵਲੋਂ ਸ.ਜਰਨੈਲ ਸਿੰਘ ਨੂੰ ਆਜ਼ਾਦ ਮੈਰਿਜ ਸੈਲੀਬ੍ਰੰਟ ਬਨਣ ਉਤੇ ਬਹੁਤ ਬਹੁਤ ਮੁਬਾਰਕਾਂ।

 

SHARE ARTICLE

ਏਜੰਸੀ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement