ਅਮਰੀਕਾ ਨਾਲ ਰਣਨੀਤਕ ਊਰਜਾ ਭਾਈਵਾਲੀ ਹੋਈ ਮਜ਼ਬੂਤ : ਸੰਧੂ
Published : Sep 19, 2020, 1:34 am IST
Updated : Sep 19, 2020, 1:34 am IST
SHARE ARTICLE
image
image

ਅਮਰੀਕਾ ਨਾਲ ਰਣਨੀਤਕ ਊਰਜਾ ਭਾਈਵਾਲੀ ਹੋਈ ਮਜ਼ਬੂਤ : ਸੰਧੂ

ਵਾਸ਼ਿੰਗਟਨ, 18 ਸਤੰਬਰ : ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਬਹੁਤ ਘੱਟ ਸਮੇਂ ਵਿਚ ਰਣਨੀਤਕ ਊਰਜਾ ਭਾਈਵਾਲੀ ਮਜ਼ਬੂਤ ਹੋਈ ਹੈ। ਉਨ੍ਹਾਂ ਇਹ ਭਰੋਸਾ ਪ੍ਰਗਟਾਇਆ ਕਿ ਇਸ ਸਹਿਯੋਗ ਨਾਲ ਭਾਰਤ ਅਤੇ ਅਮਰੀਕਾ ਵਿਚ ਅਰਥਚਾਰੇ ਨੂੰ ਪਟੜੀ 'ਤੇ ਲਿਆਉਣ ਵਿਚ ਮਦਦ ਮਿਲ ਸਕਦੀ ਹੈ। ਸੰਧੂ ਨੇ ਕਿਹਾ ਕਿ ਭਾਰਤ ਦੇ 1.3 ਅਰਬ ਲੋਕਾਂ ਦੀਆਂ ਆਸਾਂ ਨੂੰ ਪੂਰਾ ਕਰਨ ਵਿਚ ਅਮਰੀਕਾ ਇਕ ਅਹਿਮ ਭਾਈਵਾਲ ਹੈ। ਮਨੁੱਖੀ ਯਤਨਾਂ ਦਾ ਅਜਿਹਾ ਕੋਈ ਖੇਤਰ ਨਹੀਂ ਹੈ ਜਿਥੇ ਭਾਰਤ ਅਤੇ ਅਮਰੀਕਾ ਵਿਚਕਾਰ ਆਪਸੀ ਸਹਿਯੋਗ ਨਹੀਂ ਹੈ। ਉਨ੍ਹਾਂ ਨੇ ਅਮਰੀਕੀ ਊਰਜਾ ਵਿਭਾਗ ਵਲੋਂ ਵੀਰਵਾਰ ਨੂੰ ਕਰਵਾਏ ਪ੍ਰਕ੍ਰਿਤਕ ਊਰਜਾ ਸਿਖਰ ਸੰਮੇਲਨ ਵਿਚ ਕਿਹਾ ਕਿ ਆਪਸੀ ਸਬੰਧਾਂ ਦੇ ਲਿਹਾਜ਼ ਨਾਲ ਹਾਲ ਹੀ ਦੇ ਸਾਲਾਂ ਵਿਚ ਕੁਝ ਖੇਤਰ ਮਹੱਤਵਪੂਰਣ ਬਣ ਕੇ ਉਭਰੇ ਹਨ ਅਤੇ ਊਰਜਾ ਇਸੇ ਤਰ੍ਹਾਂ ਦਾ ਇਕ ਖੇਤਰ ਹੈ। ਸੰਧੂ ਨੇ ਕਿਹਾ ਕਿ ਇਹ ਖ਼ੁਸ਼ੀ ਦੀ ਗੱਲ ਹੈ ਕਿ ਸਿਰਫ਼ ਦੋ ਸਾਲਾਂ ਵਿਚ ਸਾਡੀ ਰਣਨੀਤਕ ਊਰਜਾ ਭਾਈਵਾਲੀ ਨੇ ਡੂੰਘੀਆਂ ਜੜ੍ਹਾਂ ਜਮਾ ਲਈਆਂ ਹਨ।
ਭਾਰਤ ਬਹੁਤ ਵੱਡਾ ਬਾਜ਼ਾਰ ਹੈ। ਇਸ ਸੰਮੇਲਨ ਨੂੰ ਅਮਰੀਕੀ ਊਰਜਾ ਮੰਤਰੀ ਡੇਨ ਬ੍ਰੋਈਲੇਟ ਨੇ ਵੀ ਸੰਬੋਧਨ ਕੀਤਾ।              (ਪੀਟੀਆਈ)
imageimage

SHARE ARTICLE

ਏਜੰਸੀ

Advertisement

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM

Karamjit Anmol Latest Interview- ਦਿਲ ਬਹਿਲਾਨੇ ਕੇ ਲਿਏ ਖਿਆਲ ਅੱਛਾ ਹੈ ਗਾਲਿਬ | Latest Punjab News

24 Apr 2024 9:33 AM

Big Breaking: ਸਾਂਪਲਾ ਪਰਿਵਾਰ 'ਚ ਆਪ ਨੇ ਲਾਈ ਸੰਨ, ਦੇਖੋ ਕੌਣ ਚੱਲਿਆ 'ਆਪ' 'ਚ, ਵੇਖੋ LIVE

24 Apr 2024 9:10 AM
Advertisement