
ਪਾਕਿ ਆਈ.ਐਸ.ਆਈ. ਨੂੰ ਜਾਣਕਾਰੀਆਂ ਦੇਣ ਵਾਲਾ ਬਠਿੰਡਾ ਛਾਉਣੀ ਦਾ ਮੁਲਾਜ਼ਮ ਗਿ੍ਫ਼ਤਾਰ
ਬਠਿੰਡਾ, 18 ਸਤੰਬਰ (ਬਲਵਿੰਦਰ ਸ਼ਰਮਾ) : ਕਾਊਾਟਰ ਇੰਟੈਲੀਜੈਂਸ ਪੁਲਿਸ ਨੇ ਫ਼ੌਜ ਦੀਆਂ ਜਾਣਕਾਰੀਆਂ ਪਾਕਿ ਆਈ.ਐਸ.ਆਈ. ਮਹਿਲਾ ਏਜੰਟ ਨੂੰ ਮੁਹਈਆ ਕਰਵਾਉਣ ਵਾਲਾ ਬਠਿੰਡਾ ਛਾਉਣੀ ਦਾ ਮੁਲਾਜ਼ਮ ਗਿ੍ਫ਼ਤਾਰ ਕਰ ਲਿਆ ਹੈ | ਇਸੇ ਤਰ੍ਹਾਂ ਹੋਰ ਵੀ ਕਈ ਮੁਲਾਜ਼ਮ ਬਠਿੰਡਾ ਛਾਉਣੀ 'ਚ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਪੁਲਿਸ ਮੁਕੱਦਮਾ ਦਰਜ ਕਰ ਕੇ ਉਕਤ ਤੋਂ ਹੋਰ ਪੁਛਗਿੱਛ ਕਰ ਰਹੀ ਹੈ |
ਕਾਊਾਟਰ ਇੰਟੈਲੀਜੈਂਸ ਬਠਿੰਡਾ ਦੇ ਏ.ਆਈ.ਜੀ. ਦੇਸ ਰਾਜ ਵਲੋਂ ਜਾਰੀ ਪ੍ਰੈੱਸ ਨੋਟ ਮੁਤਾਬਕ ਇਕ ਵਿਸ਼ੇਸ਼ ਟੀਮ ਨੇ ਇੰਸਪੈਕਟਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਖ਼ੁਫ਼ੀਆ ਜਾਣਕਾਰੀ ਮਿਲਣ ਉਪਰੰਤ ਸਥਾਨਕ ਬੀਬੀ ਵਾਲਾ ਚੌਕ ਤੋਂ ਸ਼ੱਕ ਦੇ ਆਧਾਰ 'ਤੇ ਗੁਰਵਿੰਦਰ ਸਿੰਘ ਵਾਸੀ ਕੈਥਲ (ਹਰਿਆਣਾ) ਹਾਲ ਆਬਾਦ ਐਮ.ਈ.ਐਸ. ਕਾਲੋਨੀ ਬਠਿੰਡਾ ਛਾਉਣੀ ਨੂੰ ਗਿ੍ਫ਼ਤਾਰ ਕੀਤਾ | ਜੋ ਐਮ.ਈ.ਐਸ. ਵਿਚ ਹੀ ਚਪੜਾਸੀ ਲੱਗਾ ਹੋਇਆ ਸੀ | ਪੁੱਛਗਿੱਛ ਤੋਂ ਬਾਅਦ ਪਤਾ ਲੱਗਾ ਕਿ ਇਹ ਪਾਕਿ ਆਈ.ਏ.ਐਸ. ਮਹਿਲਾ ਏਜੰਟ ਨੂੰ ਵਟਸਐੱਡ ਜਾਂ ਹੋਰ ਸੋਸ਼ਲ ਮੀਡੀਆ ਰਾਹੀਂ ਫ਼ੌਜ ਦੀਆਂ ਖ਼ੁਫ਼ੀਆ ਜਾਣਕਾਰੀਆਂ ਮੁਹੱਈਆ ਕਰਵਾਉਂਦਾ ਸੀ | ਮਹਿਲਾ ਏਜੰਟ ਨੇ ਅਪਣਾ ਨਾਂ ਖ਼ੁਸ਼ਦੀਪ ਕੌਰ ਵਾਸੀ ਜੈਪੁਰ ਅਤੇ ਦਫ਼ਤਰ ਪੀ.ਸੀ.ਡੀ.ਏ. (ਪਿ੍ੰਸੀਪਲ ਕੰਟੌ੍ਰਲ ਆਫ਼ ਡੀਫ਼ੈਂਸ ਅਕਾਊਾਟਸ) ਚੰਡੀਗੜ੍ਹ ਵਿਖੇ ਨੌਕਰੀ ਕਰਦੀ ਦਸਿਆ ਸੀ | ਮਹਿਲਾ ਏਜੰਟ ਨੇ ਸੋਸ਼ਲ ਮੀਡੀਆ 'ਤੇ ਉਕਤ ਨੂੰ ਹਨੀ ਟ੍ਰੈਪ ਵਿਚ ਫਸਾਇਆ ਸੀ, ਜੋ ਵੀਡੀਉ ਜਾਂ ਆਡੀਉ ਕਾਿਲੰਗ ਰਾਹੀਂ ਉਕਤ ਦੇ ਸੰਪਰਕ ਵਿਚ ਰਹਿੰਦੀ ਸੀ | ਗੁਰਵਿੰਦਰ ਸਿੰਘ ਨੇ ਮਹਿਲਾ ਏਜੰਟ ਨੂੰ ਬਠਿੰਡਾ ਛਾਉਣੀ ਦੇ ਕਈ ਵਟਸਐੱਪ ਗਰੁੱਪਾਂ ਵਿਚ ਵੀ ਐਡ ਕਰਵਾਇਆ ਸੀ, ਜਿਨ੍ਹਾਂ 'ਚੋਂ ਕੁੱਝ ਐਸੇ ਵੀ ਹਨ, ਜਿਥੇ ਕਈ ਜ਼ਰੂਰੀ ਜਾਣਕਾਰੀਆਂ ਵੀ ਸ਼ੇਅਰ ਹੁੰਦੀਆਂ ਹਨ | ਇਸ ਤਰ੍ਹਾਂ ਮਹਿਲਾ ਏਜੰਟ ਹੋਰ ਮੁਲਾਜ਼ਮਾਂ ਨੂੰ ਵੀ ਹਨੀ ਟੈ੍ਰਪ 'ਚ ਫਸਾ ਚੁੱਕੀ ਹੋਵੇਗੀ | ਸੰਭਾਵਨਾ ਹੈ ਕਿ ਉਹ ਹੋਰ ਮੁਲਾਜ਼ਮਾਂ ਤੋਂ ਵੀ ਇਸ ਤਰ੍ਹਾਂ ਦੀਆਂ ਖ਼ੁਫ਼ੀਆ ਜਾਣਕਾਰੀਆਂ ਲੈ ਰਹੀ ਹੋਵੇਗੀ | ਜਿਨ੍ਹਾਂ ਦਾ ਸਾਹਮਣੇ ਆਉਣਾ ਬਾਕੀ ਹੈ |
ਕੀ ਕਹਿੰਦੇ ਹਨ ਏ.ਆਈ.ਜੀ. ਇੰਟੈਲੀਜੈਂਸ : ਕਾਊਾਟਰ ਇੰਟੈਲੀਜੈਂਸ ਦੇ ਏ.ਆਈ.ਜੀ. ਦੇਸ ਰਾਜ ਨੇ ਦਸਿਆ ਕਿ ਮੁਲਜ਼ਮ ਪਾਸੋਂ ਵਰਤਿਆ ਗਿਆ ਮੋਬਾਈਲ, ਲੈਪਟਾਪ ਆਦਿ ਸਾਮਾਨ ਵੀ ਬਰਾਮਦ ਕਰ ਲਿਆ ਗਿਆ ਹੈ | ਅਗਲੀ ਪੁਛਗਿੱਛ ਕੀਤੀ ਜਾ ਰਹੀ ਹੈ | ਉਕਤ ਮਹਿਲਾ ਏਜੰਟ ਵਲੋਂ ਭਾਰਤੀ ਸਿੰਮ ਦੀ ਵਰਤੋਂ ਹੀ ਕੀਤੀ ਜਾ ਰਹੀ ਸੀ ਤੇ ਉਹ ਖ਼ੁਦ ਪਾਕਿਸਤਾਨ ਵਿਚ ਬੈਠੀ ਹੋ ਸਕਦੀ ਹੈ | ਸੰਭਾਵਨਾ ਹੈ ਕਿ ਜਿਸ ਤਰ੍ਹਾਂ ਮਹਿਲਾ ਏਜੰਟ ਨੇ ਉਕਤ ਨੂੰ ਹਨੀ ਟ੍ਰੈਪ 'ਚ ਫਸਾਇਆ ਤੇ ਇਸ ਰਾਹੀਂ ਹੋਰ ਵਟਸਐੱਪ ਗਰੁੱਪਾਂ ਵਿਚ ਵੀ ਐਡ ਹੋਈ | ਹੋ ਸਕਦਾ ਹੈ ਕਿ ਮਹਿਲਾ ਏਜੰਟ ਨੇ ਹੋਰ ਮੁਲਾਜ਼ਮਾਂ ਦੇ ਸੰਪਰਕ ਵਿਚ ਵੀ ਆਈ ਹੋਵੇ | ਪੂਰੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ |
ਆਈ.ਐਸ.ਆਈ. ਕੋਲ ਕਿਵੇਂ ਪਹੁੰਚਦੇ ਹਨ ਭਾਰਤੀ ਸਿੰਮ : ਸੂਤਰਾਂ ਦੀ ਮੰਨੀਏ ਤਾਂ ਪਾਕਿ ਆਈ.ਐਸ.ਆਈ. ਵਲੋਂ ਭਾਰਤ ਵਿਚ ਜੋ ਵੀ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ | ਉਨ੍ਹਾਂ ਲਈ ਭਾਰਤੀ ਸਿੰਮਾਂ ਦੀ ਵਰਤੋਂ ਕੀਤੀ ਜਾਂਦੀ ਹੈ | ਪਾਕਿਸਤਾਨੀ ਨਾਗਰਿਕ ਅਕਸਰ ਵੀਜ਼ਾ ਲੈ ਕੇ ਭਾਰਤ ਵਿਚ ਆਉਂਦੇ ਹਨ, ਜੋ ਇਥੇ ਆ ਕੇ ਭਾਰਤੀ ਸਿੰਮ ਖਰੀਦ ਲੈਂਦੇ ਹਨ ਤੇ ਜਾਂਦੇ ਸਮੇਂ ਅਪਣੇ ਮੋਬਾਈਲਾਂ ਵਿਚ ਨਾਲ ਹੀ ਲੈ ਜਾਂਦੇ ਹਨ | ਪਾਕਿ ਪਹੁੰਚ ਕੇ ਉਥੋਂ ਦੀ ਫ਼ੌਜ ਤਲਾਸ਼ੀ ਦੌਰਾਨ ਭਾਰਤੀ ਸਿੰਮ ਕੱਢ ਕੇ ਅਪਣੇ ਕੋਲ ਰੱਖ ਲੈਂਦੀ ਹੈ, ਜੋ ਬਾਅਦ ਵਿਚ ਆਈ.ਐਸ.ਆਈ. ਕੋਲ ਪਹੁੰਚ ਜਾਂਦੇ ਹਨ |