
ਘਵੱਦੀ ਵਿਖੇ ਡੇਰੇ ’ਚ ਸ਼ੱਕੀ ਹਾਲਾਤ
ਡੇਹਲੋਂ, 18 ਸਤੰਬਰ (ਹਰਜਿੰਦਰ ਸਿੰਘ ਗਰੇਵਾਲ) : ਲਾਗਲੇ ਪਿੰਡ ਘਵੱਦੀ ਵਿਖੇ ਡੇਹਲੋਂ-ਸਾਹਨੇਵਾਲ ਮੁੱਖ ਮਾਰਗ ’ਤੇ ਸਥਿਤ ‘ਅਲੀ ਦਾ ਸ਼ਹਿਰ’ ਨਾਮਕ ਡੇਰੇ ਨਾਲ ਜੁੜੇ ਇਕ ਨੌਜਵਾਨ ਦੀ ਸ਼ੱਕੀ ਮੌਤ ਹੋ ਜਾਣ ’ਤੇ ਪਰਵਾਰਕ ਜੀਆਂ ਵਲੋਂ ਨੌਜਵਾਨ ਦੀ ਮੌਤ ਦਾ ਜਿੰਮੇਵਾਰ ਡੇਰੇ ਦੇ ਮੁਖੀ ਨੂੰ ਦੱਸ ਕੇ ਉਸ ਵਿਰੁਧ ਕਤਲ ਦਾ ਕੇਸ ਦਰਜ ਕਰ ਕੇ ਕਾਰਵਾਈ ਕਰਨ ਲਈ ਡੇਹਲੋਂ ਸਾਹਨੇਵਾਲ ਮੁੱਖ ਮਾਰਗ ’ਤੇ ਧਰਨਾ ਲਗਾ ਕੇ ਸੜਕੀ ਆਵਾਜਾਈ ਰੋਕ ਦਿਤੀ ਗਈ।
ਧਰਨਾ ਲਗਾ ਕੇ ਬੈਠੇ ਪਰਵਾਰਕ ਮੈਂਬਰਾਂ ਮੁਤਾਬਕ ਮਨਦੀਪ ਸਿੰਘ (29) ਪੁੱਤਰ ਬਾਵਾ ਸਿੰਘ ਵਾਸੀ ਜਮਾਲਪੁਰ ਜੋ ਡੇਰੇ ਨਾਲ ਪਿਛਲੇ ਲੰਮੇ ਸਮੇਂ ਤੋਂ ਜੁੜਿਆ ਹੋਇਆ ਸੀ ਅਤੇ ਪਿਛਲੇ ਛੇ ਮਹੀਨਿਆਂ ਤੋਂ ਹਰ ਵੀਰਵਾਰ ਵਾਲੇ ਦਿਨ ਇਥੇ ਚੌਕੀ ਭਰਨ ਆਉਂਦਾ ਲਈ ਸੀ, ਨੂੰ ਡੇਰੇ ਦੇ ਪ੍ਰਬੰਧਕਾਂ ਵਲੋਂ ਰੰਗ ਕਰਨ ਲਈ ਡੇਰੇ ’ਚ ਬੁਲਾਇਆ ਗਿਆ। ਪਰਵਾਰ ਦੇ ਦੱਸੇ ਅਨੁਸਾਰ ਜਦੋਂ ਮ੍ਰਿਤਕ ਘਰ ਨਾ ਗਿਆ ਤਾਂ ਡੇਰੇ ਨਾਲ ਸੰਪਰਕ ਕੀਤਾ ਜਿਨ੍ਹਾਂ ਸੰਤੁਸ਼ਟੀ ਵਾਲਾ ਜਵਾਬ ਨਾ ਦਿਤਾ ਗਿਆ ਜਦਕਿ ਦੂਜੇ ਦਿਨ ਡੇਰੇਦਾਰ ਦੇ ਬੰਦੇ ਉਨ੍ਹਾਂ ਦੇ ਘਰ ਮ੍ਰਿਤਕ ਦੀ ਲਾਸ਼ ਛੱਡ ਗਏ ਅਤੇ ਕਿਹਾ ਕਿ ਇਸ ਨੂੰ ਰਾਤ ਨੂੰ ਉਲਟੀਆਂ ਲੱਗੀਆਂ ਸਨ।
ਪਰਵਾਰ ਦਾ ਦੋਸ਼ ਹੈ ਕਿ ਜੇ ਉਲਟੀਆਂ ਲੱਗੀਆਂ ਤਾਂ ਹਸਪਤਾਲ ਲਿਜਾਇਆ ਜਾਂਦਾ, ਪਰਵਾਰਕ ਮੈਂਬਰਾਂ ਨੇ ਸਿੱਧਾ ਦੋਸ਼ ਲਾਇਆ ਕਿ ਉਨ੍ਹਾਂ ਦੇ ਮੁੰਡੇ ਨੂੰ ਡੇਰੇ ’ਚ ਮਾਰਿਆ ਗਿਆ ਹੈ ਜਦਕਿ ਮ੍ਰਿਤਕ ਦੀ ਟੁੱਟੀ ਧੌਣ ਉਸ ਦੇ ਹੋਏ ਕਤਲ ਦੀ ਗਵਾਹੀ ਭਰਦੀ ਹੈ। ਹੁਣ ਸੱਚ ਕੀ ਹੈ ਤੇ ਝੂਠ ਕੀ ਇਹ ਜਾਂਚ ਦਾ ਵਿਸ਼ਾ ਹੈ। ਰੋਸ ਵਿਚ ਆਏ ਮ੍ਰਿਤਕ ਦੇ ਪਰਵਾਰ ਵਾਲਿਆਂ ਨੇ ਇਨਸਾਫ਼ ਦੀ ਮੰਗ ਕਰਦਿਆਂ ਡੇਰੇ ਸਾਹਮਣੇ ਧਰਨਾ ਲਗਾ ਕੇ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ। ਇਸ ਮੌਕੇ ਏਸੀਪੀ ਵੈਹਬਵ ਸਹਿਗਲ ਅਤੇ ਥਾਣਾ ਮੁੱਖੀ ਡੇਹਲੋਂ ਸੁਖਦੇਵ ਸਿੰਘ ਬਰਾੜ ਵਲੋਂ ਪਰਵਾਰਕ ਮੈਂਬਰਾਂ ਨੂੰ ਪੋਸਟ ਮਾਰਟਮ ਕਰਵਾਉਣ ਉਪ੍ਰੰਤ ਰਿਪੋਰਟ ਦੇ ਅਧਾਰ ’ਤੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿਤਾ। ਖ਼ਬਰ ਲਿਖੇ ਜਾਣ ਤਕ ਪੋਸਟਮਾਰਟਮ ਹੋਣਾ ਬਾਕੀ ਸੀ ਜਦਕਿ ਮ੍ਰਿਤਕ ਦਾ ਪ੍ਰਵਾਰ ਡੇਰੇਦਾਰ ਸੁਰਿੰਦਰ ਪਵਾਰ ਉਰਫ਼ ਸੰਜੂ ਬਾਬਾ ਵਿਰੁਧ ਮਾਮਲਾ ਦਰਜ ਕਰਵਾਉਣ ਲਈ ਅੜਿਆ ਹੋਇਆ ਸੀ।
ਫਹੋਟੋ ਛੳਪਟÇੋਨ ਅਨਦ ਫਹੋਟੋ ਂੳਮੲ:- ਲ਼ਧ੍ਹ੍ਰ^ਸ਼ੳਨਦਹੁ^18^5