ਗੁਜਰਾਤ 'ਚ ਹਾਰ ਦੇ ਡਰ ਤੋਂ 'ਆਪ' ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪਾ : ਕੇਜਰੀਵਾਲ
Published : Sep 19, 2022, 12:44 am IST
Updated : Sep 19, 2022, 12:44 am IST
SHARE ARTICLE
IMAGE
IMAGE

ਗੁਜਰਾਤ 'ਚ ਹਾਰ ਦੇ ਡਰ ਤੋਂ 'ਆਪ' ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪਾ : ਕੇਜਰੀਵਾਲ


'ਆਪ' ਆਗੂਆਂ ਨੂੰ  ਮੋਦੀ ਸਰਕਾਰ ਭਿ੍ਸ਼ਟਾਚਾਰ ਦੇ ਝੂਠੇ ਮਾਮਲੇ 'ਚ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ


ਨਵੀਂ ਦਿੱਲੀ, 18 ਸਤੰਬਰ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ  ਪਹਿਲੇ ਰਾਸ਼ਟਰੀ ਜਨਪ੍ਰਤੀਨਿਧੀ ਸੰਮੇਲਨ ਨੂੰ  ਸੰਬੋਧਨ ਕੀਤਾ | ਇਸ ਵਿਚ ਪੰਜਾਬ ਦੇ ਵਿਧਾਇਕ ਵੀ ਸ਼ਾਮਲ ਸਨ | ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ 'ਚ ਅਪਣੇ ਸੰਬੋਧਨ ਦੌਰਾਨ ਕੇਜਰੀਵਾਲ ਨੇ ਵਿਰੋਧੀਆਂ 'ਤੇ ਨਿਸ਼ਾਨੇ ਸਾਧੇ |
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪਾਰਟੀ 'ਤੇ ਤਿੱਖਾ ਸ਼ਬਦੀ ਹਮਲਾ ਬੋਲਦੇ ਹੋਏ ਉਨ੍ਹਾਂ ਦੋਸ਼ ਲਾਇਆ ਕਿ ਉਹ ਭਿ੍ਸ਼ਟਾਚਾਰ ਨਾਲ ਲੜਨ ਦੇ ਨਾਂ 'ਤੇ ਆਮ ਆਦਮੀ ਪਾਰਟੀ (ਆਪ) ਨੂੰ  ਕੁਚਲਣ ਦੀ ਕੋਸ਼ਿਸ਼ ਕਰ ਰਹੇ ਹਨ, ਕਿਉਂਕਿ ਉਨ੍ਹਾਂ ਨੂੰ  ਗੁਜਰਾਤ ਚੋਣਾਂ 'ਚ ਹਾਰ ਦਾ ਡਰ ਹੈ | ਉਨ੍ਹਾਂ ਦੀ ਪਾਰਟੀ ਦੇ ਮੰਤਰੀਆਂ ਅਤੇ ਨੇਤਾਵਾਂ ਨੂੰ  ਮੋਦੀ ਸਰਕਾਰ ਭਿ੍ਸ਼ਟਾਚਾਰ ਦੇ ਝੂਠੇ ਮਾਮਲੇ 'ਚ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਭਾਜਪਾ ਗੁਜਰਾਤ 'ਚ 'ਆਪ' ਦੀ ਵਧਦੀ ਲੋਕਪਿ੍ਅਤਾ ਨੂੰ  ਪਚਾ ਨਹੀਂ ਪਾ ਰਹੀ |

ਆਪ ਦੇ ਰਾਸ਼ਟਰੀ ਕਨਵੀਨਰ ਕੇਜਰੀਵਾਲ ਨੇ ਦੋਸ਼ ਲਾਇਆ ਕਿ ਭਾਜਪਾ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪ ਦੀ ਵਧਦੇ ਪ੍ਰਭਾਵ ਤੋਂ ਇਸ ਕਦਰ ਡਰ ਗਈ ਹੈ ਕਿ ''ਪ੍ਰਧਾਨ ਮੰਤਰੀ ਦੇ ਸਲਾਹਕਾਰ ਹਿਰੇਨ ਜੋਸ਼ੀ ਨੇ ਕਈ ਟੀਵੀ ਚੈਨਲਾਂ ਦੇ ਮਾਲਕਾਂ ਅਤੇ ਉਨ੍ਹਾਂ ਦੇ ਸੰਪਾਦਕਾਂ ਨੂੰ  ਗੰਭੀਰ ਨਜੀਤੇ ਭੁਗਤਣ ਦੀ ਚਿਤਾਵਨੀ ਦਿੰਦੇ ਹੋਏ ਗੁਜਰਾਤ 'ਚ ਆਪ ਨੂੰ  ਕਵਰੇਜ ਨਾ ਕਰਨ ਲਈ ਕਿਹਾ ਹੈ | ਕੇਜਰੀਵਾਲ ਨੇ ''ਅਜਿਹਾ ਕਰਨਾ ਬੰਦ ਕਰੋ | ਜੇ ਇਹ ਸੰਪਾਦਕ ਜੋਸ਼ੀ ਦੇ ਸੰਦੇਸ਼ਾਂ ਦਾ ਸਕ੍ਰੀਨਸ਼ਾਟ ਸਾਂਝਾ ਕਰਨ ਦੇਣਗੇ ਤਾਂ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਸਲਾਹਕਾਰ ਦੋਵੇਂ ਦੇਸ਼ ਨੂੰ  ਅਪਣਾ ਚਿਹਰਾ ਨਹੀਂ ਵਿਖਾ ਸਕਣਗੇ |'' ਉਨ੍ਹਾਂ ਕਿਹਾ ਅਸੀਂ ਗੁਜਰਾਤ ਵਿਚ ਸਰਕਾਰ ਬਣਾਉਣ ਜਾ ਰਹੇ ਹਾਂ |''
ਕੇਜਰੀਵਾਲ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦਾ ਜਨਮ ਸੰਵਿਧਾਨ ਨੂੰ  ਬਚਾਉਣ ਲਈ ਹੋਇਆ ਹੈ | 26 ਨਵੰਬਰ 1949 ਨੂੰ  ਭਾਰਤ ਦਾ ਸੰਵਿਧਾਨ ਗੜਿ੍ਹਆ ਸੀ ਅਤੇ 26 ਨਵੰਬਰ 2012 ਨੂੰ  ਹੀ ਸਾਡੀ ਪਾਰਟੀ ਬਣੀ | ਇਹ ਕੋਈ ਸੰਜੋਗ ਨਹੀਂ ਹੈ | ਦਸਣਯੋਗ ਹੈ ਕਿ ਇਸ ਜਨ ਪ੍ਰਤੀਨਿਧੀ ਕਾਨਫਰੰਸ 'ਚ 20 ਸੂਬਿਆਂ ਦੇ ਆਗੂ ਪਹੁੰਚੇ | ਅੱਜ ਦੇਸ਼ ਦੇ 20 ਸੂਬਿਆਂ 'ਚ ਸਾਡੇ 1446 ਜਨਪ੍ਰਤੀਨਿਧੀ ਹਨ | ਜਿਨ੍ਹਾਂ 'ਚ ਸਾਡੇ ਵਿਧਾਇਕ ਹਨ, ਸੰਸਦ ਮੈਂਬਰ ਹਨ, ਮੇਅਰ-ਡਿਪਟੀ ਮੇਅਰ ਹਨ, ਪੰਚਾਇਤ ਮੈਂਬਰ ਹਨ ਅਤੇ ਦੋ ਮੁੱਖ ਮੰਤਰੀ ਹਨ | ਇਹ ਸਾਰੇ ਇਕ ਤਰ੍ਹਾਂ ਨਾਲ ਹਰ ਸੂਬੇ ਅੰਦਰ ਸਾਡੇ ਬੀਜ ਹਨ, ਹਰ ਸੂਬੇ 'ਚ ਭਗਵਾਨ ਨੇ ਬੀਜ ਬੀਜੇ ਹਨ | ਦਿੱਲੀ ਅਤੇ ਪੰਜਾਬ 'ਚ ਇਹ ਬੀਜ ਦਰੱਖਤ ਬਣ ਗਏ ਹਨ ਅਤੇ ਲੋਕਾਂ ਨੂੰ  ਛਾਂ ਅਤੇ ਫਲ ਦੇ ਰਹੇ ਹਨ |
ਅੱਜ ਖੁਲ੍ਹੀਆਂ ਬਾਹਾਂ ਨਾਲ ਆਮ ਆਦਮੀ ਪਾਰਟੀ ਨੂੰ  ਹਰ ਕੋਈ ਗਲ ਨਾਲ ਲਾ ਰਿਹਾ ਹੈ | ਸਾਡੀ ਪਾਰਟੀ ਈਮਾਨਦਾਰੀ ਨਾਲ ਰਾਜਨੀਤੀ ਕਰਦੀ ਹੈ | ਪਹਿਲੀ ਵਾਰ ਲੋਕ ਵੇਖ ਰਹੇ ਹਨ ਕਿ ਈਮਾਨਦਾਰ ਰਾਜਨੀਤੀ ਆਈ ਹੈ | ਦੂਜੀ ਚੀਜ ਸਿਖਿਆ, ਸਕੂਲਾਂ ਦਾ ਵਿਕਾਸ, ਤੀਜਾ ਸਿਹਤ ਸਹੂਲਤਾਂ- ਮੁਹੱਲਾ ਕਲੀਨਿਕ ਦੀ ਚਰਚਾ ਪੂਰੇ ਦੇਸ਼ 'ਚ ਹੋ ਰਹੀ ਹੈ |     (ਏਜੰਸੀ)

 

 

SHARE ARTICLE

ਏਜੰਸੀ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement