
Punjab News:ਦੋ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
Punjab News: ਡੇਰਾਬੱਸੀ ਥਾਣੇ ਦੇ ਪਿਛਲੇ ਪਾਸੇ ਇਮੀਗ੍ਰੇਸ਼ਨ ਸਰਵਿਸ ਐਜੂਕੇਸ਼ਨ ਪੁਆਇੰਟ ਦੇ ਮਾਲਕ ਨੂੰ ਫਿਰੌਤੀ ਵਾਲੀ ਚਿੱਠੀ ਦੇਣ ਆਏ ਦੋ ਨਕਾਬਪੋਸ਼ ਹਮਲਾਵਰ 4-5 ਗੋਲੀਆਂ ਚਲਾ ਕੇ ਫ਼ਰਾਰ ਹੋ ਗਏ।
ਹਮਲਾਵਰ ਨੌਜਵਾਨਾਂ ਨੇ ਪਹਿਲਾਂ ਕਾਊਂਟਰ ’ਤੇ ਬੈਠੀ ਲੜਕੀ ਨੂੰ ਫਿਰੌਤੀ ਵਾਲੀ ਚਿੱਠੀ ਦਿੱਤੀ, ਫ਼ਿਰ ਸੀਸ਼ੇ ’ਤੇ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ। ਗੋਲੀਆਂ ਚਲਾਉਣ ਵਾਲੇ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਆਏ ਸਨ।
ਸਾਰੀ ਘਟਨਾ ਸੀ. ਸੀ. ਟੀ.ਵੀ. ਵਿਚ ਕੈਦ ਹੋ ਗਈ ਹੈ। ਸੂਚਨਾ ਮਿਲਣ ’ਤੇ ਐਸ. ਐਸ. ਪੀ. ਮੋਹਾਲੀ ਵੀ ਮੌਕੇ ’ਤੇ ਪਹੁੰਚ ਚੁੱਕੇ ਹਨ। ਜਾਣਕਾਰੀ ਅਨੁਸਾਰ ਇਸ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।