Amritsar News : ਇਹ ਯਾਤਰੀ ਕੁਆਲਾਲੰਪੁਰ ਰਾਹੀਂ ਕੰਬੋਡੀਆ ਤੋਂ ਪੁੱਜੇ ਸਨ ਅੰਮ੍ਰਿਤਸਰ
Amritsar News : ਕਸਟਮ ਵਿਭਾਗ ਨੇ ਸਥਾਨਕ ਹਵਾਈ ਅੱਡੇ 'ਤੇ ਕੰਬੋਡੀਆ ਤੋਂ ਆਏ ਚਾਰ ਛੇ ਯਾਤਰੀਆਂ ਕੋਲੋਂ ਲਗਪਗ 25 ਲੱਖ 5 ਰੁਪਏ ਤੋਂ ਵੱਧ ਦੀਆਂ ਵਿਦੇਸ਼ੀ ਸਿਗਰਟਾਂ ਬਰਾਮਦ ਕੀਤੀਆਂ ਹਨ। ਇਹ ਯਾਤਰੀ ਬੀਤੀ ਰਾਤ ਤੋਂ ਕੁਆਲਾਲੰਪੁਰ ਰਾਹੀਂ ਕੰਬੋਡੀਆ ਤੋਂ ਇੱਥੇ ਪੁੱਜੇ ਸਨ। ਅਧਿਕਾਰੀ ਨੇ ਦੱਸਿਆ ਕਿ ਰਵੀ ਕੁਮਾਰ ਕੋਲੋਂ ਲਗਪਗ 6 ਲੱਖ 35 ਹਜ਼ਾਰ ਦੀਆਂ 37,400 ਸਿਗਰਟਾਂ ਅਤੇ ਪਰੂਥੀ ਅਨੁਜ ਕੋਲੋਂ 6 ਲੱਖ 52 ਹਜ਼ਾਰ ਰੁਪਏ ਮੁੱਲ ਦੀਆਂ 38 ਹਜ਼ਾਰ ਤੋਂ ਵੱਧ ਸਿਗਰਟਾਂ ਬਰਾਮਦ ਹੋਈਆਂ।
ਇਹ ਵੀ ਪੜੋ : Canada News : ਕੈਨੇਡਾ ਦਾ ਇੱਕ ਹੋਰ ਵੱਡਾ ਝਟਕਾ, ਸਟਡੀ ਪਰਮਿਟ 'ਤੇ ਕਰ 'ਤੀ ਹੋਰ ਸਖ਼ਤੀ
ਰਵੀ ਕੁਮਾਰ ਦੇ ਸਾਮਾਨ ਵਿੱਚੋਂ 6 ਲੱਖ 35 ਹਜ਼ਾਰ ਰੁਪਏ ਮੁੱਲ ਦੀਆਂ 37 ਹਜ਼ਾਰ ਤੋਂ ਵੱਧ ਸਿਗਰਟਾਂ ਅਤੇ ਰੋਬਿਨ ਅਰੋੜਾ ਕੋਲੋਂ 6 ਲੱਖ 39,000 ਰੁਪਏ ਮੁੱਲ ਦੀਆਂ 37,000 ਤੋਂ ਵੱਧ ਸਿਗਰਟਾਂ ਬਰਾਮਦ ਹੋਈਆਂ।ਸਾਰੀਆਂ ਵਿਦੇਸ਼ੀ ਸਿਗਰਟਾਂ ਇੱਕ ਬਰਾਂਡ ਦੀਆਂ ਹਨ।
(For more news apart from Foreign cigarettes worth more than 25 lakh rupees were recovered from four air passengers News in Punjabi, stay tuned to Rozana Spokesman)