ਚੱਕ ਫ਼ਤਿਹ ਸਿੰਘ–ਤੁੰਗਵਾਲੀ ਵਾਲਾ ਰਜਵਾਹਾ ਟੁਟਿਆ, 100 ਏਕੜ ਝੋਨੇ ਦੀ ਫ਼ਸਲ ਡੁੱਬੀ
Published : Oct 19, 2020, 12:51 am IST
Updated : Oct 19, 2020, 12:51 am IST
SHARE ARTICLE
image
image

ਚੱਕ ਫ਼ਤਿਹ ਸਿੰਘ–ਤੁੰਗਵਾਲੀ ਵਾਲਾ ਰਜਵਾਹਾ ਟੁਟਿਆ, 100 ਏਕੜ ਝੋਨੇ ਦੀ ਫ਼ਸਲ ਡੁੱਬੀ

ਭੁੱਚੋ ਮੰਡੀ, 18 ਅਕਤੂਬਰ (ਜਸਪਾਲ ਸਿੱਧੂ): ਨੇੜਲੇ ਪਿੰਡ ਚੱਕ ਫ਼ਤਿਹ ਸਿੰਘ ਲਾਗਲੇ ਤੁੰਗਵਾਲੀ ਰਜਵਾਹੇ ਦੇ ਟੁੱਟਣ ਕਾਰਨ ਝੋਨੇ ਦੀ ਪੱਕੀ ਖੜੀ ਫ਼ਸਲ ਵਿਚ ਪਾਣੀ ਭਰ ਜਾਣ ਕਾਰਨ ਉਸ ਦੇ ਡੁੱਬ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ ਜਿਸ ਨੂੰ ਲੈ ਕੇ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਘਟਨਾ ਸਬੰਧੀ ਪਤਾ ਲਗਦਿਆਂ ਹੀ ਨਹਿਰੀ ਵਿਭਾਗ, ਮਾਲ ਵਿਭਾਗ, ਪੁਲਿਸ ਵਿਭਾਗ ਅਤੇ ਪਿੰਡ ਵਾਸੀ ਰਜਵਾਹੇ ਉਪਰ ਪੁੱਜੇ ਵਿਖਾਈ ਦੇ ਰਹੇ ਸਨ ਜਦਕਿ ਪਿੰਡ ਵਾਸੀਆਂ ਵਲੋਂ ਮਾਇਨਰ ਨੂੰ ਭਰਨ ਦੇ ਅਣਥੱਕ ਯਤਨ ਜਾਰੀ ਸਨ ਪਰ ਪਾੜ ਜ਼ਿਆਦਾ ਹੋਣ ਕਾਰਨ 100 ਏਕੜ ਦੇ ਕਰੀਬ ਫ਼ਸਲ ਦੇ ਪ੍ਰਭਾਵਤ ਹੋਣ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
   ਹਾਜਰੀਨ ਅਨੁਸਾਰ ਸਵੇਰ 5 ਕੁ ਵਜੇ ਦੇ ਕਰੀਬ ਉਕਤ ਪਾੜ ਦਾ ਪਿੰਡ ਵਾਸੀਆਂ ਨੂੰ ਪਤਾ ਲਗਿਆ, ਜਿਨ੍ਹਾਂ ਨੇ ਤੁਰਤ ਇਸ ਦੀ ਸੂਚਨਾ ਨਹਿਰੀ ਵਿਭਾਗ ਨੂੰ ਦਿਤੀ ਜਦਕਿ ਪਾਣੀ ਦਾ ਵਾਹਅ ਕਾਫ਼ੀ ਤੇਜ਼ ਹੋਣ ਕਾਰਨ ਪਾੜ ਦਾ ਭਰਨਾ ਅਸੰਭਵ ਲਗਿਆ ਅਤੇ ਪਾਣੀ ਲਗਾਤਾਰ ਖੇਤਾਂ ਅੰਦਰ ਵਹਿ ਰਿਹਾ ਸੀ। ਲੋਕਾਂ ਦਾ ਕਹਿਣਾ ਹੈ ਕਿ ਨਹਿਰੀ ਵਿਭਾਗ ਵਲੋਂ ਰਜਵਾਹੇ ਦੀ ਸਫ਼ਾਈ ਨਹੀਂ ਕਰਵਾਈ ਗਈ ਜਿਸ ਕਾਰਨ ਘਾਹ ਫੂਸ ਸਣੇ ਹੋਰ ਗੰਦਗੀ ਨਾਲ ਰਜਵਾਹਾ ਭਰਿਆ ਪਿਆ ਸੀ, ਜੋ ਇਸ ਦੇ ਟੁੱਟਣ ਦਾ ਮੁੱਖ ਕਾਰਨ ਬਣਿਆ। ਉਧਰ ਨਹਿਰੀ ਵਿਭਾਗ ਦੇ ਉਪ ਮੰਡਲ ਅਫ਼ਸਰ ਗੁਰਪਾਲ ਸਿੰਘ ਦਾ ਕਹਿਣਾ ਹੈ ਕਿ ਸਵੇਰੇ 9 ਵਜੇ ਤੋ ਵਿਭਾਗ ਦੇ ਜੀ.ਏ ਅਤੇ ਉਹ ਲਗਾਤਾਰ ਘਟਨਾ ਸਥਾਨ 'ਤੇ ਖੜ ਕੇ ਇਸ ਪਾੜ ਨੂੰ ਭਰਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ।
   ਉਨ੍ਹਾਂ ਦਾਅਵਾ ਕੀਤਾ ਕਿ ਨਰੇਗਾ ਸਕੀਮ ਤਹਿਤ ਇਸ ਰਜਵਾਹੇ ਦੀ ਸਫ਼ਾਈ ਕਰਵਾਈ ਗਈ ਸੀ ਪਰ ਪਿੰਡ ਵਾਲਿਆਂ ਨੇ ਐਸ.ਡੀ.ਓ ਦੇ ਉਕਤ ਦਾਅਵੇ ਨੂੰ ਝੂਠਾ ਕਰਾਰ ਦਿਤਾ। ਉਧਰ ਖ਼ਬਰ ਲਿਖੇ ਜਾਣ ਤਕ ਜੇ.ਸੀ.ਬੀ ਨਾਲ ਕਈ ਧਿਰਾਂ ਪਾੜ ਨੂੰ ਭਰਨ ਵਿਚ ਲੱਗੀਆ ਹੋਈਆ ਸਨ। ਇਸ ਪਾੜ ਕਾਰਨ ਕਿਸਾਨ ਹਰਤੇਜ ਸਿੰਘ, ਮਿਲਖਾ ਸਿੰਘ, ਭੀਮ ਸਿੰਘ, ਜਸਕੀਰਤ ਸਿੰਘ ਸਣੇ ਕਈ ਠੇਕੇ 'ਤੇ ਜਮੀਨ ਲੈ ਕੇ ਵਾਹੀ ਕਰਨ ਵਾਲੇ ਕਿਸਾਨ ਪ੍ਰਭਾਵਤ ਹੋਏ ਹਨ।

18-1ਸੀ

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement