Advertisement
  ਖ਼ਬਰਾਂ   ਪੰਜਾਬ  19 Oct 2020  ਮੋਟਰਸਾਈਕਲ ਅਤੇ ਕਾਰ ਦੀ ਸਿੱਧੀ ਟੱਕਰ ਵਿਚ ਮੋਟਰਸਾਈਕਲ ਸਵਾਰ ਦੀ ਮੌਤ

ਮੋਟਰਸਾਈਕਲ ਅਤੇ ਕਾਰ ਦੀ ਸਿੱਧੀ ਟੱਕਰ ਵਿਚ ਮੋਟਰਸਾਈਕਲ ਸਵਾਰ ਦੀ ਮੌਤ

ਏਜੰਸੀ
Published Oct 19, 2020, 12:55 am IST
Updated Oct 19, 2020, 12:55 am IST
ਮੋਟਰਸਾਈਕਲ ਅਤੇ ਕਾਰ ਦੀ ਸਿੱਧੀ ਟੱਕਰ ਵਿਚ ਮੋਟਰਸਾਈਕਲ ਸਵਾਰ ਦੀ ਮੌਤ
image
 image

ਭੀਖੀ, 18 ਅਕਤੂਬਰ (ਪਪ): ਬੀਤੀ ਦੇਰ ਸ਼ਾਮ ਭੀਖੀ ਨੇੜੇ ਵਾਪਰੇ ਇਕ ਸੜਕ ਹਾਦਸੇ ਵਿਚ ਮੋਟਰਸਾਈਕਲ ਦੀ ਕਾਰ ਨਾਲ ਸਿੱਧੀ ਟੱਕਰ ਹੋਣ ਕਾਰਨ ਨੌਜੁਆਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਅਤੇ ਦੋ ਵਿਅਕਤੀ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਤਿੰਨ ਨੌਜੁਆਨ ਮੋਟਰਸਾਈਕਲ ਉਤੇ ਸਵਾਰ ਹੋ ਕੇ ਅਪਣੇ ਪਿੰਡ ਪੱਕੇ ਸ਼ਹੀਦਾਂ ਤੋਂ ਮੱਥਾ ਟੇਕਣ ਲਈ ਪਟਿਆਲੇ ਜਾ ਰਹੇ ਸਨ ਪਰ ਭੀਖੀ ਦੇ ਨੇੜਲੇ ਪਿੰਡ ਕੋਟੜੇ ਕੋਲ ਸਾਹਮਣੇ ਤੋਂ ਆ ਰਹੀ ਸਕੌਡਾ ਕਾਰ ਨੇ ਸਿੱਧੀ ਟੱਕਰ ਮਾਰ ਦਿਤੀ। ਟੱਕਰ ਐਨੀ ਭਿਆਨਕ ਸੀ ਕਿ ਮੋਟਰਸਾਈਕਲ ਉਤੇ ਸਵਾਰ ਨੌਜੁਆਨ ਸੁਖਚੈਨ ਸਿੰਘ ਦੂਰ ਜਾ ਡਿੱਗਾ। 108 ਨੰ ਐਬੁਲੈਂਸ ਉਤੇ ਮਾਨਸਾ ਹਸਪਤਾਲ ਲਿਜਾਇਆ ਗਿਆ। ਜਿੱਥੇ ਇਕ ਨੌਜੁਆਨ ਸੁਖਚੈਨ ਸਿੰਘ (22) ਦੀ ਮੌਤ ਹੋ ਗਈ। ਕਾਰ ਸਵਾਰ ਮੌਕੇ ਤੋਂ ਫ਼ਰਾਰ ਹੋ ਗਏ। ਪਰਵਾਰਕ ਮੈਂਬਰ ਗੁਰਮੇਲ ਸਿੰਘ ਦੇ ਬਿਆਨਾਂ ਉਤੇ ਭੀਖੀ ਪੁਲਿਸ ਨੇ ਨਾਮਾਲੂਮ ਕਾਰ ਡਰਾਈਵਰ ਵਿਰੁਧ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿਤੀ ਹੈ।

Advertisement
Advertisement

 

Advertisement
Advertisement