
ਸੈਂਕੜੇ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਦਾ ਪੱਕਾ ਮੋਰਚਾ 25ਵੇਂ ਦਿਨ ਵਿਚ ਸ਼ਾਮਲ
23 ਤੇ 25 ਨੂੰ ਪੰਜਾਬ ਭਰ ਵਿਚ ਪ੍ਰਧਾਨ ਮੰਤਰੀ, ਅੰਬਾਨੀ ਤੇ ਅਡਾਨੀ ਦੇ ਪੁਤਲੇ ਫੂਕਣ ਦਾ ਐਲਾਨ
ਫ਼ਿਰੋਜ਼ਪੁਰ, 18 ਅਕਤੂਬਰ (ਸੁਭਾਸ਼ ਕੱਕੜ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ,ਮਜ਼ਦੂਰਾਂ ਤੇ ਬੀਬੀਆਂ ਵਲੋਂ ਅੱਜ ਰੇਲ ਲਾਈਨ ਬਸਤੀ ਟੈਂਕਾਂਵਾਲੀ 'ਤੇ ਲੱਗੇ ਪੱਕੇ ਮੋਰਚੇ ਦੇ 25ਵੇਂ ਦਿਨ ਸ਼ਾਮਲ ਹੋ ਕੇ 19 ਅਕਤੂਬਰ ਨੂੰ ਤਿੰਨੇ ਖੇਤੀ ਆਰਡੀਨੈਂਸ ਰੱਦ ਕਰਨ ਸਬੰਧੀ ਸੱਦੇ ਸਪੈਸ਼ਲ ਇਜਲਾਸ ਦਾ ਖਰੜਾ ਤੁਰਤ ਜਨਤਕ ਕਰਨ, ਏਪੀਐਮਸੀ ਐਕਟ 1961 ਵਿਚ 2005, 2013 ਤੇ 14 ਅਗੱਸਤ 2017 ਨੂੰ ਪੰਜਾਬ ਦੀਆਂ ਸਰਕਾਰਾਂ ਵਲੋਂ ਕੀਤੀਆਂ ਸੋਧਾਂ ਰੱਦ ਕਰਨ ਤੇ ਬਿਜਲੀ ਸੋਧ ਬਿਲ 2020 ਰੱਦ ਕਰਨ ਦੀ ਮੰਗ ਕੀਤੀ।
ਅੰਦੋਲਨਕਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਰਣਬੀਰ ਸਿੰਘ ਠੱਠਾ, ਬਲਵਿੰਦਰ ਸਿੰਘ ਲੋਹੁਕਾ, ਸੁਰਿੰਦਰ ਸਿੰਘ ਘੁੱਦੂਵਾਲਾ ਨੇ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਸ ਦੇ ਜੋਟੀਦਾਰ ਅੰਬਾਨੀਆਂ, ਅਡਾਨੀਆਂ ਦੇ ਪੁਤਲੇ 23 ਅਕਤੂਬਰ ਨੂੰ ਅੰਮ੍ਰਿਤਸਰ, ਤਰਨਤਾਰਨ, ਜ਼ੀਰਾ, ਗੁਰੂਹਰਸਹਾਏ, ਫਾਜ਼ਿਲਕਾ, ਲੋਹੀਆਂ, ਸੁਲਤਾਨਪੁਰ ਲੋਧੀ ਤੇ ਟਾਂਡਾ ਆਦਿ ਸਥਾਨਾਂ ਉੱਤੇ ਫੂਕੇ ਜਾਣਗੇ ਤੇ 25 ਅਕਤੂਬਰ ਨੂੰ ਪੰਜਾਬ ਭਰ ਦੇ 800 ਤੋਂ ਵੱਧ ਪਿੰਡਾਂ ਵਿਚ ਰਾਵਣ ਰੂਪੀ ਬਦੀ ਦੇ ਪੁਤਲੇ ਫੂਕ ਕੇ ਰੋਸ ਮੁਜ਼ਾਹਰੇ ਕੀਤੇ ਜਾਣਗੇ। ਕਿਸਾਨ ਆਗੂਆਂ ਨੇ ਇਸ ਮੌਕੇ ਜ਼ੋਰਦਾਰ ਮੰਗ ਕੀਤੀ ਕਿ ਉਕਤ ਤਿੰਨੇ ਆਰਡੀਨੈਂਸ ਤੁਰਤ ਰੱਦ ਕੀਤੇ ਜਾਣ, ਭਾਜਪਾ ਆਗੂ ਅਸ਼ਵਨੀ ਕੁਮਾਰ ਤੇ ਹੋਏ ਹਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਦੋਸ਼ੀ ਸਾਹਮਣੇ ਲਿਆਂਦੇ ਜਾਣ ਤੇ ਇਸ ਤਰ੍ਹਾਂ ਬਲਵਿੰਦਰ ਸਿੰਘ ਭਿੱਖੀਵਿੰਡ ਤੇ ਹੋਏ ਕਤਲ ਦੀ ਗੁੱਥੀ ਸੁਲਝਾ ਕੇ ਅਸਲ ਦੋਸ਼ੀ ਪਕੜੇ ਜਾਣ। ਇਸ ਮੌimage
ਧਰਨੇ ਦੌਰਾਨ ਸੰਬੋਧਨ ਕਰਦੇ ਹੋਏ ਕਿਸਾਨ ਆਗੂ।
ਕੇ ਬਲਜਿੰਦਰ ਸਿੰਘ ਤਲਵੰਡੀ ਨਿਪਾਲਾ, ਬਲਰਾਜ ਸਿੰਘ ਫੇਰੋਕੇ, ਸੁਖਵੰਤ ਸਿੰਘ ਲੋਹੁਕਾ, ਅੰਗਰੇਜ਼ ਸਿੰਘ ਬੂਟੇਵਾਲਾ ਆਦਿ ਆਗੂਆਂ ਨੇ ਇਕੱਠ ਨੂੰ ਸੰਬੋਧਨ ਕੀਤਾ।