
ਪੰਜਾਬ 'ਚ ਕੋਰੋਨਾ ਕਾਰਨ 13 ਹੋਰ ਮੌਤਾਂ ਹੋਈਆਂ, 476 ਨਵੇਂ ਕੇਸ ਆਏ ਸਾਹਮਣੇ
ਚੰਡੀਗੜ੍ਹ, 18 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ 13 ਮੌਤਾਂ ਹੋਈਆਂ ਹਨ ਜਦਕਿ 476 ਨਵੇਂ ਕੇਸ ਆਏ ਸਾਹਮਣੇ ਹਨ ਜਿਸ ਕਾਰਨ ਐਕਟਿਵ ਮਰੀਜ਼ਾਂ ਦੀ ਗਿਣਤੀ 5735 ਹੋ ਗਈ ਹੈ। ਸੂਬੇ 'ਚ ਹੁਣ ਤਕ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 127630 ਹੋ ਗਈ ਹੈ ਜਦੋਂ ਕਿ 117883 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਐਕਟਿਵ ਮਰੀਜ਼ਾਂ 'ਚ ਆਕਸੀਜਨ 'ਤੇ ਕੋਈ ਮਰੀਜ਼ ਨਹੀਂ ਹੈ ਜਦਕਿ 5 ਮਰੀਜ਼ ਆਈ.ਸੀ.ਯੂ 'ਚ ਜ਼ਰੂਰ ਹਨ। ਅੱਜ ਲੁਧਿਆਣਾ ਜ਼ਿਲ੍ਹੇ 'ਚ ਸੱਭ ਤੋਂ ਵੱਧ 67 ਮਰੀਜ਼ ਸਾਹਮਣੇ ਆਏ ਹਨ।