Advertisement
  ਖ਼ਬਰਾਂ   ਪੰਜਾਬ  19 Oct 2020  ਮੁੱਲਾਂਪੁਰ ਦਾਖਾ ਵਿਚ ਸ਼ਰਾਬ ਦਾ ਵੱਡਾ ਜ਼ਖ਼ੀਰਾ ਬਰਾਮਦ

ਮੁੱਲਾਂਪੁਰ ਦਾਖਾ ਵਿਚ ਸ਼ਰਾਬ ਦਾ ਵੱਡਾ ਜ਼ਖ਼ੀਰਾ ਬਰਾਮਦ

ਏਜੰਸੀ
Published Oct 19, 2020, 12:57 am IST
Updated Oct 19, 2020, 12:57 am IST
ਮੁੱਲਾਂਪੁਰ ਦਾਖਾ ਵਿਚ ਸ਼ਰਾਬ ਦਾ ਵੱਡਾ ਜ਼ਖ਼ੀਰਾ ਬਰਾਮਦ
image
 image

ਮੁੱਲਾਂਪੁਰ ਦਾਖਾ, 18 ਅਕਤੂਬਰ (ਪਪ): ਮੁੱਲਾਂਪੁਰ ਦਾਖਾ ਨਜ਼ਦੀਕ ਪਿੰਡ ਹੰਬੜਾ ਨਾਲ ਲਗਦੇ ਦਰਿਆ ਨੇੜੇ ਤੋਂ ਪੁਲਿਸ ਅਤੇ ਐਕਸਾਈਜ਼ ਮਹਿਕਮੇ ਵਲੋਂ ਮਿਲ ਕ ਨਾਜਾਇਜ਼ ਸ਼ਰਾਬ ਦਾ ਭਾਂਡਾ ਭੰਨਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਈ. ਟੀ. ਓ. ਦੀਵਾਨ ਚੰਦ ਨੇ ਦਸਿਆ ਕਿ ਮੁੱਲਾਂਪੁਰ ਦਾਖਾ ਦੇ ਨੇੜਲੇ ਪਿੰਡ ਹੰਬੜਾ ਦੇ ਦਰਿਆ ਨੇੜੇ ਛਾਪੇਮਾਰੀ ਦੌਰਾਨ ਉਨ੍ਹਾਂ ਨੂੰ 1200 ਬੋਤਲਾਂ ਸ਼ਰਾਬ ਤੇ 31 ਹਜ਼ਾਰ ਲੀਟਰ ਲਾਹਣ ਮੌਕੇ ਤੋਂ ਬਰਾਮਦ ਹੋਈ ਹੈ।
  ਇਸ ਤੋਂ ਇਲਾਵਾ ਨਾਜਾਇਜ਼ ਸ਼ਰਾਬ ਕੱਢਣ ਲਈ ਵਰਤੋਂ ਵਿਚ ਲਿਆਂਦੇ ਜਾਣ ਵਾਲੇ ਪਿੱਤਲ ਦੇ ਭਾਂਡੇ ਅਤੇ 10 ਕੁਅਟਿੰਲ ਲੱਕੜਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਈ. ਟੀ. ਓ. ਮੁਤਾਬਕ ਸ਼ਰਾਬ ਤਸਕਰਾਂ ਵਲੋਂ ਨਾਜਾਇਜ਼ ਤੌਰ ਉਤੇ ਸ਼ਰਾਬ ਵੇਚ ਕੇ ਸਰਕਾਰ ਨੂੰ ਲੱਖਾਂ ਦਾ ਚੂਨਾ ਲਗਾਇਆ ਜਾ ਰਿਹਾ ਹੈ। ਉਥੇ ਹੀ ਐਸ.ਐਚ.ਓ. ਮੁਖਤਿਆਰ ਸਿੰਘ ਨੇ ਦਸਿਆ ਕਿ ਸ਼ਰਾਬ ਤਸਕਰ ਮੌਕੇ ਤੋਂ ਫ਼ਰਾਰ ਹੋਣ 'ਚ ਕਾਮਯਾਬ ਹੋ ਗਏ, ਜਿਨ੍ਹਾਂ ਵਿਰੁਧ ਮਾਮਲਾ ਦਰਜ ਕਰ ਕੇ ਪੁਲਿਸ ਪਾਰਟੀ ਵਲੋਂ ਭਾਲ ਸ਼ੁਰੂ ਕਰ ਦਿਤੀ ਹੈ।
   ਅਧਿਕਾਰੀਆਂ ਨੇ ਸਪੱਸ਼ਟ ਤੌਰ ਉਤੇ ਕਿਹਾ ਕਿ ਉਨ੍ਹਾਂ ਵਲੋਂ ਨਾਜਾਇਜ਼ ਸ਼ਰਾਬ ਬਣਾਉਣ ਵਾਲਿਆਂ ਵਿਰੁਧ ਛੇੜੀ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇਗੀ ਅਤੇ ਕਿਸੇ ਨੂੰ ਵੀ ਇਲਾਕੇ ਵਿਚ ਗ਼ਲਤ ਕੰਮ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ।
ਫ਼ੋਟੋ : ਮੁਲਾਂਪੁਰ--ਸ਼ਰਾਬ

Advertisement
Advertisement

 

Advertisement
Advertisement