
ਪੜੋ ਪੰਜਾਬ, ਪੜਾਓ ਪੰੰਜਾਬ’ ਪ੍ਰੋਜੈਕਟ ਦੇ ਹੇਠ ਇਹ ਜ਼ਿਲਾ ਮੈਂਟਰ ਲਾਏ ਗਏ ਹਨ।
ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਪੰਜਾਬੀ ਅਤੇ ਹਿੰਦੀ ਵਿਸ਼ਿਆਂ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਵਾਸਤੇ ਸੂਬੇ ਦੇ ਸਾਰੇ ਜ਼ਿਲਿਆਂ ਵਿੱਚ ਜ਼ਿਲਾ ਮੈਂਟਰ (ਡੀ.ਐਮ) ਤਾਇਨਾਤ ਕਰ ਦਿੱਤੇ ਹਨ।
Punjabi Language
ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੰਜਾਬੀ ਅਤੇ ਹਿੰਦੀ ਵਿਸ਼ਿਆਂ ਦੀਆਂ ਗਤੀਵਿਧੀਆਂ ਚੰਗੀ ਤਰਾਂ ਚਲਾਉਣ ਲਈ ‘ਪੜੋ ਪੰਜਾਬ, ਪੜਾਓ ਪੰੰਜਾਬ’ ਪ੍ਰੋਜੈਕਟ ਦੇ ਹੇਠ ਇਹ ਜ਼ਿਲਾ ਮੈਂਟਰ (ਪੰਜਾਬੀ ਤੇ ਹਿੰਦੀ) ਲਾਏ ਗਏ ਹਨ।
Punjabi Language
ਇਹ ਜ਼ਿਲਾ ਮੈਂਟਰ ਅੱਗੇ ਬਲਾਕ ਪੱਧਰ ’ਤੇ ਮਿਹਨਤੀ ਅਧਿਆਪਕਾਂ ਨੂੰ ਆਪਣੇ ਨਾਲ ਬਲਾਕ ਮੈਂਟਰ ਲਾਉਣਗੇ। ਇਹ ਆਪਣੇ ਆਪਣੇ ਸਕੂਲਾਂ ਵਿੱਚ ਰਹਿ ਕੇ ਡੀ.ਐਮ ਅਤੇ ਬੀ.ਐਮ. ਵਜੋਂ ਆਪਣੀ ਡਿਊਟੀ ਨਿਭਾਉਣਗੇ