
ਮਿਸ ਵਰਲਡ ਅਮਰੀਕਾ 2020 ਪ੍ਰਤੀਯੋਗਤਾ 'ਚ ਉਸ ਨੇ 6 ਇਨਾਮ ਜਿਤੇ
ਅਬੋਹਰ, (ਖ਼ਾਲਸਾ): ਪੰਜਾਬੀ ਜਿਥੇ ਵੀ ਜਾਂਦੇ ਹਨ ਉਥੇ ਹੀ ਉਹ ਅਪਣੀ ਯੋਗਤਾ ਦਾ ਲੋਹਾ ਮਨਵਾ ਦਿੰਦੇ ਹਨ। ਕੁੱਝ ਅਜਿਹਾ ਹੀ ਮੂਲ ਰੂਪ 'ਚ ਅਬੋਹਰ ਦੀ ਨਿਵਾਸੀ ਸ਼੍ਰੀਸੈਣੀ ਨੇ ਕਰ ਦਿਖਾਇਆ ਹੈ। ਭਾਰਤੀ ਅਮਰੀਕੀ ਸ਼੍ਰੀਸੈਣੀ ਨੂੰ 'ਮਿਸ ਵਰਲਡ ਅਮਰੀਕਾ-ਬਿਊਟੀ ਵਿਦ ਏ ਪਰਪਜ਼' ਰਾਸ਼ਟਰੀ ਰਾਜਦੂਤ ਦੇ ਰੂਪ ਵਿਚ ਚੁਣਿਆ ਗਿਆ ਹੈ। ਮਿਸ ਵਰਲਡ ਅਮਰੀਕਾ 2020 ਪ੍ਰਤੀਯੋਗਤਾ 'ਚ ਉਸ ਨੇ 6 ਇਨਾਮ ਜਿਤੇ।
Shree Saini
ਪ੍ਰਤੀਯੋਗਤਾਵਾਂ 'ਚ ਬਿਊਟੀ ਵਿਦ ਏ ਪਰਪਜ਼, ਇਨਫ਼ਲੂਏਂਸਰ ਚੈਲੇਂਜ, ਟੈਲੇਂਟ ਸ਼ੋਅਕੇਸ਼, ਟਾਪ ਮਾਡਲ ਚੈਲੇਂਜ ਅਤੇ ਪੀਪਲਜ਼ ਚੁਆਇਸ ਸ਼ਾਮਲ ਹਨ।
ਮਿਸ ਵਰਲਡ ਦੇ ਆਯੋਜਕਾਂ ਨੇ ਕਈ ਦੇਸ਼ਾਂ 'ਚ ਬਿਊਟੀ ਵਿਦ ਏ ਪਰਪਜ਼-ਰਾਸ਼ਟਰੀ ਰਾਜਦੂਤ ਬਣਾਏ ਹਨ ਅਤੇ ਵਾਸ਼ਿੰਗਟਨ ਰਾਜ ਦੀ ਭਾਰਤੀ ਅਮਰੀਕੀ ਪ੍ਰਤੀਨਿਧ ਸ਼੍ਰੀਸੈਣੀ ਨੂੰ ਅਮਰੀਕੀ ਰਾਸ਼ਟਰੀ ਰਾਜਦੂਤ ਦੇ ਰੂਪ 'ਚ ਚੁਣਿਆ ਗਿਆ ਹੈ।
Shree Saini
ਬਿਊਟੀ ਵਿਦ ਏ ਪਰਪਜ਼ ਮਿਸ ਵਰਲਡ ਸੰਗਠਨ ਦਾ ਸੇਵਾ ਪਹਿਲੂ ਹੈ। ਸੰਗਠਨ ਨੇ ਦੁਨੀਆਂ ਭਰ ਦੀਆਂ ਹਜ਼ਾਰਾਂ ਚੈਰਿਟੀ ਲਈ 1.3 ਬਿਲੀਅਨ ਡਾਲਰ ਦਾ ਫ਼ੰਡ ਤਿਆਰ ਕੀਤਾ ਹੈ। ਸ਼੍ਰੀਸੈਣੀ ਨੇ ਕਿਹਾ ਕਿ ਜੀਵਨ 'ਚ ਜਿੱਤ ਹਰ ਦਿਨ ਦੂਜਿਆਂ ਦੀ ਸੇਵਾ 'ਚ ਹੁੰਦੀ ਹੈ। ਜੀਵਨ 'ਚ ਕਈ ਸੰਘਰਸ਼ਾਂ ਨੂੰ ਦੂਰ ਕਰਨ ਲਈ ਸੇਵਾ ਕਰਨ 'ਚ ਕਾਬਲ ਹੋਣ ਦੇ ਨਾਤੇ ਮੈਂ ਅਪਣੀਆਂ ਮੁਸੀਬਤਾਂ ਦੀ ਬਜਾਏ ਦੂਜਿਆਂ ਦੀ ਭਲਾਈ 'ਤੇ ਧਿਆਨ ਕੇਂਦਰਿਤ ਕੀਤਾ।