ਯੂ.ਪੀ. ਪ੍ਰਾਂਤ ਤੋਂ ਆ ਰਿਹਾ ਝੋਨੇ ਦਾ ਟਰੱਕ ਕਿਸਾਨਾਂ ਨੇ ਘੇਰਿਆ
Published : Oct 19, 2020, 12:52 am IST
Updated : Oct 19, 2020, 12:52 am IST
SHARE ARTICLE
image
image

ਯੂ.ਪੀ. ਪ੍ਰਾਂਤ ਤੋਂ ਆ ਰਿਹਾ ਝੋਨੇ ਦਾ ਟਰੱਕ ਕਿਸਾਨਾਂ ਨੇ ਘੇਰਿਆ

ਬਰਨਾਲਾ ਦੇ ਵਪਾਰੀ ਸਸਤੇ ਝੋਨੇ ਨੂੰ ਐਮ.ਐਸ.ਪੀ. ਉਤੇ ਵੇਚ ਰੰਗਦੇ ਨੇ ਹੱਥ

ਰੂੜੇਕੇ ਕਲਾਂ, ਹਰੀਕੇ ਪੱਤਣ, 18 ਅਕਤੂਬਰ (ਕਲਦੀਪ ਰਾਜੂ, ਬਲਦੇਵ ਸਿੰਘ ਸੰਧੂ): ਬਰਨਾਲਾ ਮਾਨਸਾ ਰੋਡ ਉਤੇ ਅੱਜ ਸਵੇਰੇ ਹੀ ਭਾਰਤੀ ਕਿਸਾਨ ਯੂਨੀਅਨ ਕਾਦੀਆ ਨੇ ਇਕੱਤਰ ਹੋ ਕੇ ਯੂ ਪੀ ਤੋਂ ਆ ਰਹੇ ਝੋਨੇ ਦੇ ਟਰੱਕ ਨੂੰ ਘੇਰ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ। ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਬਲਾਕ ਪ੍ਰਧਾਨ ਭੂਪਿੰਦਰ ਸਿੰਘ ਬਿੱਟੂ, ਜਸਵੀਰ ਸਿੰਘ ਅਤੇ ਰਣਜੀਤ ਸਿੰਘ ਆਦਿ ਕਿਸਾਨ ਆਗੂਆਂ ਨੇ ਦਸਿਆ ਕਿ ਟਰੱਕ ਦੇ ਕਾਗ਼ਜ਼ਾਂ ਦੀ ਪੜਤਾਲ ਕਰਨ ਤੋਂ ਪਤਾ ਲੱਗਾ ਹੈ ਕਿ ਉੱਤਰ ਪ੍ਰਦੇਸ਼ ਤੋਂ ਸਸਤੇ ਭਾਅ ਉਤੇ ਝੋਨਾ ਖ਼ਰੀਦ ਕੇ ਲਿਆਦਾਂ ਗਿਆ ਹੈ ਜਿਸ ਨੂੰ ਹੁਣ ਵਪਾਰੀ ਵਲੋਂ ਪੰਜਾਬ ਵਿਚ ਸਮਰਥਨ ਮੁੱਲ ਉਤੇ ਵੇਚ ਕੇ ਅਪਣੇ ਹੱਥ ਰੰਗੇ ਜਾਣਗੇ, ਪਰ ਸਾਡਾ ਪੁੱਤਾਂ ਵਾਗੁੰ ਪਾਲਿਆ ਝੋਨਾਂ ਲੈਣ ਵੇਲੇ ਨਖ਼ਰੇ ਕੀਤਾ ਜਾਂਦੇ ਹਨ।
  ਉਨ੍ਹਾਂ ਕਿਹਾ ਕਿ ਇਕੱਲੇ ਬਰਨਾਲਾ ਜ਼ਿਲ੍ਹੇ ਵਿਚ ਹੀ ਪਿਛਲੇ ਦੋ ਦਿਨਾਂ ਤੋਂ 225 ਦੇ ਕਰੀਬ ਟਰੱਕ ਜ਼ਿਲ੍ਹੇ ਦੀਆਂ ਵੱਖ ਵੱਖ ਕਿਸਾਨ ਯੂਨੀਅਨਾਂ ਵਲੋਂ ਘੇਰੇ ਜਾ ਚੁੱਕੇ ਹਨ। ਇਨ੍ਹਾਂ ਟਰੱਕਾਂ ਰਾਹੀਂ ਆ ਰਹੇ ਝੋਨੇ ਨਾਲ ਜਿੱਥੇ ਉਤਰ ਪ੍ਰਦੇਸ਼ ਦੇ ਕਿਸਾਨਾਂ ਦੀ ਲੁੱਟ ਹੋਈ ਹੈ। ਉੱਥੇ ਵਪਾਰੀਆਂ ਵਲੋਂ ਇਸ ਝੋਨੇ ਨੂੰ ਪੰਜਾਬ ਅੰਦਰ ਸਮਰਥਨ ਮੁੱਲ ਉਤੇ ਵੇਚ ਕੇ ਕੇਂਦਰ ਸਰਕਾਰ ਵਲੋਂ ਪੰਜਾਬ ਦੇ ਕਿਸਾਨਾਂ ਲਈ ਜਾਰੀ ਕੀਤੀ ਗਈ ਸੀ.ਸੀ.ਐਲ. ਲਿਮਟ ਵੀ ਖੁਰ ਰਹੀ ਹੈ।
    ਕਿਸਾਨਾਂ ਆਗੂਆਂ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ਉਤੇ ਪੰਜਾਬ ਅੰਦਰ ਬਾਹਰਲਾ ਝੋਨਾ ਉਦੋਂ ਤਕ ਨਹੀਂ ਵਿਕਣ ਦੇਣਗੇ ਜਦੋਂ ਤਕ ਪੰਜਾਬ ਦੇ ਕਿਸਾਨਾਂ ਦੇ ਝੋਨੇ ਦਾ ਦਾਣਾ-ਦਾਣਾ ਨਹੀਂ ਖ਼ਰੀਦਿਆਂ ਜਾਂਦਾ। ਜਿਲਾ ਖ਼ੁਰਾਕ ਸਪਲਾਈ ਕੰਟਰੌਲਰ ਮੈਡਮ ਅਤਿੰਦਰਜੀਤ ਕੌਰ ਨੇ ਕਿਹਾ ਕਿ ਜੋ ਵੀ ਟਰੱਕ ਕਾਗ਼ਜ਼ਾਤ ਪੂਰੇ ਨਹੀਂ ਕਰਦੇ ਅਤੇ ਗ਼ੈਰ-ਕਾਨੂੰਨੀ ਢੰਗ ਨਾਲ ਝੋਨਾ ਲਿਆ ਰਹੇ ਹਨ ਤਾਂ ਉਸ ਦੇ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

18---2ਸੀ
]
05 ਟੀ ਆਰ ਅੇਨ 01
ਫੋਟੋ ਕੈਪਸ਼ਨ ਸਮੇਤ: ਯੂ ਪੀ ਝੋਨੇ ਦੇ ਲਿਆਂਦੇ ਝੋਨੇ ਦੇ ਟਰਾਲਿਆ ਨੂੰ ਕਿਸਾਨ ਮਜਦੂਰ ਸੰਘਰਸ ਕਮੇਟੀ ਵੱਲੋ ਕਾਬੂ ਕਰਨ ਸਮੇ ਦਾ ਦ੍ਰਿਸ।

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement