ਬਹਿਬਲ ਗੋਲੀਕਾਂਡ ਮਾਮਲਾ: ਵਕੀਲ R.S. ਬੈਂਸ ਹੋਏ ਪੇਸ਼, ਬਚਾਅ ਪੱਖ ਦੇ ਵਕੀਲਾਂ ਨੇ ਕੀਤਾ ਵਿਰੋਧ
Published : Oct 19, 2021, 3:32 pm IST
Updated : Oct 19, 2021, 3:32 pm IST
SHARE ARTICLE
Behbal Golikand case: Advocate R.S. Bains appeared, the defense lawyers protested
Behbal Golikand case: Advocate R.S. Bains appeared, the defense lawyers protested

'7 ਨਵੰਬਰ ਨੂੰ ਨਵੀਂ ਸਿਟ ਵੱਲੋਂ ਚਲਾਨ ਕੀਤਾ ਜਾ ਸਕਦਾ ਪੇਸ਼'

ਫਰੀਦਕੋਟ (ਸੁਖਜਿੰਦਰ ਸਹੋਤਾ) - ਅੱਜ ਫਰੀਦਕੋਟ ਦੀ ਅਦਾਲਤ 'ਚ ਬਹਿਬਲ ਗੋਲੀਕਾਂਡ ਮਾਮਲੇ ਦੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਵੱਲੋਂ ਬੇਅਦਬੀ ਮਾਮਲੇ ਅਤੇ ਉਨ੍ਹਾਂ ਨਾਲ ਜੁੜੇ ਗੋਲੀਕਾਂਡ ਮਾਮਲਿਆਂ ਦੀ ਪੈਰਵਾਈ ਲਈ ਨਿਯੁਕਤ ਕੀਤੇ ਗਏ ਸੀਨੀਅਰ ਵਕੀਲ ਆਰ ਐੱਸ ਬੈਂਸ ਇਸ ਸੁਣਵਾਈ ਦੌਰਾਨ ਪੇਸ਼ ਹੋਏ ਪਰ ਦੂਜੇ ਪਾਸੇ ਬਚਾਅ ਪੱਖ ਦੇ ਵਕੀਲਾਂ ਵੱਲੋਂ ਉਨ੍ਹਾਂ ਦੀ ਪਬਲਿਕ ਪਰੋਸਿਕਿਊਟਰ ਦੇ ਤੌਰ 'ਤੇ ਸੁਣਵਾਈ ਦੌਰਾਨ ਪੇਸ਼ ਹੋਣ ਤੇ ਅਦਾਲਤ 'ਚ ਇਤਰਾਜ਼ ਜਤਾਇਆ ਗਿਆ।

RS Bains RS Bains

ਸਰਕਾਰੀ ਵਕੀਲ ਆਰ ਐੱਸ ਬੈਂਸ ਨੇ ਕਿਹਾ ਕਿ ਅਦਾਲਤ ਨੂੰ ਪੂਰੇ ਅਧਿਕਾਰ ਹਨ ਕਿ ਓਹ ਸੁਣਵਾਈ ਦੀ ਇਜਾਜ਼ਤ ਦੇ ਸਕਦੀ ਹੈ ਭਾਵੇ ਉਹ ਕੋਟਕਪੂਰਾ ਮਾਮਲੇ 'ਚ ਸ਼ਿਕਇਤ ਕਰਤਾ ਦੇ ਵਕੀਲ ਰਹੇ ਹਨ ਪਰ ਉਨ੍ਹਾਂ ਦੇ ਕੰਮ 'ਚ ਕੋਈ ਬਦਲਾਅ ਨਹੀ ਆਇਆ ਪਹਿਲਾਂ ਉਹ ਸ਼ਿਕਇਤ ਕਰਤਾ ਲਈ ਇਸੇ ਕੇਸ ਦੀ ਪੈਰਵਾਈ ਕਰ ਰਹੇ ਸਨ ਹੁਣ ਉਹ ਸਰਕਾਰੀ ਵਕੀਲ ਦੇ ਤੌਰ 'ਤੇ ਇਨ੍ਹਾਂ ਕੇਸਾਂ ਦੀ ਪੈਰਵਾਈ ਕਰਨਗੇ ਬਾਕੀ ਬਚਾਅ ਪੱਖ ਨੂੰ  ਇਤਰਾਜ਼ ਜਤਾਉਣ ਦਾ ਪੂਰਾ ਹੱਕ ਹੈ। 

ਇਸ ਮੌਕੇ ਗੱਲ ਕਰਦਿਆਂ ਪਬਲਿਕ ਪਰੋਸਿਕਿਊਟਰ ਆਰ ਐੱਸ ਬੈਂਸ ਨੇ ਕਿਹਾ ਕਿ ਅੱਜ ਅਦਾਲਤ 'ਚ ਉਨ੍ਹਾਂ ਦੀ ਹਾਜ਼ਰੀ 'ਤੇ ਬਚਾਅ ਪੱਖ ਵੱਲੋਂ ਇਤਰਾਜ਼ ਜਤਾਇਆ ਗਿਆ ਜੋ ਕਿ ਉਨ੍ਹਾਂ ਦਾ ਹੱਕ ਹੈ ਪਰ ਅਦਾਲਤ ਕੋਲ ਪੂਰੇ ਅਧਿਕਾਰ ਹਨ ਸੁਣਵਾਈ ਦੀ ਇਜ਼ਾਜਤ ਦੇਣ ਦੀ। ਉਨ੍ਹਾਂ ਕਿਹਾ ਕਿ ਅੱਜ ਅਦਾਲਤ 'ਚ ਬਚਾਅ ਪੱਖ ਵੱਲੋਂ ਅਰਜ਼ੀ ਦਾਇਰ ਕਰ ਚਲਾਨ ਦੀਆਂ ਕੁੱਝ ਕਾਪੀਆਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ ਸੀ ਜਿਸ 'ਤੇ ਅਦਾਲਤ ਵੱਲੋਂ ਉਨ੍ਹਾਂ ਨੂੰ ਕਾਪੀਆਂ ਮੁਹੱਈਆ ਕਰਵਾਈਆ ਗਈਆਂ  ਹਨ।

Behbal Firing case hearing adjourned till September 3Behbal Firing case 

ਉਨ੍ਹਾਂ ਕਿਹਾ ਕਿ ਆਰੋਪੀ ਰਸੂਖ ਵਰਤ ਕੇ  ਅਜਿਹੀਆਂ ਅਰਜੀਆਂ ਲਗਾ ਕੇ ਕੇਸ ਨੂੰ ਲੰਬਾ ਖਿੱਚਣਾ ਚਾਹੁੰਦੇ ਹਨ ਕਿਉਂਕਿ ਹੁਣ ਤੱਕ ਇਸ ਮਾਮਲੇ 'ਚ 42 ਸੁਣਵਾਈਆਂ ਹੋਣ ਦੇ ਬਾਵਜੂਦ ਵੀ ਹਲੇ ਤੱਕ ਆਰੋਪ ਤੈਅ ਨਹੀ ਹੋ ਸਕੇ ਅਤੇ ਅੱਜ ਉਨ੍ਹਾਂ ਦੇ ਆਉਣ ਦਾ ਮਕਸਦ ਇਹੋ ਸੀ ਕਿ ਅਦਾਲਤ 'ਚ ਬੇਨਤੀ ਕਰ ਇਸ ਮਾਮਲੇ ਦੀ ਸੁਣਵਾਈ 'ਚ ਤੇਜ਼ੀ ਲਿਆਂਦੀ ਜਾਵੇ ਕਿਉਕਿ ਇਸ ਮਾਮਲੇ ਨਾਲ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹਨ। ਸੱਚਾਈ ਸਭ ਦੇ ਸਾਹਮਣੇ ਆਉਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਲੇ ਤੱਕ ਉਹ ਚਾਰ ਕੇਸ ਜਿਨ੍ਹਾਂ 'ਚ ਦੋ ਕੋਟਕਪੂਰਾ ਅਤੇ ਦੋ ਥਾਣਾ ਬਾਜਾਖਾਨਾ ਰਜਿਸਟਰ ਨੇ ਉਨਾਂ ਦੀ ਪੈਰਵਾਈ ਲਈ ਆਏ ਹਨ। ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਉਨ੍ਹਾਂ ਕਿਹਾ ਕਿ 7 ਨਵੰਬਰ ਨੂੰ ਨਵੀਂ ਸਿਟ ਵੱਲੋਂ ਜਾਂਚ ਦੇ ਛੇ ਮਹੀਨੇ ਪੂਰੇ ਹੋਣ ਜਾ ਰਹੇ ਹਨ। ਉਮੀਦ ਹੈ ਨਵੀਂ ਸਿਟ ਆਪਣੀ ਰਿਪੋਰਟ ਅਦਾਲਤ 'ਚ ਜਲਦ ਪੇਸ਼ ਕਰੇਗੀ।

ਉਥੇ ਦੂਜੇ ਪਾਸੇ ਬਹਿਬਲ ਗੋਲੀਕਾਂਡ ਮਾਮਲੇ ਦੇ ਆਰੋਪੀ  ਸਾਬਕਾ ਐਸਐਸਪੀ ਮੋਗਾ ਚਰਨਜੀਤ ਸ਼ਰਮਾ ਦੇ ਵਕੀਲ ਐਚ ਐੱਸ ਸੈਣੀ ਨੇ ਕਿਹਾ ਕਿ ਅੱਜ ਐਡਵੋਕੇਟ ਆਰ ਐਸ ਬੈਂਸ ਸੁਣਵਾਈ ਦੌਰਾਨ ਪੇਸ਼ ਹੋਏ ਸਨ ਜਿਨ੍ਹਾਂ 'ਤੇ ਅਸੀਂ ਇਤਰਾਜ਼ ਜਤਾਇਆ ਕਿ ਓਹ ਅਦਾਲਤ 'ਚ ਸੁਣਵਾਈ ਦੌਰਾਨ ਪਬਲਿਕ ਪਰੋਸਿਕਿਊਟਰ ਦੇ ਤੌਰ 'ਤੇ ਮਾਮਲੇ ਦੀ ਪੈਰਵਾਈ ਨਹੀਂ ਕਰ ਸਕਦੇ ਕਿਉਂਕਿ ਪਹਿਲਾਂ ਹੀ ਉਨ੍ਹਾਂ ਵੱਲੋਂ 129 ਨੰਬਰ FIR ਜੋ ਕੋਟਕਪੂਰਾ 'ਚ ਦਰਜ ਹੈ ਦੇ ਸ਼ਿਕਾਇਤਕਰਤਾ ਵੱਲੋਂ ਹਾਈਕੋਰਟ 'ਚ ਕੇਸ ਦੀ ਪੈਰਵਾਈ ਕਰ ਰਹੇ ਹਨ। ਇਸ ਲਈ ਉਹ ਇਸ ਮਾਮਲੇ 'ਚ ਸਰਕਾਰੀ ਵਕੀਲ ਦੇ ਤੌਰ 'ਤੇ ਪੈਰਵਾਈ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਅੱਜ ਅਦਾਲਤ 'ਚ ਸਾਡੇ ਵੱਲੋਂ ਅਰਜ਼ੀ ਲਗਾ ਕੇ ਚਲਾਣ ਦੀਆਂ ਕੁੱਝ ਕਾਪੀਆਂ ਜੋ ਰਹਿ ਗਈਆਂ ਸਨ ਉਨ੍ਹਾਂ ਨੂੰ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਸੀ ਜੋ ਅੱਜ ਸਾਨੂੰ ਮਿਲ ਚੁੱਕੀਆਂ ਹਨ ਅਗਲੀ ਸੁਣਵਾਈ ਦਾ ਹਲੇ ਐਲਾਨ ਨਹੀਂ ਕੀਤਾ ਗਿਆ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement