
ਖ਼ਰਾਬ ਮੌਸਮ ਕਾਰਨ ਰੋਜ਼ਾਨਾ ਦੀ ਖ਼ਰੀਦ ਕੇਵਲ 4 ਲੱਖ ਟਨ : ਆਸ਼ੂ
ਚੰਡੀਗੜ੍ਹ, 18 ਅਕਤੂਬਰ (ਜੀ.ਸੀ.ਭਾਰਦਵਾਜ): ਪੰਜਾਬ ਦੀਆਂ 2600 ਤੋਂ ਵੱਧ ਮੰਡੀਆਂ ਤੇ ਖ਼ਰੀਦ ਕੇਂਦਰਾਂ ਵਿਚ ਭਾਵੇਂ ਪਿਛਲੇ ਦੋ ਦਿਨਾਂ ਤੋਂ ਵਿਕਣ ਲਈ ਆਉਂਦੇ ਝੋਨੇ ਦੀ ਰੋਜ਼ਾਨਾ ਆਮਦ, ਖ਼ਰਾਬ ਮੌਸਮ ਕਾਰਨ ਕੇਵਲ 4 ਲੱਖ ਟਨ ਰਹਿ ਗਈ ਹੈ ਪਰ ਪਿਛਲੇ 2 ਹਫ਼ਤੇ ਵਿਚ ਹੀ ਕੁਲ 170 ਲੱਖ ਟਨ ਮਿਥੇ ਟੀਚੇ ਵਿਚੋਂ ਚੌਥਾ ਹਿੱਸਾ ਯਾਨੀ 36 ਲੱਖ ਟਨ ਖ਼ਰੀਦ ਹੋ ਚੁੱਕੀ ਹੈ |
ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਅਨਾਜ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦਸਿਆ ਕਿ 3900 ਕਰੋੜ ਦੀ ਅਦਾਇਗੀ ਕਿਸਾਨਾਂ ਨੂੰ ਕੀਤੀ ਜਾ ਚੁੱਕੀ ਹੈ ਅਤੇ ਹੁਣ ਤਕ ਪਨਗਰੇਨ, ਪਨਸਪ, ਮਾਰਕਫ਼ੈਡ ਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ ਹੀ 95 ਫ਼ੀਸਦੀ ਖ਼ਰੀਦ ਕੀਤੀ ਹੈ ਜਦੋਂ ਕਿ ਕੇਂਦਰੀ ਅਨਾਜ ਨਿਗਮ ਐਫ਼.ਸੀ.ਆਈ. ਨੇ ਕੇਵਲ 5 ਫ਼ੀ ਸਦੀ ਖ਼ਰੀਦ ਕੀਤੀ ਹੈ | ਬਾਹਰੀ ਰਾਜਾਂ ਤੋਂ ਝੋਨਾ ਵਿਕਣ ਲਈ ਪੰਜਾਬ ਵਿਚ ਰੋਕਣ ਵਾਸਤੇ ਪੁਛੇ ਸਵਾਲ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਨੇ ਸਪਸ਼ਟ ਕੀਤਾ ਕਿ 150 ਫਲਾਇੰਗ ਸੁਕੈਡ ਅਤੇ ਨਾਲ ਲਗਦੇ ਰਾਜਾਂਦੀਆਂ ਸਰਹੱਦਾਂ ਤੇ ਸੁਰੱਖਿਆ ਅਮਲਾ ਤੈਨਾਤ ਹੈ, ਹੁਣ 15 ਪਰਚੇ ਦਰਜ ਕੀਤੇ ਹਨ | ਭਾਰਤ ਭੂਸ਼ਣ ਆਸ਼ੂ ਨੇ ਦਸਿਆ ਕਿ ਮੌਸਮ ਠੀਕ ਹੁੰਦੇ ਹੀ ਆਮਦ ਤੇ ਖ਼ਰੀਦ ਤੇਜ਼ ਹੋ ਜਾਵੇਗੀ ਅਤੇ ਨਵੰਬਰ 20 ਤਕ 170 ਲੱਖ ਟਨ ਦਾ ਟੀਚਾ ਸਰ ਕਰ ਕੇ ਕੁਲ ਖ਼ਰੀਦ 190 ਲੱਖ ਟਨ ਤਕ ਪਹੁੰਚ ਜਾਵੇਗੀ |
ਫ਼ੋਟੋ ਨਾਲ ਨੱਥੀ