
ਕਿਹਾ ਕਿ ਉਹ ਪੈਂਚਰ ਲਗਾਉਣ ਦਾ ਕੰਮ ਨਹੀਂ ਛੱਡੇਗਾ ਬਲਕਿ ਮਿਲੇ ਪੈਸੇਂ ਜ਼ਰੂਰਤਮੰਦ ਦੀ ਮਦਦ ਕਰਨ ਵਿਚ ਖਰਚ ਕਰੇਗਾ।
ਗੜ੍ਹਸ਼ੰਕਰ: ਇਕ ਦੁਕਾਨਦਾਰ ਜੋ ਸਕੂਟਰ, ਮੋਟਰਸਾਈਕਲ ਅਤੇ ਕਾਰਾਂ ਦੇ ਪੈਂਚਰ ਲਗਾਉਣ ਦਾ ਕੰਮ ਕਰਦਾ ਹੈ, ਸਿਰਫ ਇਕ ਲਾਟਰੀ ਟਿਕਟ ਖਰੀਦਣ ਨਾਲ ਹੀ ਕਰੋੜਪਤੀ ਬਣ ਗਿਆ। ਨਾਗਾਲੈਂਡ ਦੀ ਪੂਜਾ ਸਪੈਸ਼ਲ ਬੰਪਰ ਦੇ ਲਈ ਅਕਤੂਬਰ ਦੇ ਪਹਿਲੇ ਹਫਤੇ ’ਚ ਖਰੀਦੀ ਗਈ ਟਿਕਟ ਨਾਲ ਉਸ ਨੂੰ ਤਿੰਨ ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ।
ਪਰਮਿੰਦਰ ਸਿੰਘ ਉਰਫ ਪਿੰਦਾ ਪੁੱਤਰ ਰਾਮ ਪਾਲ ਨਿਵਾਸੀ ਮਾਹਿਲਪੁਰ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਗੜ੍ਹਸ਼ੰਕਰ ਰੋਡ ’ਤੇ ਸਕੂਟਰ ਅਤੇ ਕਾਰਾ ਨੂੰ ਪੈਂਚਰ ਲਗਾਉਣ ਦਾ ਕੰਮ ਕਰ ਰਿਹਾ ਹੈ। ਉਸ ਨੇ ਕਿਹਾ ਕਿ ਉਹ ਟੀਵੀ ’ਤੇ ‘ਕੌਣ ਬਣੇਗਾ ਕਰੋੜਪਤੀ’ ਦੇਖਦੇ ਹੁੰਦੇ ਸੀ ਤੇ ਇਸ ਪ੍ਰੋਗਰਾਮ ਵਿਚ ਭਾਗ ਲੈ ਕੇ ਕਰੋੜਪਤੀ ਬਣਨਾ ਚਾਹੁੰਦਾ ਸੀ ਜਿਸ ਕਰ ਕੇ ਉਹ ਆਪਣੇ ਗਿਆਨ ਨੂੰ ਵਧਾਉਣ ਲਈ ਅਖਬਾਰ ਵੀ ਪੜ੍ਹਦਾ ਸੀ।
ਉਹਨਾਂ ਨੇ ਕਿਹਾ ਕਿ ਕਦੇ-ਕਦੇ ਉਹ ਅਮੀਰ ਹੋਣ ਦੇ ਲਈ ਤਿਉਹਾਰਾਂ ਦੇ ਦਿਨ ਹੀ ਪੰਜਾਬ ਅਤੇ ਹੋਰ ਰਾਜਾਂ ਦੀ ਸਰਕਾਰਾਂ ਦੁਆਰਾ ਸ਼ੁਰੂ ਕੀਤੀਆਂ ਗਈ ਕਰੋੜਾਂ ਰੁਪਏ ਦੀ ਲਾਟਰੀ ਖਰੀਦ ਲੈਂਦਾ ਸੀ। ਉਸ ਨੇ ਕਿਹਾ ਕਿ 6 ਅਕਤੂਬਰ ਨੂੰ ਜਦੋਂ ਲਾਟਰੀ ਵੇਚਣ ਆਈ ਪਰਮਜੀਤ ਅਗਿਨਹੋਤਰੀ ਨੇ ਉਸ ਨੂੰ ਲਾਟਰੀ ਖਰੀਦਣ ਲੀ ਕਿਹਾ ਤਾਂ ਉਸ ਨੇ ਪੰਜਾਬ, ਹਰਿਆਣਾ ਅਤੇ ਰਾਜਾਂ ਦੀ ਲਾਟਰੀ ਛੱਡ ਕੇ ਆਸ ਪਾਸ ਦੇ ਰਾਜਾਂ ਦੀ ਲਾਟਰੀ ਖਰੀਦਣ ਲਈ ਕਿਹਾ ਇਸ ਲਈ ਉਸ ਨੇ ਨਾਗਾਲੈਂਡ ਰਾਜ ਦੀ ਪੂਜਾ ਬੰਪਰ 300 ਰੁਪਏ ਵਿਚ ਖਰੀਦੀ।
ਕਿਹਾ ਕਿ ਜਦੋਂ ਮੰਗਲਵਾਰ ਨੂੰ ਪਰਮਜੀਤ ਨੇ ਦੱਸਿਆ ਤਾਂ ਪਹਿਲਾ ਤਾਂ ਉਸ ਨੂੰ ਵਿਸ਼ਵਾਸ਼ ਨਹੀਂ ਹੋਇਆ, ਪਰ ਜਦੋਂ ਸੰਖਿਆ ਮੇਲ ਹੋਈ ਤਾਂ ਉਸ ਦੇ ਸਾਰੇ ਸਪਨੇ ਸੱਚ ਹੋਣ ਲੱਗੇ। ਪਰਮਿੰਦਰ ਨੇ ਕਿਹਾ ਕਿ ਉਹ ਪੈਂਚਰ ਲਗਾਉਣ ਦਾ ਕੰਮ ਨਹੀਂ ਛੱਡੇਗਾ ਬਲਕਿ ਮਿਲੇ ਪੈਸੇਂ ਜ਼ਰੂਰਤਮੰਦ ਦੀ ਮਦਦ ਕਰਨ ਵਿਚ ਖਰਚ ਕਰੇਗਾ।