Punjab News: ਅੱਧੀ ਰਾਤ ਨੂੰ ਲੁਧਿਆਣਾ ਪਹੁੰਚੇ ਡੀਜੀਪੀ ਗੌਰਵ ਯਾਦਵ: ਵਿਸ਼ੇਸ਼ ਪੁਆਇੰਟਾਂ 'ਤੇ ਕੀਤੀ ਚੈਕਿੰਗ
Published : Oct 19, 2024, 8:45 am IST
Updated : Oct 19, 2024, 8:45 am IST
SHARE ARTICLE
DGP Gaurav Yadav arrived in Ludhiana at midnight: checking done at special points
DGP Gaurav Yadav arrived in Ludhiana at midnight: checking done at special points

Punjab News: ਲੋਕਾਂ ਨੂੰ ਪੁੱਛਿਆ- ਚੈਕਿੰਗ ਦੌਰਾਨ ਕਿਸੇ ਨੇ ਕੀਤੀ ਦੁਰਵਿਹਾਰ?

 

Punjab News: ਪੰਜਾਬ ਦੇ ਡੀਜੀਪੀ ਗੌਰਵ ਯਾਦਵ ਰਾਤ ਕਰੀਬ 11.30 ਵਜੇ ਲੁਧਿਆਣਾ ਪਹੁੰਚੇ। ਉਨ੍ਹਾਂ ਵਿਸ਼ੇਸ਼ ਨਾਕਿਆਂ ਦੀ ਚੈਕਿੰਗ ਕੀਤੀ।  ਡੀਜੀਪੀ ਯਾਦਵ ਦੇ ਨਾਲ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ, ਡੀਸੀਪੀ ਦਿਹਾਤੀ ਜਸਕਰਨਜੀਤ ਸਿੰਘ ਤੇਜਾ ਵੀ ਮੌਜੂਦ ਸਨ।

ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੂੰ ਜਿਵੇਂ ਹੀ ਡੀਜੀਪੀ ਗੌਰਵ ਯਾਦਵ ਦੇ ਅਚਨਚੇਤ ਚੈਕਿੰਗ ਦੀ ਸੂਚਨਾ ਮਿਲੀ ਤਾਂ ਤੁਰੰਤ ਪੁਲਿਸ ਬਲ ਸੜਕਾਂ ’ਤੇ ਤਾਇਨਾਤ ਕਰ ਦਿੱਤੇ ਗਏ। ਪੁਲਿਸ ਮੁਲਾਜ਼ਮਾਂ ਨੇ ਹਰ ਚੌਰਾਹੇ ’ਤੇ ਨਾਕਾਬੰਦੀ ਕਰ ਦਿੱਤੀ।

ਜਾਣਕਾਰੀ ਅਨੁਸਾਰ ਚੰਡੀਗੜ੍ਹ ਰੋਡ ’ਤੇ ਸਪੈਸ਼ਲ ਨਾਕੇ ’ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਡੀਜੀਪੀ ਯਾਦਵ ਦਾ ਕਾਫ਼ਲਾ ਉੱਥੇ ਹੀ ਰੁਕ ਗਿਆ। ਉਨ੍ਹਾਂ ਡਰਾਈਵਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਕਦੇ ਕਿਸੇ ਪੁਲਿਸ ਮੁਲਾਜ਼ਮ ਨੇ ਚੈਕਿੰਗ ਦੌਰਾਨ ਨਾਕੇ 'ਤੇ ਕੋਈ ਦੁਰਵਿਵਹਾਰ ਤਾਂ ਨਹੀਂ ਕੀਤਾ।
ਗੌਰਵ ਯਾਦਵ ਨੇ ਲੋਕਾਂ ਨਾਲ ਗੱਲਬਾਤ ਕਰ ਕੇ ਜ਼ਮੀਨੀ ਪੱਧਰ 'ਤੇ ਪੁਲਿਸ ਦੇ ਕੰਮਕਾਜ ਦੀ ਵੀ ਜਾਂਚ ਕੀਤੀ |

ਲੋਕਾਂ ਨੇ ਡੀਜੀਪੀ ਯਾਦਵ ਨੂੰ ਇਹ ਵੀ ਕਿਹਾ ਕਿ ਪੁਲਿਸ ਦੀ ਬਦੌਲਤ ਹੀ ਉਹ ਸ਼ਹਿਰ ਵਿੱਚ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਡੀਜੀਪੀ ਯਾਦਵ ਨੇ ਵਾਹਨਾਂ ਦੀ ਚੈਕਿੰਗ ਕੀਤੀ ਅਤੇ ਪੁਲਿਸ ਵੱਲੋਂ ਚੈਕਿੰਗ ਲਈ ਲਗਾਏ ਗਏ ਰਜਿਸਟਰ ਵੀ ਚੈੱਕ ਕੀਤੇ।

ਪੁਲਿਸ ਮੁਲਾਜ਼ਮਾਂ ਨੇ ਡੀਜੀਪੀ ਯਾਦਵ ਨੂੰ ਅਪਰਾਧੀਆਂ ਨੂੰ ਰੋਕਣ ਲਈ ਐਪ ਬਾਰੇ ਵੀ ਜਾਣਕਾਰੀ ਦਿੱਤੀ। ਡੀਜੀਪੀ ਯਾਦਵ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਵਿਸ਼ੇਸ਼ ਚੈਕਿੰਗ ਜਾਰੀ ਰਹੇਗੀ।

ਉਕਤ ਪੁਲਿਸ ਨੇ ਸਪੈਸ਼ਲ ਨਾਕੇ ਦੌਰਾਨ 5 ਦੋ ਪਹੀਆ ਵਾਹਨਾਂ ਦੇ ਤਿੰਨ ਵਾਰ ਚਲਾਨ ਕੱਟੇ, ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਜੋ ਸ਼ਰਾਬ ਦੇ ਨਸ਼ੇ ਵਿੱਚ ਗੱਡੀ ਚਲਾ ਰਹੇ ਸਨ।

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement