
ਵੱਡੀ ਗਿਣਤੀ ’ਚ ਰਾਜਨੀਤਕ ਆਗੂਆਂ ਅਤੇ ਪਿੰਡ ਵਾਸੀਆਂ ਨੇ ਕੀਤੀ ਸ਼ਮੂਲੀਅਤ
ਕੋਟਕਪੂਰਾ: ਨੇੜਲੇ ਪਿੰਡ ਔਲਖ ਦੇ ਏਕਨੂਰ ਕਲੱਬ ਦੇ ਪ੍ਰਧਾਨ ਬਾਜ ਸਿੰਘ ਔਲਖ ਦੇ ਸਤਿਕਾਰਤ ਚਾਚਾ ਜਦਕਿ ਆੜਤੀਆ ਐਸ਼ੋਸ਼ੀਏਸ਼ਨ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਅਤੇ ਪਿੰਡ ਦੇ ਸਾਬਕਾ ਸਰਪੰਚ ਊਧਮ ਸਿੰਘ ਔਲਖ ਦੇ ਚਚੇਰੇ ਭਰਾ ਬਲਵੰਤ ਸਿੰਘ ਔਲਖ ਦੇ ਅੰਤਿਮ ਸਸਕਾਰ ਮੌਕੇ ਭਾਰੀ ਗਿਣਤੀ ਵਿੱਚ ਰਾਜਨੀਤਕ ਆਗੂਆਂ ਅਤੇ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ। ਜ਼ਿਕਰਯੋਗ ਹੈ ਕਿ ਉਹ ਮਨੀਲਾ ਵਿਖੇ ਕੁਝ ਦਿਨ ਬਿਮਾਰ ਰਹਿਣ ਉਪਰੰਤ ਮਹਿਜ 58 ਸਾਲ ਦੀ ਉਮਰ ਵਿੱਚ ਬੀਤੀ 7 ਅਕਤੂਬਰ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਪਰਿਵਾਰ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਲਿਆ ਕੇ ਬਲਵੰਤ ਸਿੰਘ ਦੇ ਜੱਦੀ ਪਿੰਡ ਔਲਖ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਪਿੰਡ ਵਾਸੀਆਂ ਮੁਤਾਬਿਕ ਬਲਵੰਤ ਸਿੰਘ ਔਲਖ ਜਦੋਂ ਵੀ ਮਨੀਲਾ ਤੋਂ ਪੰਜਾਬ ਆਪਣੇ ਪਿੰਡ ਔਲਖ ਆਉਂਦੇ ਸਨ ਤਾਂ ਹਰ ਛੋਟੇ ਵੱਡੇ ਨੂੰ ਪਿਆਰ ਕਰਨਾ, ਉਹਨਾਂ ਦੇ ਸੁਭਾਅ ਦਾ ਹਿੱਸਾ ਸੀ, ਕਿਉਂਕਿ ਉਹ ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਸਨ।
ਬਲਵੰਤ ਸਿੰਘ ਔਲਖ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਕ੍ਰਮਵਾਰ ਪਤਨੀ ਸਰਬਜੀਤ ਕੌਰ, ਬੇਟਾ ਜਸ਼ਨਦੀਪ ਸਿੰਘ ਔਲਖ, ਬੇਟੀਆਂ ਜਸਪ੍ਰੀਤ ਕੌਰ ਅਤੇ ਸਨਪ੍ਰੀਤ ਕੌਰ ਨੂੰ ਰੌਂਦਿਆਂ ਵਿਲਕਦਿਆਂ ਛੱਡ ਗਏ ਹਨ। ਅੰਤਿਮ ਸਸਕਾਰ ਮੌਕੇ ਉਪਰੋਕਤ ਤੋਂ ਇਲਾਵਾ ਮਾਸਟਰ ਬਲਦੇਵ ਸਿੰਘ ਸਾਬਕਾ ਐਮ ਐਲ ਏ, ਦਰਸ਼ਨ ਸਿੰਘ ਢਿਲਵਾਂ, ਮੌਜੂਦਾ ਸਰਪੰਚ ਬਲੌਰ ਸਿੰਘ ਔਲਖ, ਸਾਬਕਾ ਸਰਪੰਚ ਊਧਮ ਸਿੰਘ ਔਲਖ, ਪ੍ਰਕਾਸ਼ ਸਿੰਘ ਭੱਟੀ ਸਾਬਕਾ ਵਿਧਾਇਕ, ਸਾਬਕਾ ਚੇਅਰਮੈਨ ਕੁਲਦੀਪ ਸਿੰਘ ਚਮੇਲੀ, ਜਾਵੇਦ ਅਖ਼ਤਰ, ਸੂਰਜ ਭਾਰਦਵਾਜ, ਰਾਜਾ ਭਾਰਦਵਾਜ, ਸਾਬਕਾ ਸਰਪੰਚ ਬਲਜੀਤ ਸਿੰਘ ਔਲਖ, ਗੁਰਵਿੰਦਰ ਸਿੰਘ ਔਲਖ, ਰੂਲਦ ਸਿੰਘ ਔਲਖ, ਖੁਸ਼ਵਿੰਦਰ ਸਿੰਘ ਖੁਸ਼ੀ, ਪੰਚ ਕਾਮਰੇਡ ਬਲਕਾਰ ਸਿੰਘ, ਕਾਮਰੇਡ ਸਿਕੰਦਰ ਸਿੰਘ ਔਲਖ, ਲਵਲੀ ਭੱਟੀ, ਸ਼ਹੀਦ ਭਗਤ ਸਿੰਘ ਪ੍ਰੈਸ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਔਲਖ ਸਮੇਤ ਪਿੰਡ ਔਲਖ ਦੀਆਂ ਦੋਵੇਂ ਸਮੂਹ ਗ੍ਰਾਮ ਪੰਚਾਇਤਾਂ ਵੀ ਹਾਜ਼ਰ ਸਨ। ਬਲਵੰਤ ਸਿੰਘ ਔਲਖ ਦੇ ਅਚਾਨਕ ਵਿਛੋੜੇ ’ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ ਇਲਾਕੇ ਦੀਆਂ ਉੱਘੀਆਂ ਸ਼ਖਸ਼ੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।