
ਪੰਜ ਦਿਨ ਪਹਿਲਾਂ ਹੀ ਹੋਇਆ ਸੀ ਵਿਆਹ
Bhadson Patiala Accident News: ਥਾਣਾ ਭਾਦਸੋਂ ਅਧੀਨ ਆਉਂਦੇ ਪਿੰਡ ਜਾਤੀਵਾਲ ਨਜ਼ਦੀਕ ਅਵਾਰਾ ਪਸ਼ੂ ਕਾਰਨ ਸੜਕ ਹਾਦਸੇ ਵਿਚ ਇਕ 32 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ। ਜਗਤਾਰ ਸਿੰਘ ਪੁੱਤਰ ਕਰਨੈਲ ਸਿੰਘ ਅਪਣੀ ਭੈਣ ਨੂੰ ਮਿਲ ਕੇ ਮੋਟਰਸਾਇਕਲ ’ਤੇ ਪਟਿਆਲੇ ਤੋਂ ਵਾਪਸ ਅਪਣੇ ਪਿੰਡ ਚਹਿਲ ਆ ਰਿਹਾ ਸੀ ਤਾਂ ਜਾਤੀਵਾਲ ਨਜ਼ਦੀਕ ਇਕ ਅਵਾਰਾ ਪਸ਼ੂ (ਗਊ) ਦੇ ਅੱਗੇ ਆ ਜਾਣ ਕਾਰਨ ਜਗਤਾਰ ਸਿੰਘ ਅਪਣਾ ਸੰਤੁਲਨ ਖੋਂਦੇ ਹੋਏ ਬਿਜਲੀ ਦੇ ਖੰਭੇ ਵਿਚ ਵੱਜਿਆ ਅਤੇ ਉਸਦੀ ਲੱਤ ਟੁੱਟ ਗਈ ਤੇ ਸਿਰ ਪਾਟ ਗਿਆ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦਸਣਯੋਗ ਹੈ ਕਿ ਜਗਤਾਰ ਸਿੰਘ ਦਾ ਪੰਜ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਪੁਲਿਸ ਨੇ ਕਾਰਵਾਈ ਆਰੰਭ ਦਿਤੀ ਹੈ।
ਭਾਦਸੋਂ ਤੋਂ ਗੁਰਤੇਜ ਸਿੰਘ ਥੂਹੀ ਦੀ ਰਿਪੋਰਟ