
ਰੁਸਤਮੇ ਹਿੰਦ ਦਾਰਾ ਸਿੰਘ ਵੱਲੋਂ ਦੇਸ਼ ਅਤੇ ਪੰਜਾਬ ਦੇ ਮਾਨ ਸਨਮਾਨ ਨੂੰ ਵਧਾਉਣ ਲਈ ਦਿਤੇ ਗਏ ਯੋਗਦਾਨ ਨੂੰ ਉਘਾੜਨ ਤਹਿਤ ਅੱਜ...
ਚੰਡੀਗੜ੍ਹ (ਸ.ਸ.ਸ) : ਰੁਸਤਮੇ ਹਿੰਦ ਦਾਰਾ ਸਿੰਘ ਵੱਲੋਂ ਦੇਸ਼ ਅਤੇ ਪੰਜਾਬ ਦੇ ਮਾਨ ਸਨਮਾਨ ਨੂੰ ਵਧਾਉਣ ਲਈ ਦਿਤੇ ਗਏ ਯੋਗਦਾਨ ਨੂੰ ਉਘਾੜਨ ਤਹਿਤ ਅੱਜ ਮੋਹਾਲੀ ਵਿਖੇ ਉਨ੍ਹਾਂ ਦਾ ਇੱਕ ਬੁੱਤ ਸਥਾਪਿਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੇ ਪੁੱਤਰ ਬਿੰਦੂ ਦਾਰਾ ਸਿੰਘ ਨੇ ਦੱਸਿਆ ਕਿ ਸੂਬੇ ਵਿਚੋਂ ਹੋਰ ਪਹਿਲਵਾਨ ਪੈਦਾ ਕਰਨ ਲਈ ਇਹ ਉਪਰਾਲਾ ਕੀਤਾ ਗਿਆ ਹੈ | ਇਸ ਮੌਕੇ ਸਰਬਤ ਖਾਲਸਾ ਟਰੱਸਟ ਦੇ ਮੁਖੀ ਐਸ.ਪੀ ਓਬਰਾਏ ਨੇ ਦਾਰਾ ਸਿੰਘ ਦੀ ਪਹਿਲਵਾਨੀ ਬਾਰੇ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਨੇ ਕੁਸ਼ਤੀ ਦੇ ਖੇਤਰ ਵਿਚ ਦੇਸ਼ ਦਾ ਸਿਰ ਉਚਾ ਕੀਤਾ ਹੈ। ਦਾਰਾ ਸਿੰਘ ਦਾ ਜੁੱਸਾ ਪੂਰਾ ਸੁਡੋਲ ਅਤੇ ਭਰਵਾਂ ਸੀ।
ਇਸ ਦੇ ਨਾਲ ਹੀ ਦਾਰਾ ਸਿੰਘ ਨੂੰ ਕੁਸ਼ਤੀਆਂ ਦੇ ਬਾਦਸ਼ਾਹ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦਾ ਕੱਦ 6 ਫੁਟ 2 ਇੰਚ, ਭਾਰ 132 ਕਿੱਲੋ ਅਤੇ ਛਾਤੀ ਦਾ ਘੇਰਾ 54 ਇੰਚ ਸੀ। ਦਾਰਾ ਸਿੰਘ ਨਾਸ਼ਤੇ ਵਿੱਚ 20 ਚਿਕਨ ਪੀਸ, 20 ਆਂਡੇ ਅਤੇ 5 ਲਿਟਰ ਦੁੱਧ ਪੀਂਦੇ ਸਨ ਅਤੇ ਭਾਵੇਂ ਕੁਝ ਵੀ ਹੋ ਜਾਵੇ ਕਸਰਤ ਉਹ ਰੋਜ਼ਾਨਾ ਕਰਦੇ ਸਨ। ਉਨਾ ਨੇ ਆਪਣੇ ਜੀਵਨ ਕਾਲ ਵਿੱਚ ਕੁਸ਼ਤੀਆਂ ਅਤੇ ਫ਼ਿਲਮਾ ਵਿੱਚ ਨਾਮ ਖੱਟਿਆ। 1946 ਵਿੱਚ ਜਦੋਂ ਉਹ ਸਿੰਗਾਪੁਰ ਗਏ ਤਾਂ ਉਦੋਂ ਸਿਰਫ ਪੰਜਾਬੀ ਭਾਸ਼ਾ ਹੀ ਜਾਣਦੇ ਸਨ ਇਸ ਕਾਰਨ ਉਨ੍ਹਾਂ ਨੂੰ ਬੇਹੱਦ ਪਰੇਸ਼ਾਨੀ ਹੋਈ ਅਤੇ ਉਨ੍ਹਾਂ ਨੇ ਤੁਰੰਤ ਸਾਰੀਆਂ ਭਾਸ਼ਾਵਾਂ ਸਿੱਖਣ ਦਾ ਫੈਸਲਾ ਲਿਆ।
ਉਨ੍ਹਾਂ ਨੇ 500 ਤੋ ਜਿਆਦਾ ਕੁਸ਼ਤੀਆਂ ਵਿੱਚ ਭਾਗ ਲਿਆ। ਕੁਸ਼ਤੀ ਜਗਤ ਵਿੱਚ ਪਹਿਲਵਾਨ ਦਾਰਾ ਸਿੰਘ ਨੇ ਕਈ ਸੰਸਾਰ ਚੈਂਪੀਅਨਾਂ ਨੂੰ ਟੱਕਰ ਦਿੱਤੀ। ਦਾਰਾ ਸਿੰਘ ਅਤੇ ਸੰਸਾਰ ਵਿਜੇਤਾ ਕਿੰਗ ਕਾੰਗ ਵਿਚਕਾਰ ਹੋਈ ਕੁਸ਼ਤੀ ਪੂਰੀ ਦੁਨਿਆ 'ਚ ਮਸ਼ਹੂਰ ਹੋਈ। ਆਪਣੇ ਜੀਵਨ ਕਾਲ ਦੌਰਾਨ ਚੀਨ ਤੋ ਬਿਨਾ ਕੁਸ਼ਤੀਆਂ ਨਾਲ ਸੰਬੰਧਤ ਬਾਕੀ ਸਾਰੇ ਦੇਸਾਂ ਦੀ ਯਾਤਰਾ ਕੀਤੀ।ਰੇ ਧਰਮੂਚੱਕੀਏ ਦੀਆਂ ਕੁਸ਼ਤੀਆਂ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਮੁਰਾਰਜੀ ਡਿਸਾਈ, ਚੌਧਰੀ ਚਰਨ ਸਿੰਘ, ਇੰਦਰਾ ਗਾਂਧੀ, ਚੰਦਰ ਸ਼ੇਖਰ, ਰਾਜੀਵ ਗਾਂਧੀ ਤੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਹੋਰੀਂ ਵੇਖਦੇ ਰਹੇ। ਉਸ ਨੇ ਪੰਜ ਸੌ ਤੋਂ ਵੱਧ ਕੁਸ਼ਤੀਆਂ ਘੁਲੀਆਂ ਤੇ ਸੌ ਤੋਂ ਵੱਧ ਫਿਲਮਾਂ ਵਿਚ ਰੋਲ ਅਦਾ ਕੀਤਾ।