
ਦਿੱਲੀ ਕਿਸਾਨ ਸੰਘਰਸ਼ ਦੀ ਅਗਵਾਈ ਮੁੱਖ ਮੰਤਰੀ ਨੂੰ ਕਰਨੀ ਚਾਹੀਦੀ ਹੈ : ਬੈਂਸ
ਸ੍ਰੀ ਮੁਕਤਸਰ ਸਾਹਿਬ, 18 ਨਵੰਬਰ (ਗੁਰਦੇਵ ਸਿੰਘ/ਰਣਜੀਤ ਸਿੰਘ) : ਕੇਂਦਰ ਸਰਕਾਰ 'ਤੇ ਦਬਾਅ ਪਾਉਣ ਲਈ ਕਿਸਾਨਾਂ ਦੇ 26-27 ਨਵੰਬਰ ਵਾਲੇ ਦਿੱਲੀ ਚੱਲੋ ਸੰਘਰਸ਼ ਦੀ ਅਗਵਾਈ ਕੈਪਟਨ ਅਮਰਿਦਰ ਸਿੰਘ ਮੁੱਖ ਮੰਤਰੀ ਨੂੰ ਖ਼ੁਦ ਕਰਨੀ ਚਾਹੀਦੀ ਹੈ, ਤਾਕਿ ਭਾਜਪਾ ਦੀ ਅੰਨ੍ਹੀ ਤੇ ਬੋਲੀ ਸਰਕਾਰ ਨੂੰ ਸੱਤਾ ਦੇ ਨਸ਼ੇ 'ਚੋਂ ਉਠਾਇਆ ਜਾ ਸਕੇ।
ਇਹ ਵਿਚਾਰ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵਲੋਂ ਪੰਜਾਬ ਅਧਿਕਾਰ ਯਾਤਰਾ ਦੇ ਦੂਸਰੇ ਦਿਨ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚਣ ਉੱਤੇ ਪੱਤਰਕਾਰਾਂ ਵਲੋਂ ਪੁੱਛੇ ਸਵਾਲਾਂ ਦੇ ਜਵਾਬ ਵਿਚ ਕਹੇ।
ਉਨ੍ਹਾਂ ਕਿਹਾ ਕਿ 20 ਨਵੰਬਰ 2016 ਨੂੰ ਵਿਧਾਨ ਸਭਾ ਵਲੋਂ ਪੰਜਾਬ ਦੇ ਰਾਜਸਥਾਨ ਨੂੰ ਜਾ ਰਹੇ ਪਾਣੀ ਦੀ ਵਸੂਲੀ ਲਈ ਮਤਾ ਪਾਸ ਕੀਤਾ ਹੋਇਆ ਹੈ, ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਨਾ ਤਾਂ ਉਸ ਸਮੇਂ ਦੀ ਅਕਾਲੀ ਸਰਕਾਰ ਨੇ ਅਤੇ ਨਾ ਹੀ ਅੱਜ ਦੀ ਕਾਂਗਰਸ ਸਰਕਾਰ ਨੇ ਰਾਜਸਥਾਨ ਸਰਕਾਰ ਤੋਂ 16 ਲੱਖ ਕਰੋੜ ਰੁਪਏ ਵਸੂਲਣ ਬਾਰੇ ਕੋਈ ਚਾਰਾਜੋਈ ਕੀਤੀ।
ਉਨ੍ਹਾਂ ਕਿਹਾ ਕਿ ਇਹ ਬਿਲ ਪਾਸ ਕਰਵਾਉਣ ਲਈ ਮੈਨੂੰ ਤਿੰਨ ਵਾਰ ਵਿਧਾਨ ਸਭਾ ਵਿਚ ਕੁੱਟ ਖਾਣੀ ਪਈ ਸੀ, ਸਰਕਾਰ ਵਲੋਂ ਪਾਸ ਕੀਤੇ ਕਨੂੰਨਾਂ ਦਾ ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਨੂੰ ਕੀ ਲਾਭ ਹੋਇਆ।
ਉਨ੍ਹਾਂ ਕਿਹਾ ਕਿ ਪੰਜਾਬ ਸਿਰ ਤਿੰਨ ਲੱਖ ਕਰੋੜ ਦਾ ਕਰਜ਼ਾ ਹੈ, ਜਦੋ ਕਿ ਇਕ ਲੱਖ ਕਰੋੜ ਕਿਸਾਨਾਂ ਸਿਰ ਸਾਰਾ ਕਰਜ਼
ਹੈ,
ਇਸ ਤਰਾਂ ਪੰਜਬ ਅਤੇ ਕਿਸਾਨਾਂ, ਮਜਦੂਰਾਂ ਦਾ ਕਰਜ਼ਾ ਉਤਾਰ ਕਿ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਇਆ ਜਾ ਸਕਦਾ ਹੈ, ਪਰ ਸਰਕਾਰਾਂ ਦੀ ਨੀਤੀ ਅਤੇ ਨੀਅਤ ਵਿਚ ਫਰਕ ਹੈ। ਬਲਾਤਕਾਰ ਦੇ ਲਗਾਏ ਦੋਸ਼ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਦਾ ਬੱਚਾ-ਬੱਚੀ ਜਾਣਦਾ ਹੈ ਕਿ ਬੈਂਸ ਕਿਹੜੇ ਬਲਾਤਕਾਰ ਕਰਦਾ ਹੈ। ਕਿਸਾਨਾਂ ਵੱਲੋ ਆਪਣੇ ਸੰਘਰਸ਼ ਤੋਂ ਸਿਆਸੀ ਆਗੂਆਂ ਨੂੰ ਬਾਹਰ ਰੱਖਣਾ ਅਤੇ ਕਿਸਾਨ ਅੰਦੋਲਣ ਦੇ ਸਹੀ ਦਿਸ਼ਾ ਬਾਰੇ ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਸਿਆਸੀ ਲੀਡਰਾਂ ਨੂੰ ਅਗਵਾਈ ਨਾ ਦੇ ਬਹੁਤ ਚੰਗਾ ਕੀਤਾ, ਨਹੀਂ ਤਾਂ ਇਹ ਕਦੋਂ ਦੇ ਮੁੱਲ ਵੱਟ ਜਾਂਦੇ, ਇਹੀ ਕਾਰਨ ਹੈ ਕਿ ਕਿਸਾਨ ਅੰਦੋਲਨ ਸਹੀ ਦਿਸ਼ਾ ਵਲ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਕੀ ਲੱਖ ਲੋਕਾਂ ਦੇ ਦਸਤਖਤ ਕਰਾ ਕਿ 19 ਨਵੰਬਰ ਨੂੰ ਰਾਜਪਾਲ ਨੂੰ ਉਕਤ ਵਸੂਲੀ ਵਾਲਾ ਮੰਗ ਪੱਤਰ ਦੇਣਗੇ ਤੇ ਅਖੀਰ ਤੱਕ ਲੜਾਈ ਲੜਨਗੇ।
ਉਨ੍ਹਾਂ ਕਿਹਾ ਕਿ ਜੇਕਰ ਹਰਿਆਣਾ ਅਤੇ ਹਿਮਾਚਲ ਦਿਤੇ ਪਾਣੀ ਦਾ ਮੁਆਵਜਾ ਵਸੂਲ ਸਕਦਾ ਹੈ, ਫਿਰ ਪੰਜਾਬ ਆਪਣੇ ਦਿਤੇ ਪਾਣੀ ਦਾ ਹੱਕੀ ਮੁਆਵਜਾ ਰਾਜਸਥਾਨ ਸਮੇਤ ਦਿੱਲੀ ਅਤੇ ਹਰਿਆਣੇ ਤੋਂ ਕਿਉ ਨਹੀਂ ਵਸੂਲਦਾ। ਚੋਣਾਵੀਂ ਗਠਜੋੜ ਦੇ ਸੰਬੰਧ ਵਿਚ ਉਨ੍ਹਾਂ ਕਿਹਾ ਕਿਸਾਨੀ ਅਤੇ ਪੰਜਾਬ ਦੇ ਭਲੇ ਲਈ ਬਗੈਰ ਕਿਸੇ ਲਾਲਚ ਤੋਂ ਹਰ ਪੰਜਾਬੀਅਤ ਦੇ ਪਿਆਰੇ ਕੋਲ ਝੋਲੀ ਅੱਡ ਕੇ ਲੋਟੂ ਪਾਰਟੀਆਂ ਤੋਂ ਖਹਿੜਾ ਸੜਾਉਂਣ ਲਈ ਜਾਵਾਂਗੇ।
ਸੈਂਕੜੇ ਗੱਡੀਆਂ ਦੇ ਕਾਫਲੇ ਨਾਲ ਪਹੁੰਚੇ ਬੈਂਸ ਭਰਾਵਾਂ ਅਤੇ ਸਾਥੀਆਂ ਦਾ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਆਹੁਦੇਦਾਰਾਂ ਮਨਿੰਦਰ ਸਿੰਘ ਖਾਲਸਾ ਮੁਖੀ ਧਾਰਮਿਕ ਵਿੰਗ, ਧਰਮਜੀਤ ਸਿੰਘ ਬੋਨੀ ਬੇਦੀ ਜਿਲ੍ਹਾ ਪ੍ਰਧਾਨ, ਪਰਮਿੰਦਰ ਸਿੰਘ ਬੇਦੀ ਜਿਲ੍ਹਾ ਯੂਥ ਪ੍ਰਧਾਨ, ਦਲਜੀਤ ਸਿੰਘ ਸਾਬਕਾ ਸਰਪੰਚ ਇੰਚਾਰਜ ਹਲਕਾ ਮੁਕਤਸਰ, ਗੁਰਜੰਟ ਸਿੰਘ ਹਲਕਾ ਇੰਚਾਰਜ ਲੰਬੀ, ਗੁਰਦੀਪ ਸਿੰਘ ਹਲਕਾ ਇੰਚਾਰਜ ਮਲੋਟ, ਜਰਨੈਲ ਸਿੰਘ ਖਾਲਸਾ ਅਤੇ ਚਮਕੌਰ ਸਿੰਘ ਪ੍ਰਧਾਨ ਐਸ ਸੀ ਵਿੰਗ ਨੇ ਪ੍ਰਧਾਨ ਸਿਮਰਜੀਤ ਬੈੰਸ ਦਾ ਸਿਰੋਪਾimageਉ ਨਾਲ ਸਵਾਗਤ ਕੀਤਾ ਅਤੇ ਸਮੂਹ ਵੱਡੀ ਗਿਣਤੀ ਵਿਚ ਨਾਲ ਚੱਲ ਰਹੀਆਂ ਸੰਗਤਾਂ ਦਾ ਧੰਨਵਾਦ ਕੀਤਾ।