ਕੇਂਦਰਮਾਲਗੱਡੀਆਂਚਲ ਕੇਪਹਿਲਕਰੇਤਾਂਅਸੀਂਮੁਸਾਫ਼ਰਗੱਡੀਆਂਨੂੰਵੀਲਾਂਘਾਦੇਣਲਈ
Published : Nov 19, 2020, 7:24 am IST
Updated : Nov 19, 2020, 7:24 am IST
SHARE ARTICLE
image
image

ਕੇਂਦਰ ਮਾਲ ਗੱਡੀਆਂ ਚਲਾ ਕੇ ਪਹਿਲ ਕਰੇ ਤਾਂ ਅਸੀਂ ਮੁਸਾਫ਼ਰ ਗੱਡੀਆਂ ਨੂੰ ਵੀ ਲਾਂਘਾ ਦੇਣ ਲਈ ਉਸੇ ਸਮੇਂ ਅਪਣੀ ਮੀਟਿੰਗ ਬੁਲਾ ਲਵਾਂਗੇ : ਕਿਸਾਨ ਜਥੇਬੰਦੀਆਂ


ਤਿੰਨ ਖੇਤੀ ਕਾਨੂੰਨ ਤੇ ਬਿਜਲੀ ਆਰਡੀਨੈੱਸ ਰੱਦ ਕਰਵਾਏ ਬਿਨਾਂ ਅੰਦੋਲਨ ਦੀ ਸਮਾਪਤੀ ਨਹੀਂ.


ਚੰਡੀਗੜ੍ਹ, 18 ਨਵੰਬਰ (ਗੁਰਉਪਦੇਸ਼ ਭੁੱਲਰ): ਪੰਜਾਬ ਦੀਆਂ 30 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੇ ਅਪਣੀ ਅਗਲੀ ਰਣਨੀਤੀ ਲਈ ਅੱਜ ਕਿਸਾਨ ਭਵਨ ਚੰਡੀਗੜ੍ਹ ਵਿਚ 5 ਘੰਟੇ ਲਗਾਤਾਰ ਚੱਲੀ ਮੈਰਾਥਨ ਮੀਟਿੰਗ ਬਾਅਦ ਜਿਥੇ ਰੇਲਾਂ ਨੂੰ ਲੈ ਕੇ ਅਹਿਮ ਐਲਾਨ ਕੀਤਾ ਹੈ, ਉਥੇ 26-27 ਨੂੰ ਦਿੱਲੀ ਘਿਰਾਉ ਦੇ ਪ੍ਰੋਗਰਾਮ ਸਣੇ ਅਪਣੇ ਚੱਲ ਰਹੇ ਅੰਦੋਲਨ ਦੇ ਹੋਰ ਐਕਸ਼ਨਾਂ ਨੂੰ ਵੀ ਜਿਉਂ ਦੀ ਤਿਉਂ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ।
ਰੇਲਾਂ ਬਾਰੇ ਅਹਿਮ ਐਲਾਨ ਕਰਦਿਆਂ ਕਿਸਾਨ ਆਗੂਆਂ ਨੇ ਸਪੱਸ਼ਟ ਐਲਾਨ ਕੀਤਾ ਕਿ ਪਹਿਲਾਂ ਕੇਂਦਰ ਪਹਿਲ ਕਦਮੀ ਕਰ ਕੇ ਮਾਲ ਗੱਡੀਆਂ ਚਲਾਵੇ ਤਾਂ ਆਪਸੀ ਮੁਸਾਫ਼ਰ ਗੱਡੀਆਂ ਨੂੰ ਵੀ ਲਾਂਘਾ ਦੇਣ ਲਈ ਤਿਆਰ ਹਾਂ। ਕੇਂਦਰ ਜਦ ਵੀ ਮਾਲ ਗੱਡੀਆਂ ਚਲਾ ਦੇਵੇਗਾ ਤਾਂ ਅਸੀਂ ਅਗਲੇ ਹੀ ਦਿਨ ਹੰਗਾਮੀ ਮੀਟਿੰਗ ਸੱਦ ਕੇ ਇਸ ਬਾਰੇ ਅਪਣਾ ਫ਼ੈਸਲਾ ਲੈ ਲਵਾਂਗੇ।
ਕੁਲ ਹਿੰਦ ਪਧਰੀ ਸੰਯੁਕਤ ਕਿਸਾਨ ਮੋਰਚੇ ਦੇ ਗਠਨ ਦਾ ਐਲਾਨ ਕੀਤਾ ਜਿਸ ਦੀ ਪਹਿਲੀ ਮੀਟਿੰਗ ਅੱਜ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਨ ਵਾਲੇ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਮੇਂ ਮਾਲ ਗੱਡੀਆਂ ਨਾ ਚੱਲਣ ਕਾਰਨ ਕਿਸਾਨ ਨੂੰ ਖਾਦ ਦੀ ਥੁੜ ਹੈ, ਵਪਾਰੀਆਂ ਤੇ ਉਦਯੋਗ ਦਾ ਮਾਲ ਰੁਕਣ ਕਾਰਨ ਕਾਰੋਬਾਰ ਪ੍ਰਭਾਵਤ ਹੋ ਰਿਹਾ ਹੈ ਤੇ ਮਜ਼ਦੂਰ ਕੋਲ ਕੰਮ ਨਹੀਂ।

ਇਸ ਕਰਕੇ ਅਸੀਂ ਪੰਜਾਬ ਦੇ ਹਿੱਤ ਲਈ ਸਾਰੀਆਂ ਗੱਡੀਆਂ ਚਲਾਉਣ ਲਈ ਤਿਆਰ ਹਾਂ ਪਰ ਕੇਂਦਰ ਜਾਣ ਬੁਝ ਕੇ ਪੰਜਾਬ ਨੂੰ ਸਬਕ ਸਿਖਾਉਣ ਦੇ ਇਰਾਦੇ ਨਾਲ ਮੁਸਾਫ਼ਰ ਗੱਡੀਆਂ ਦਾ ਬਹਾਨਾ ਬਣਾ ਕੇ ਮਾਲ ਗੱਡੀਆਂ ਟਰੈਕ ਖ਼ਾਲੀ ਹੋਣ ਦੇ ਬਾਵਜੂਦ ਨਹੀਂ ਚਲਾ ਰਿਹਾ।
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਅਸੀਂ ਗੱਲਬਾਤ ਤੋਂ ਵੀ ਨਹੀਂ ਭੱਜਦੇ ਅਤੇ ਜੇ ਮੁੜ ਕੇਂਦਰ ਬੁਲਾਵੇਗਾ ਤਾਂ ਗੱਲਬਾਤ ਜ਼ਰੂਰ ਕਰਾਂਗੇ ਪਰ ਤਿੰਨੇ ਕੇਂਦਰੀ ਖੇਤੀ ਕਾਨੂੰਨਾਂ ਤੇ ਬਿਜਲੀ ਬਾਰੇ ਆਰਡੀਨੈਂਸ ਨੂੰ ਪੂਰੀ ਤਰ੍ਹਾਂ ਰੱਦ ਕਰਵਾਏ ਬਿਨਾਂ ਅੰਦੋਲਨ ਕਿਸੇ ਵੀ ਹਾਲਤ ਵਿਚ ਖ਼ਤਮ ਨਹੀਂ ਕਰਾਂਗੇ। ਖੇਤੀ ਕਾਨੂੰਨਾਂ ਵਿਚ ਸੋਧਾਂ ਦੀ ਮੰਗ ਬਿਲਕੁਲ ਵੀ ਪ੍ਰਵਾਨ ਨਹੀਂ।


ਉਗਰਾਹਾਂ ਗਰੁੱਪ ਨੇ ਕੇਂਦਰ ਦੇ ਹੱਥਕੰਢਿਆਂ ਤੋਂ ਸੁਚੇਤ ਕੀਤਾ: ਇਸੇ ਦੌਰਾਨ ਅੱਜ 30 ਕਿਸਾਨ ਜਥੇਬੰਦੀਆਂ ਤੋਂ ਵੱਖਰੇ ਤੌਰ ਉੱਤੇ ਤਾਲਮੇਲ ਰੱਖ ਕੇ ਸਾਂਝੇ ਅੰਦੋਲਨ ਵਿਚ ਸ਼ਾਮਲ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਪ੍ਰਮੁਖ ਆਗੂ ਵੀ ਇਥੇ ਪੁੱਜੇ। ਉਨ੍ਹਾਂ 30 ਜਥੇਬੰਦੀਆਂ ਦੀ ਸਾਂਝੀ ਕਮੇਟੀ ਨਾਲ ਵਖਰੀ ਮੀਟਿੰਗ ਕਰਕੇ ਕੇਂਦਰ ਸਰਕਾਰ ਵਲੋਂ ਕਿਸਾਨ ਅੰਦੋਲਨ ਫ਼ੇਲ੍ਹ ਕਰਨ ਲਈ ਅਪਣਾਏ ਜਾ ਰਹੇ ਹੱਥਕੰਢਿਆਂ ਤੋਂ ਵੀ ਸੁਚੇਤ ਕੀਤਾ। ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਵਿਚ 30 ਜਥੇਬੰਦੀਆਂ ਨਾਲ ਵਿਚਾਰ ਵਟਾਂਦਰੇ ਵਿਚ ਵੱਖਰੇ ਹੋਣ ਦੇ ਬਾਵਜੂਦ ਵਧੇਰੇ ਤਾਲਮੇਲ ਦਾ ਸੁਝਾਅ ਦਿਤਾ। ਕਿਹਾ ਗਿਆ ਕਿ ਤਾਲਮੇਲ ਦੀ ਕਾਫੀ ਘਾਟ ਹੈ ਜਦਕਿ 26-27 ਦਾ ਵੱਡਾ ਐਲਾਨ ਸਾਹਮਣੇ ਹੈ। 30 ਜਥੇਬੰਦੀਆਂ ਦੇ ਨਾਲ ਦੋ ਵੱਖਰੇ ਅੰਦੋਲਨ ਕੇਂਦਰਾਂ ਉਗਰਾਹਾਂ ਗਰੁੱਪ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਿਚ ਐਕਸ਼ਨਾਂ ਤੋਂ ਪਹਿਲਾਂ ਵਧੇਰੇ ਵਿਚਾਰ ਵਟਾਂਦਰਾ ਦਾ ਸੁਝਾਅ ਦਿਤਾ ਗਿਆ, ਤਾਂ ਜੋ ਕੇਂਦਰ ਸਰਕਾਰ ਸੰਘਰਸ਼ ਦੇ ਤਿੰਨ ਵੱਖ-ਵੱਖ ਕੇਂਦਰ ਹੋਣ ਕਰਕੇ ਕਿਸਾਨ ਜਥੇਬੰਦੀਆਂ ਵਿਚ ਕਿਸੇ ਤਰ੍ਹਾਂ ਦਾ ਪਾੜ ਪਾ ਕੇ ਸਿਖਰ ਉੱਤੇ ਪਹੁੰਚੇ ਅੰਦੋਲਨ ਨੂੰ ਤਾਰਪੀਡੋ ਨਾ ਕਰ ਸਕੇ।

imageimageਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਗੱਲਬਾਤ ਕਰਦੀਆਂ ਹੋਈਆਂ ਕਿਸਾਨ ਜਥੇਬੰਦੀਆਂ।           (ਫ਼ੋਟੋ: ਸੰਤੋਖ ਸਿੰਘ)
 

SHARE ARTICLE

ਏਜੰਸੀ

Advertisement

Harjeet Grewal Interview :ਗਰੇਵਾਲ ਨੇ ਕੰਗਣਾ ਨੂੰ ਥੱਪੜ ਮਾਰਨ ਵਾਲੀ ਕੁੜੀ ਲਈ ਮੰਗੀ ਸਖ਼ਤ ਸਜ਼ਾ,ਕਿਹਾ, |

08 Jun 2024 4:48 PM

ਕੰਗਨਾ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ 'ਤੇ ਲੱਗੀਆਂ ਧਾਰਾਵਾਂ ਨਾਲ ਕਿੰਨਾ ਹੋਵੇਗਾ ਨੁਕਸਾਨ?

08 Jun 2024 3:26 PM

CRPF ਦੇ ਜਵਾਨਾਂ ਨੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਧਰਤੀ ਨੂੰ ਹਰਿਆ-ਭਰਿਆ ਤੇ ਸਾਫ਼-ਸੁਥਰਾ ਰੱਖਣ ਦਾ ਦਿੱਤਾ ਸੁਨੇਹਾ

08 Jun 2024 1:01 PM

ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਕਾਰਨ ਵਾਤਾਵਰਣ 'ਤੇ ਮਾੜਾ ਅਸਰ ਪੈ ਰਿਹਾ : ਡਾ. ਬਲਕਾਰ ਸਿੰਘ

08 Jun 2024 12:20 PM

Kangana Ranaut ਦੇ ਥੱਪੜ ਮਾਰਨ ਵਾਲੀ Kulwinder Kaur ਦੇ ਬੇਬੇ ਤੇ ਵੱਡਾ ਭਰਾ ਆ ਗਏ ਕੈਮਰੇ ਸਾਹਮਣੇ !

08 Jun 2024 11:13 AM
Advertisement