ਧਰਤੀ ਹੇਠਲੇ ਪਾਣੀ ਨੂੰ ਕੱਢਣ ਲਈ ਪੰਜਾਬ ਵਾਟਰ ਰੈਗੂਲੇਸਨ ਐਂਡ ਡਿਵੈਲਪਮੈਂਟ ਅਥਾਰਟੀ ਦੇਵੇਗੀ ਮਨਜ਼ੂਰੀ
Published : Nov 19, 2020, 4:03 pm IST
Updated : Nov 19, 2020, 4:03 pm IST
SHARE ARTICLE
 water
water

ਰਤੀ ਹੇਠੋਂ ਪਾਣੀ ਕੱਢਣ ਅਤੇ ਸੰਭਾਲ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ 'ਤੇ ਜਨਤਾ ਦੇ ਇਤਰਾਜ਼ਾਂ ਦੀ ਮੰਗ ਕੀਤੀ ਗਈ ਸੀ।

ਚੰਡੀਗੜ੍ਹ: ਧਰਤੀ ਹੇਠੋਂ ਪਾਣੀ ਕੱਢਣ ਲਈ ਬਣਾਏ ਡਰਾਫਟ ਦੇ ਦਿਸ਼ਾਂ-ਨਿਰਦੇਸ਼ ਜਦੋਂ ਤੱਕ ਫਾਈਨਲ ਨਹੀਂ ਹੋ ਜਾਂਦੇ, ਓਦੋਂ ਤੱਕ ਪੰਜਾਬ ਵਾਟਰ ਰੈਗੂਲੇਸਨ ਐਂਡ ਡਿਵੈਲਪਮੈਂਟ ਅਥਾਰਟੀ (ਪੀ.ਡਬਲਯੂ.ਆਰ.ਡੀ.ਏ.) ਸੂਬੇ ਦੀਆਂ ਉਦਯੋਗਿਕ ਅਤੇ ਵਪਾਰਕ ਇਕਾਈਆਂ ਨੂੰ ਧਰਤੀ ਹੇਠਲੇ ਪਾਣੀ ਨੂੰ ਕੱਢਣ ਦੀ ਆਰਜੀ ਮਨਜ਼ੂਰੀ ਦੇਵੇਗੀ। ਇਸ ਤੋਂ ਪਹਿਲਾਂ ਅਜਿਹੀਆਂ ਇਕਾਈਆਂ ਨੂੰ ਸੈਂਟਰਲ ਗਰਾਊਂਡ ਵਾਟਰ ਅਥਾਰਟੀ ਤੋਂ ਮਨਜ਼ੂਰੀ ਲੈਣੀ ਪੈਂਦੀ ਸੀ।

WaterWater

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਅਥਾਰਟੀ ਵਲੋਂ 12 ਨਵੰਬਰ, 2020 ਨੂੰ ਧਰਤੀ ਹੇਠੋਂ ਪਾਣੀ ਕੱਢਣ ਅਤੇ ਸੰਭਾਲ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ 'ਤੇ ਜਨਤਾ ਦੇ ਇਤਰਾਜ਼ਾਂ ਦੀ ਮੰਗ ਕੀਤੀ ਗਈ ਸੀ। ਇਹ irrigation.punjab.gov.in ਵੈੱਬਸਾਈਟ 'ਤੇ “ਨੋਟਿਸ ਬੋਰਡ, ਵਟਸ ਨਿਊ“ ਫੋਲਡਰ ਵਿੱਚ ਅਤੇ ਵੈੱਬਸਾਈਟ www.punjab.gov.in 'ਤੇ “ਵਟਸ ਨਿਊ“ ਫੋਲਡਰ ਵਿੱਚ ਉਪਲੱਬਧ ਹੈ।

Water WorksWater Works

ਉਨ੍ਹਾਂ ਅੱਗੇ ਦੱਸਿਆ ਕਿ ਅਥਾਰਟੀ ਇਸ ਸ਼ਰਤ 'ਤੇ ਆਰਜੀ ਮਨਜ਼ੂਰੀ ਦੇਵੇਗੀ ਕਿ ਬਿਨੈਕਾਰ ਡਰਾਫਟ ਵਿੱਚ ਦਰਜ ਦਿਸ਼ਾਂ-ਨਿਰਦੇਸ਼ਾਂ ਦੀਆਂ ਸਰਤਾਂ ਦੀ ਪਾਲਣਾ ਕਰੇਗਾ ਅਤੇ ਜਦੋਂ ਅੰਤਮ ਦਿਸ਼ਾ ਨਿਰਦੇਸ਼ ਨੋਟੀਫਾਈ ਕੀਤੇ ਜਾਣਗੇ ਤਾਂ ਉਨ੍ਹਾਂ ਦੀ ਪਾਲਣਾ ਵੀ ਕਰੇਗਾ। ਡਰਾਫਟ ਵਿੱਚ ਦਰਜ ਦਿਸ਼ਾਂ-ਨਿਰਦੇਸ਼ਾਂ ਤਹਿਤ ਆਰਜੀ ਆਗਿਆ ਲੈਣ ਦੇ ਇੱਛੁਕ ਵਿਅਕਤੀ ਉੱਪਰ ਦੱਸੀਆਂ ਵੈਬਸਾਈਟਾਂ 'ਤੇ ਉਪਲਬਧ ਫਾਰਮ ਰਾਹੀਂ ਅਥਾਰਟੀ ਨੂੰ ਅਰਜੀ ਭੇਜ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਨੱਥੀ ਕੀਤੇ ਲੋੜੀਂਦੇ ਕਾਗਜ਼ਾਂ ਅਤੇ ਨਿਰਧਾਰਤ ਫੀਸ ਸਮੇਤ ਐਪਲੀਕੇਸ਼ਨ ਫਾਰਮ ਰਜਿਸਟਰਡ ਡਾਕ ਰਾਹੀਂ ਪੰਜਾਬ ਵਾਟਰ ਰੈਗੂਲੇਸਨ ਐਂਡ ਡਿਵੈਲਪਮੈਂਟ ਅਥਾਰਟੀ, ਐਸਸੀਓ 149-152, ਤੀਜੀ ਮੰਜਲ, ਸੈਕਟਰ 17-ਸੀ ਚੰਡੀਗੜ੍ਹ, 160017 ਜਾਂ permission.pwrda@punjab.gov.in ਈਮੇਲ ਰਾਹੀਂ ਭੇਜੀ ਜਾ ਸਕਦੀ ਹੈ। ਬੁਲਾਰੇ ਅਨੁਸਾਰ ਕਿਸੇ ਵੀ ਕੰਮ ਦੇ ਦਿਨਾਂ ਵਿਚ ਦਫ਼ਤਰੀ ਸਮੇਂ ਦੌਰਾਨ ਫੋਨ ਨੰਬਰ 8847469231 ਜਾਂ ਈ-ਮੇਲ query.pwrda@punjab.gov.in ਰਾਹੀਂ ਪੁੱਛਗਿੱਛ ਕੀਤੀ ਜਾ ਸਕਦੀ ਹੈ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement