
ਇਸ ਤੋਂ ਪਹਿਲਾਂ ਉਸ ਨੂੰ ਅਕਤੂਬਰ ਤੇ 6 ਨਵੰਬਰ ਨੂੰ ਈਡੀ ਸਾਹਮਣੇ ਪੇਸ਼ ਹੋਣ ਦਾ ਨੋਟਿਸ ਜਾਰੀ ਹੋਇਆ ਸੀ।
ਜਲੰਧਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬੇਟਾ ਰਣਇੰਦਰ ਸਿੰਘ ਕਥਿਤ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (FEMA) ਦੀ ਉਲੰਘਣਾ ਮਾਮਲੇ ਵਿਚ ਅੱਜ ਜਲੰਧਰ ਵਿਚ ਇਨਫੋਰਸਮੈਂਟ (ED) ਡਾਇਰੈਕਟੋਰੇਟ ਦੇ ਦਫਤਰ ਵਿਚ ਪੇਸ਼ ਹੋ ਗਏ ਹਨ। ਦੱਸ ਦਈਏ ਕਿ ਰਣਇੰਦਰ ਈਡੀ ਦੇ ਤੀਜੇ ਨੋਟਿਸ ਮਗਰੋਂ ਪੇਸ਼ ਹੋਏ ਹਨ। ਇਸ ਤੋਂ ਪਹਿਲਾਂ ਉਸ ਨੂੰ ਅਕਤੂਬਰ ਤੇ 6 ਨਵੰਬਰ ਨੂੰ ਈਡੀ ਸਾਹਮਣੇ ਪੇਸ਼ ਹੋਣ ਦਾ ਨੋਟਿਸ ਜਾਰੀ ਹੋਇਆ ਸੀ।
Raninder Singh
ਉਹ ਪਹਿਲਾਂ ਖੇਡਾਂ ਦੀ ਮੀਟਿੰਗ ਕਰਕੇ ਤੇ ਫੇਰ ਕੋਰੋਨਾ ਪੌਜ਼ੀਟਿਵ ਮੰਤਰੀ ਨਾਲ ਮੁਲਾਕਾਤ ਮਗਰੋਂ ਖੁਦ ਨੂੰ ਕੁਆਰੰਟੀਨ ਕਰਕੇ ਪੇਸ਼ ਨਹੀਂ ਹੋਏ ਸਨ।
ਰਣਇੰਦਰ ਖਿਲਾਫ਼ ਈਡੀ ਵੱਲੋਂ ਜਾਰੀ ਸੰਮਨ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਤਹਿਤ ਦਰਜ ਇੱਕ ਕੇਸ ਨਾਲ ਸਬੰਧਿਤ ਹੈ। ਰਣਇੰਦਰ ਸਿੰਘ ਤੋਂ ਈਡੀ ਨੇ ਸਾਲ 2016 ਵਿਚ ਇਸ ਕੇਸ ਵਿਚ ਪੁੱਛਗਿੱਛ ਕੀਤੀ ਸੀ
FEMA
ਤੇ ਉਸ ਨੂੰ ਸਵਿਟਜ਼ਰਲੈਂਡ ਨੂੰ ਫੰਡਾਂ ਦੀ ਕਥਿਤ ਤੌਰ ’ਤੇ ਕੀਤੀ ਜਾ ਰਹੀ ਹਰਕਤ ਤੇ ਬ੍ਰਿਟਿਸ਼ ਵਰਜਿਨ ਆਈਲੈਂਡਜ਼ ਵਿੱਚ ਇੱਕ ਟਰੱਸਟ ਤੇ ਕੁਝ ਟਰੱਸਟੀ ਬਣਾਉਣ ਬਾਰੇ ਪੁਛਗਿੱਛ ਲਈ ਬੁਲਾਇਆ ਗਿਆ ਸੀ। ਇਸ ਮਾਮਲੇ 'ਚ ਪਹਿਲਾਂ ਵੀ ਆਮਦਨੀ ਟੈਕਸ ਵਿਭਾਗ ਵਲੋਂ ਪਹਿਲਾਂ ਜਾਂਚ ਕੀਤੀ ਗਈ ਸੀ। ਰਣਇੰਦਰ ਸਿੰਘ ਨੇ ਪਹਿਲਾਂ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਸੀ।
AICC
ਇਸ ਦੇ ਨਾਲ ਹੀ ਦੱਸ ਦਈਏ ਕਿ ਹਾਲ ਹੀ ਵਿਚ ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਜਨਰਲ ਸੱਕਤਰ ਹਰੀਸ਼ ਰਾਵਤ ਨੇ ਵੀ ਈਡੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਬੇਟੇ ਨੂੰ ਸੰਮਨ ਜਾਰੀ ਕੀਤੇ ਜਾਣ 'ਤੇ ਸਵਾਲ ਚੁੱਕੇ ਸੀ। ਰਾਵਤ ਨੇ ਕਿਹਾ ਸੀ ਕਿ ਈਡੀ ਸੰਮਨ ਜਾਰੀ ਕਰਕੇ ਅਮਰਿੰਦਰ ਸਿੰਘ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ। ਕਿਉਂਕਿ ਕੈਪਟਨ ਨੇ ਸਮੰਨ ਜਾਰੀ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਪੰਜਾਬ 'ਚ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਮੱਤਾ ਪਾਸ ਕੀਤਾ ਸੀ।