ਵਿਗਿਆਨੀਆਂ ਨੇ ਕੀਤਾ ਦਾਅਵਾ: ਭਾਰਤੀਆਂ ਲਈ ਕੋਵਿਡ-19 ਦਾ ਨੋਵਾਵੈਕਸ ਵਲੋਂ ਵਿਕਸਤ ਟੀਕਾ ਹੋਵੇਗਾ ਲਾਹੇ
Published : Nov 19, 2020, 12:35 am IST
Updated : Nov 19, 2020, 12:35 am IST
SHARE ARTICLE
image
image

ਵਿਗਿਆਨੀਆਂ ਨੇ ਕੀਤਾ ਦਾਅਵਾ: ਭਾਰਤੀਆਂ ਲਈ ਕੋਵਿਡ-19 ਦਾ ਨੋਵਾਵੈਕਸ ਵਲੋਂ ਵਿਕਸਤ ਟੀਕਾ ਹੋਵੇਗਾ ਲਾਹੇਵੰਦ

ਸੰਭਾਵਤ ਟੀਕਿਆਂ ਦੀ ਟੈਸਟਿੰਗ ਨਾਲ ਕੋਰੋਨਾ ਵਾਇਰਸ ਦਾ ਟੀਕਾ ਛੇਤੀ ਮਿਲਣ ਦੀ ਉਮੀਦ

ਨਵੀਂ ਦਿੱਲੀ, 18 ਨਵੰਬਰ: ਦੁਨੀਆਂ ਭਰ ਵਿਚ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਲਈ ਕਈ ਸੰਭਾਵਤ ਟੀਕੇ ਟੈਸਟਿੰਗ ਦੇ ਆਖ਼ਰੀ ਦੌਰ ਵਿਚ ਪਹੁੰਚ ਚੁੱਕੇ ਹਨ। ਅਜਿਹੇ ਵਿਚ ਵਿਗਿਆਨਕਾਂ ਦਾ ਕਹਿਣਾ ਹੈ ਕਿ ਭਾਰਤ ਲਈ ਉਹ ਟੀਕੇ ਕਾਰਗਰ ਨਹੀਂ ਹੋਣਗੇ, ਜਿਨ੍ਹਾਂ ਦੇ ਭੰਡਾਰਣ ਲਈ ਬੇਹੱਦ ਘੱਟ ਤਾਪਮਾਨ ਦੀ ਲੋੜ ਹੈ। ਵਿਗਿਆਨਕਾਂ ਨੇ ਦਾਅਵਾ ਕੀਤਾ ਹੈ ਕਿ ਭਾਰਤੀਆਂ ਲਈ ਪ੍ਰੋਟੀਨ ਆਧਾਰਤ ਟੀਕਾ ਸਭ ਤੋਂ ਵਧੇਰੇ ਕਾਰਗਰ ਹੋ ਸਕਦਾ ਹੈ।
ਵਿਗਿਆਨਕਾਂ ਨੇ ਅਮਰੀਕੀ ਕੰਪਨੀ ਨੋਵਾਵੈਕਸ ਵਲੋਂ ਵਿਕਸਿਤ ਕੀਤੇ ਜਾ ਰਹੇ ਸੰਭਾਵਤ ਟੀਕੇ ਨੂੰ ਭਾਰਤ ਲਈ ਸਭ ਤੋਂ ਕਾਰਗਰ ਦੱਸਦੇ ਹੋਏ ਕਿਹਾ ਕਿ ਕੋਵਿਡ-19 ਦਾ ਸਹੀ ਟੀਕਾ ਖ਼ਰੀਦਣ ਦਾ ਫ਼ੈਸਲਾ ਕਈ ਕਾਰਕਾਂ 'ਤੇ ਨਿਰਭਰ ਕਰੇਗਾ। ਇਹ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਟੀਕਾ ਕਿੰਨਾ ਸੁਰੱਖਿਅਤ ਹੈ, ਉਸ ਦੀ ਕੀਮਤ ਕੀ ਹੈ ਅਤੇ ਉਸ ਨੂੰ ਇਸਤੇਮਾਲ ਕਰਨਾ ਕਿੰਨਾ ਕੁ ਸੁਵਿਧਾਜਨਕ ਹੈ।
ਵਿਗਿਆਨਕਾਂ ਦੀ ਇਸ ਦਾਅਵੇ ਤੋਂ ਤਿੰਨ ਸੰਭਾਵਤ ਟੀਕੇ ਨਕਾਰੇ ਜਾ ਸਕਦੇ ਹਨ, ਜੋ ਪਿਛਲੇ ਕੁਝ ਦਿਨਾਂ ਵਿਚ 90 ਫ਼ੀਸਦੀ ਤੋਂ ਵੱਧ ਪ੍ਰਭਾਵੀ ਸਾਬਤ ਹੋਏ ਹਨ। ਫ਼ਾਈਜ਼ਰ-ਬਾਇਓਐੱਨਟੇਕ ਤੀਜੇ ਦੌਰ ਦੇ ਆਖ਼ਰੀ ਨਤੀਜੇ ਵਿਚ 90 ਫ਼ੀਸਦੀ, ਸਪੂਤਨਿਕ-5 ਟੀਕਾ 92 ਫ਼ੀਸਦੀ ਅਤੇ ਮੋਡੇਰਨਾ 94.5 ਫ਼ੀਸਦੀ ਪ੍ਰਭਾਵੀ ਸਾਬਤ ਹੋਇਆ ਹੈ। ਇਨ੍ਹਾਂ ਸੰਭਾਵਤ ਟੀਕਿਆਂ ਦੀ ਟੈਸਟਿੰਗ ਨੇ ਉਮੀਦ ਜਗਾਈ ਹੈ ਕਿ ਛੇਤੀ ਹੀ ਕੋਰੋਨਾ ਵਾਇਰਸ ਦਾ ਟੀਕਾ ਮਿਲ ਸਕਦਾ ਹੈ। ਇਨ੍ਹਾਂ ਤਿੰਨਾਂ 'ਚੋਂ ਕੋਈ ਵੀ ਪ੍ਰੋਟੀਨ ਆਧਾਰਤ ਨਹੀਂ ਹੈ ਪਰ ਭਾਰਤੀ ਹਲਾਤਾਂ ਲਈ ਅਮਰੀਕੀ ਕੰਪਨੀ ਮੋਡੇਰਨਾ ਸਭ ਤੋਂ ਵੱਧ ਕਾਰਗਰ ਹੈ, ਕਿਉਂਕਿ ਇਸ ਲਈ ਹੋਰ ਸੰਭਾਵਤ ਟੀਕਿਆਂ ਦੇ ਹੇਠਲੇ ਤਾਪਮਾਨ ਦੀ ਲੋੜ ਨਹੀਂ ਹੈ।
ਵਿਸ਼ਾਣੂ ਵਿਗਿਆਨਕ ਸ਼ਾਹਿਦ ਜ਼ਮੀਲ ਨੇ ਕਿਹਾ ਕਿ ਅਜਿਹਾ ਦਸਿਆ ਜਾ ਰਿਹਾ ਹੈ ਕਿ ਮੋਡੇਰਨਾ ਦੇ ਟੀਕੇ ਨੂੰ 30 ਦਿਨ ਤਕ ਫ਼ਰਿੱਜ 'ਚ ਰਖਿਆ ਜਾ ਸਕਦਾ ਹੈ ਅਤੇ ਕਮਰੇ ਦੇ ਤਾਪਮਾਨ 'ਚ 12 ਘੰਟੇ ਤਕ ਰਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਦੁਨੀਆਂ ਦੇ ਕਈ ਖੇਤਰਾਂ ਵਿਚ ਗਰਮੀਆਂ 'ਚ ਤਾਪਮਾਨ ਬਹੁਤ ਵੱਧ ਰਹਿੰਦਾ ਹੈ ਅਤੇ ਜਿਨ੍ਹਾਂ ਟੀਕਿਆਂ ਦੇ ਭੰਡਾਰਣ ਲਈ ਬੇਹੱਦ ਘੱਟ ਤਾਪਮਾਨ ਦੀ ਲੋੜ ਹੈ, ਉਹ ਗਰਮ ਥਾਵਾਂ 'ਤੇ ਉਪਯੋਗੀ ਨਹੀਂ ਹੋ ਸਕਣਗੇ।
ਜ਼ਮੀਲ ਨੇ ਕਿਹਾ ਕਿ ਫਾਈਜ਼ਰ-ਬਾਇਓਐੱਨ ਟੇਕ ਟੀਕਾ ਭਾਰਤ ਲਈ ਸਹੀ ਨਹੀਂ ਹੋਵੇਗਾ, ਕਿਉਂਕਿ ਇਸ ਦੇ ਭੰਡਾਰਣ ਲਈ 0 ਤੋਂ 70 ਡਿਗਰੀ ਸੈਲਸੀਅਸ ਘੱਟ ਤਾਪਮਾਨ ਦੀ ਲੋੜ ਹੈ। ਨੋਵਾਵੈਕਸ ਦਾ ਪ੍ਰੋਟੀਨ ਆਧਾਰਤ ਟੀਕਾ ਹੁਣ ਤਕ ਸਭ ਤੋਂ ਵਧੇਰੇ ਕਾਰਗਰ ਜਾਪ ਰਿਹਾ ਹੈ ਪਰ ਕਈ ਹੋਰ ਕਾਰਕ ਵੀ ਮਾਇਨੇ ਰੱਖਦੇ ਹਨ ਜਿਵੇਂ ਕਿ ਟੀਕੇ ਦੀ ਕੀਮਤ ਕੀ ਹੁੰਦੀ ਹੈ।      (ਏਜੰਸੀ)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement