
ਲੁਟੇਰਿਆਂ ਨੇ ਟਰੱਕ ਡਰਾਈਵਰ ਨੂੰ ਬੰਧਕ ਬਣਾ ਕੇ ਲੁੱਟਿਆ 50 ਕਰੋੜ ਦਾ ਸਾਮਾਨ
ਬ੍ਰਿਟੇਨ, 18 ਨਵੰਬਰ: ਬ੍ਰਿਟੇਨ ਦੇ ਨੌਰਥੈਂਪਟਨਸ਼ਾਇਰ ਵਿਚ ਕੁੱਝ ਲੁਟੇਰਿਆਂ ਨੇ ਡਰਾਈਵਰਾਂ ਤੇ ਸੁਰੱਖਿਆ ਗਾਰਡਾਂ ਨੂੰ ਬੰਧਕ ਬਣਾ ਕੇ ਲੁੱਟ ਲੈਣ ਦੀ ਖ਼ਬਰ ਸਾਹਮਣੇ ਆਈ ਹੈ। ਦਸਣਯੋਗ ਹੈ ਕਿ ਇਸ ਲੁੱਟ ਵਿਚ ਟਰੱਕ ਵਿਚੋਂ ਕਰੀਬ 50 ਕਰੋੜ ਰੁਪਏ ਦਾ ਸਾਮਾਨ ਲੁੱਟਿਆ ਗਿਆ। ਟਰੱਕ ਵਿਚ ਐਪਲ ਕੰਪਨੀ ਦੇ ਆਈਫ਼ੋਨ, ਆਈਪੈਡ ਅਤੇ ਘੜੀਆਂ ਸੀ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਲੁਟੇਰਿਆਂ ਨੇ ਮੰਗਲਵਾਰ ਰਾਤ ਅੱਠ ਵਜੇ ਦੇ ਕਰੀਬ ਇਸ ਘਟਨਾ ਨੂੰ ਅੰਜਾਮ ਦਿਤਾ। ਲੁਟੇਰਿਆਂ ਨੇ ਪਹਿਲਾਂ ਟਰੱਕ ਨੂੰ ਹਾਈਜੈਕ ਕੀਤਾ ਤੇ ਇਸ ਨੂੰ ਕਿਸੇ ਹੋਰ ਥਾਂ ਉਤੇ ਲੈ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਟਰੱਕ ਵਿਚ ਲੱਦਿਆ ਸਾਮਾਨ ਦੂਜੇ ਟਰੱਕ ਵਿਚ ਸ਼ਿਫ਼ਟ ਕੀਤਾ ਅਤੇ ਫਿਰ ਫ਼ਰਾਰ ਹੋ ਗਿਆ। ਪੁਲਿਸ ਨੇ ਇਸ ਵਾਰਦਾਤ ਵਿਚ ਸ਼ਾਮਲ ਦੂਜਾ ਟਰੱਕ ਬਰਾਮਦ ਕਰ ਲਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਲੁਟੇਰਿਆਂ ਨੇ ਚੋਰੀ ਕੀਤੇ ਸਾਮਾਨ ਨੂੰ ਕੁੱਝ ਦੂਰੀ ਬਾਅਦ ਤੀਜੇ ਟੱਰਕ ਵਿਚ ਤਬਦੀਲ ਕੀਤਾ। ਬ੍ਰਿਟਿਸ਼ ਪੁਲਿਸ ਜਾਂਚ ਕਰ ਰਹੀ ਹੈ। (ਏਜੰਸੀ)