
ਚੀਨ ਦੀ ‘ਹਾਈ ਪਰਸਾਨਿਕ’ ਮਿਜ਼ਾਈਲ ਨੇ ਜੁਲਾਈ ਵਿਚ ਪੂਰੀ ਦੁਨੀਆਂ ਦਾ ਚੱਕਰ ਲਗਾਇਆ
ਵਾਸ਼ਿੰਗਟਨ, ਬੀਜਿੰਗ, 19 ਨਵੰਬਰ : ਚੀਨ ਕਿਸੇ ਦਿਨ ਅਮਰੀਕਦਾ ’ਤੇ ਅਚਾਨਕ ਪਰਮਾਣੂ ਹਮਲਾ ਕਰ ਸਕਦਾ ਹੈ। ਇਹ ਚਿਤਾਵਨੀ ਅਮਰੀਕੀ ਫ਼ੌਜ ਦੇ ਦੂਜੇ ਸੱਭ ਤੋਂ ਵੱਡੇ ਅਧਿਕਾਰੀ ਨੇ ਦਿਤੀ ਹੈ ਅਤੇ ਜੁਲਾਈ ਵਿਚ ਬੀਜਿੰਗ ਵਲੋਂ ‘ਹਾਈ ਪਰਸਾਨਿਕ’ ਹਥਿਆਰਾਂ ਦੀ ਜਾਂਚ ਦੇ ਨਵੇਂ ਤੱਥਾਂ ’ਤੇ ਪ੍ਰਕਾਸ਼ ਪਾਇਆ ਹੈ। ਬੀਜਿੰਗ ਨੇ ਆਵਾਜ਼ ਦੀ ਗਤੀ ਤੋਂ ਪੰਜ ਗੁਣਾ ਤੇਜ਼ ਗਤੀ ਨਾਲ ਮਿਜ਼ਾਈਲ ਲਾਂਚ ਕੀਤੀ ਸੀ। ਜੁਅਇੰਟ ਚੀਫ਼ ਆਫ਼ ਸਟਾਫ਼ ਦੇ ਉਪ ਪ੍ਰਧਾਨ ਜਨਰਲ ਜਾਨ ਹਾਏਟੇਨ ਨੇ 27 ਜੁਲਾਈ ਨੂੰ ਚੀਨ ਦੇ ਹਾਈ ਪਰਸਾਨਿਕ ਹਥਿਆਰਾਂ ਦੇ ਪ੍ਰੀਖਣ ’ਤੇ ਟਿੱਪਣੀ ਕਰਦੇ ਹੋਏ ‘ਸੀਬੀਐਸ ਨਿਊਜ਼’ ਨੂੰ ਕਿਹਾ,‘‘ਉਨ੍ਹਾਂ ਨੇ ਲੰਮੀ ਰੇਂਜ ਦੀ ਮਿਜ਼ਾਈਲ ਦਾ ਪ੍ਰੀਖਣ ਕੀਤਾ।’’
ਉਨ੍ਹਾਂ ਕਿਹਾ,‘‘ਇਸ ਨੇ ਪੂਰੀ ਦੁਨੀਆਂ ਦਾ ਚੱਕਰ ਲਗਾਇਆ, ਹਾਈ ਪਰਸਾਨਿਕ ਗਲਾਈਡ ਵਾਹਨ ਨੂੰ ਛਡਿਆ ਜੋ ਵਾਪਸ ਚੀਨ ਪਰਤ ਗਿਆ।’’ ਇਹ ਪੁੱਛੇ ਜਾਣ ’ਤੇ ਕਿ ਕੀ ਮਿਜ਼ਾਈਲ ਦਾ ਨਿਸ਼ਾਨਾ ਠੀਕ ਰਿਹਾ ਤਾਂ ਹਾਏਟੇਨ ਨੇ ਕਿਹਾ,‘‘ਕਾਫ਼ੀ ਨਜ਼ਦੀਕ ਰਿਹਾ।’’
ਹਾਏਟੇਨ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਚੀਨ ਨੇ ਸੈਂਕੜੇ ਹਾਈ ਪਰਸਾਨਿਕ ਪ੍ਰੀਖਣ ਕੀਤੇ ਹਨ ਜਦੋਂਕਿ ਅਮਰੀਕਾ ਨੇ ਮਹਿਜ਼ 9 ਪ੍ਰੀਖਣ ਕੀਤੇ ਹਨ। ਚੀਨ ਨੇ ਇਕ ਮੱਧਮ ਰੇਂਜ ਦਾ ਹਾਈ ਪਰਸਾਨਿਕ ਹਥਿਆਰ ਤਾਇਨਾਤ ਕਰ ਰਖਿਆ ਹੈ ਜਦੋਂਕਿ ਅਮਰੀਕਾ ਨੂੰ ਹਾਲੇ ਅਜਿਹਾ ਕਰਨ ਵਿਚ ਕੁੱਝ ਸਾਲ ਲੱਗਣਗੇ। (ਪੀਟੀਆਈ)