
ਭਾਈ ਮਰਦਾਨਾ ਜੀ ਦੇ 28 ਨਵੰਬਰ ਨੂੰ ਆ ਰਹੇ ਜੋਤੀ-ਜੋਤਿ ਸਮਾਗਮ ਸਬੰਧੀ ਵਿਚਾਰ ਚਰਚਾ ਕੀਤੀ ਗਈ।
ਫਤਿਹਗੜ੍ਹ ਸਾਹਿਬ : ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਰਜਿ: ਪੰਜਾਬ ਦੀ ਇੱਕ ਵਿਸ਼ੇਸ ਮੀਟਿੰਗ ਸੁਸਾਇਟੀ ਦੇ ਮੁੱਖ ਦਫ਼ਤਰ ਮੰਡੀ ਗੋਬਿੰਦਗੜ੍ਹ ਵਿਖੇ ਸੁਸਾਇਟੀ ਦੇ ਪੰਜਾਬ ਦੇ ਪ੍ਰਧਾਨ ਰਜਿੰਦਰ ਸਿੰਘ ਬਿੱਟੂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਭਾਈ ਮਰਦਾਨਾ ਜੀ ਦੇ 28 ਨਵੰਬਰ ਨੂੰ ਆ ਰਹੇ ਜੋਤੀ-ਜੋਤਿ ਸਮਾਗਮ ਸਬੰਧੀ ਵਿਚਾਰ ਚਰਚਾ ਕੀਤੀ ਗਈ।
ਇਹ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ, ਉੱਥੇ ਜਾਣ ਲਈ ਬੱਸਾਂ, ਰਹਿਣ ਲਈ ਸਥਾਨ ਤੇ ਲੰਗਰ ਆਦਿ ਲਈ ਪ੍ਰਬੰਧ ਨੂੰ ਲੈ ਕੇ ਸਲਾਹ ਮਸ਼ਵਰਾ ਤੇ ਵਿਚਾਰ ਵਟਾਂਦਰਾ ਵੀ ਇਸ ਮੀਟਿੰਗ ਵਿਚ ਕੀਤਾ ਗਿਆ। ਇਸ ਸਮਾਗਮ ਵਿਚ ਪੰਜਾਬ ਤੋਂ ਤਕਰੀਬਨ 400 ਦੇ ਕਰੀਬ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਰਜਿ: ਪੰਜਾਬ ਦੇ ਬੈਨਰ ਹੇਠ ਸੰਗਤਾਂ ਅੰਮ੍ਰਿਤਸਰ ਵਿਖੇ ਪਹੁੰਚਣਗੀਆਂ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੀਆਂ।
ਇਸ ਮੌਕੇ ਸੁਸਾਇਟੀ ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਬਿੱਟੂ, ਸੀਨੀਅਰ ਮੀਤ ਪ੍ਰਧਾਨ ਜੀਤ ਖਾਨ ਗੋਰੀਆ, ਮੁੱਖ ਸਲਾਹਕਾਰ ਰਿਟਾਇਰ ਇੰਸਪੈਕਟਰ ਭੁਪਿੰਦਰ ਸਿੰਘ, ਖਜ਼ਾਨਚੀ ਤਰਸੇਮ ਸਿੰਘ, ਸਕੱਤਰ ਕਮਲਜੀਤ ਡਾਂਗੀ, ਅਨਵਰ ਪਾਲੀ, ਮੈਂਬਰ ਰਾਜ ਕੁਮਾਰ ਲਾਡੀ, ਜ਼ਿਲ੍ਹਾ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਸਰਦਾਰਾ ਸਿੰਘ, ਦਿਹਾਤੀ ਪ੍ਰਧਾਨ ਸਰਪੰਚ ਮੁਸ਼ਤਾਕ ਕਿੰਗ ਨਾਭਾ, ਲੁਧਿਆਣਾ ਦਿਹਾਤੀ ਦੇ ਪ੍ਰਧਾਨ ਬੰਟੀ ਝੱਸ ਘੁੰਡਾਣੀ ਕਲਾਂ, ਬਲਾਕ ਫਤਹਿਗੜ੍ਹ ਸਾਹਿਬ ਦੇ ਪ੍ਰਧਾਨ ਦਿਲਪਿਆਰ ਸਿੰਘ ਤੰਗੜ, ਬਲਾਕ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਅਨਵਰ ਲਿੰਬਾ, ਸਰਪੰਚ ਨਵਾਬ ਮਲੇਵਾਲ, ਸਿਰਾਜ ਬਿਸ਼ਨਪੁਰਾ, ਹਿੰਮਤ ਸਿੰਘ ਫੱਕਰ, ਮੁਖਤਿਆਰ ਸਿੰਘ ਖੇੜੀ ਮੰਡਲਾਂ, ਸ਼ਹੀਦ ਭਗਤ ਸਿੰਘ ਕਲੱਬ ਤੋਂ ਮਾਸਟਰ ਜਰਨੈਲ ਤੇ ਅਰਜੁਨ ਸਿੰਘ, ਦਿਲਪਿਆਰ ਭਾਂਬਰੀ, ਤਨਵੀਰ ਤੰਗੜ, ਬੱਲੂ ਤੰਗੜ ਤੇ ਹੋਰ ਸਾਥੀ ਹਾਜ਼ਰ ਸਨ।